ਈਰਾਨ ''ਚ ਲੱਗੇ ਭੂਚਾਲ ਦੇ ਝਟਕੇ, 10 ਲੋਕ ਜ਼ਖਮੀ

08/28/2017 1:53:32 PM

ਤਹਿਰਾਨ— ਸੋਮਵਾਰ ਨੂੰ ਉੱਤਰੀ ਈਰਾਨ 'ਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਹਨ ਜਿਸ ਕਾਰਨ 10 ਲੋਕ ਜ਼ਖਮੀ ਹੋ ਗਏ। ਈਰਾਨ ਦੇ ਸਰਕਾਰੀ ਟੀ.ਵੀ. ਨੇ ਆਪਣੀ ਰਿਪੋਰਟ 'ਚ ਦੱਸਿਆ ਕਿ ਤੜਕੇ ਰਾਜਧਾਨੀ ਤਹਿਰਾਨ ਤੋਂ ਉੱਤਰੀ-ਪੱਛਮੀ ਇਲਾਕੇ 'ਚ ਲਗਭਗ 600 ਕਿਲੋਮੀਟਰ ਦੂਰ 4.9 ਤੀਬਰਤਾ ਵਾਲੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ, ਇਹ ਜ਼ਮੀਨ 'ਚ 6 ਕਿਲੋਮੀਟਰ ਦੀ ਡੂੰਘਾਈ 'ਚ ਸੀ। 
ਖਬਰਾਂ ਮੁਤਾਬਕ ਭੂਚਾਲ ਕਾਰਨ 10 ਲੋਕ ਮਾਮੂਲੀ ਰੂਪ ਨਾਲ ਜ਼ਖਮੀ ਹੋਏ ਹਨ। ਭੂਚਾਲ ਕਾਰਨ ਕਿਸੇ ਦੇ ਮਾਰੇ ਜਾਣ ਦੀ ਕੋਈ ਖਬਰ ਨਹੀਂ ਹੈ। ਅਮਰੀਕੀ ਮੌਸਮ ਵਿਭਾਗ ਨੇ ਭੂਚਾਲ ਦੀ ਤੀਬਰਤਾ 5.0 ਮਾਪੀ ਹੈ। ਜ਼ਿਕਰਯੋਗ ਹੈ ਕਿ ਈਰਾਨ ਦੇ ਦੱਖਣੀ-ਪੂਰਬੀ ਸ਼ਹਿਰ 'ਚ ਸਾਲ 2003 'ਚ ਆਏ 6.6 ਤੀਬਰਤਾ ਦੇ ਭੂਚਾਲ ਨਾਲ 26 ਲੋਕਾਂ ਦੀ ਮੌਤ ਹੋ ਗਈ ਸੀ।


Related News