ਪਾਕਿ-ਇਰਾਨ ਸਰਹੱਦ ਬੰਦ ਹੋਣ ਕਾਰਨ ਫਸੇ ਸੈਂਕੜੇ ਲੋਕ, ਚਾਰ ਦੀ ਭੁੱਖ ਕਾਰਨ ਮੌਤ
Thursday, Apr 22, 2021 - 07:07 PM (IST)
ਮਾਕਰਾਨ (ਬਿਊਰੋ): ਈਰਾਨ-ਪਾਕਿਸਤਾਨ ਸਰਹੱਦ ਬੰਦ ਹੋਣ ਕਾਰਨ ਬਲੋਚਿਸਤਾਨ ਦੇ ਮਾਕਰਾਨ ਵਿਚ 4 ਲੋਕਾਂ ਦੀ ਮੌਤ ਹੋ ਗਈ। ਸਰਹੱਦ ਪਾਰ ਇਹਨਾਂ ਲੋਕਾਂ ਦੀ ਮੌਤ ਭੁੱਖ ਕਾਰਨ ਹੋਈ। ਪਾਕਿਸਤਾਨ ਦੇ ਅਧਿਕਾਰੀਆਂ ਨੇ ਇਕ ਮਹੀਨਾ ਪਹਿਲਾਂ ਹੀ ਗਵਾਦਰ, ਤੁਰਬਤ ਅਤੇ ਪਾਂਜਗੁਰ 'ਤੇ ਈਰਾਨ ਨਾਲ ਲੱਗਦੀ ਸਰਹੱਦ ਬੰਦ ਕਰ ਦਿੱਤੀ ਸੀ।
ਈਰਾਨ ਤੋਂ ਪਾਕਿਸਤਾਨ ਆਉਣ ਵਾਲੇ ਈਰਾਨੀ ਪੈਟਰੋਲ ਅਤੇ ਡੀਜ਼ਲ ਦੇ ਨਾਲ ਸੈਂਕੜੇ ਪਿਕਅੱਪ ਅਤੇ ਹੋਰ ਗੱਡੀਆਂ ਨੂੰ ਸਰਹੱਦ 'ਤੇ ਹੀ ਰੋਕ ਦਿੱਤਾ ਗਿਆ। ਇਹਨਾਂ ਗੱਡੀਆਂ ਦੇ ਡਰਾਈਵਰਾਂ ਕੋਲ ਖਾਣੇ ਅਤੇ ਪਾਣੀ ਲਈ ਕੋਈ ਸਰੋਤ ਨਹੀਂ ਹਨ। ਇਹਨਾਂ ਵਿਚੋਂ ਚਾਰ ਡਰਾਈਵਰਾਂ ਦੀ ਮੌਤ ਹੋ ਗਈ ਕਿਉਂਕਿ ਇਹਨਾਂ ਕੋਲ ਨਾ ਤਾਂ ਖਾਣਾ ਸੀ ਅਤੇ ਨਾ ਹੀ ਪਾਣੀ। ਇਸ ਦੌਰਾਨ ਇਕ ਮ੍ਰਿਤਕ ਦੇ ਪਰਿਵਾਰਕ ਮੈਂਬਰ ਫਜ਼ਲ ਅਹਿਮਦ ਨੇ ਦੱਸਿਆ ਕਿ ਗੱਡੀਆਂ ਨਾਲ ਸਰਹੱਦ ਪਾਰ ਰੋਕੇ ਗਏ ਡਰਾਈਵਰਾਂ ਕੋਲ ਭੋਜਨ ਅਤੇ ਪਾਣੀ ਦੀ ਉਚਿਤ ਵਿਵਸਥਾ ਨਹੀਂ ਹੈ। ਉਹਨਾਂ ਨੇ ਸਰਕਾਰ ਤੋਂ ਇਸ 'ਤੇ ਤੁਰੰਤ ਕਾਰਵਾਈ ਕੀਤੇ ਜਾਣ ਦੀ ਅਪੀਲ ਕੀਤੀ ਹੈ ਤਾਂ ਜੋ ਸੈਂਕੜੇ ਲੋਕਾਂ ਦੀ ਜਾਨ ਬਚ ਸਕੇ।
ਪੜ੍ਹੋ ਇਹ ਅਹਿਮ ਖਬਰ- ਚੀਨ ਨੂੰ ਝਟਕਾ, ਭਾਰਤ ਨਾਲ ਰੱਖਿਆ ਸੰਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ ਅਮਰੀਕਾ
ਡਾਨ ਮੁਤਾਬਕ ਸਰਹੱਦ 'ਤੇ ਗੱਡੀਆਂ ਦੀ ਆਵਾਜਾਈ ਨੂੰ ਵੀ ਰੋਕ ਦਿੱਤਾ ਗਿਆ। ਪਾਕਿ-ਈਰਾਨ ਸਰਹੱਦ 'ਤੇ ਵਪਾਰ 'ਤੇ ਰੋਕ ਲਗਾਉਣ ਖ਼ਿਲਾਫ਼ ਸੈਂਕੜੇ ਲੋਕਾਂ ਨੇ ਗਵਾਦਰ ਵਿਚ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਰੈਲੀ ਕੱਢੀ। ਨਾਅਰੇ ਲਗਾਉਂਦੇ ਹੋਏ ਲੋਕਾਂ ਦੀ ਭੀੜ ਗਵਾਦਰ ਦੀਆਂ ਵਿਭਿੰਨ ਸੜਕਾਂ 'ਤੇ ਦਿਸੀ। ਰੈਲੀ ਵਿਚ ਸ਼ਾਮਲ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਿਤ ਕਰਦਿਆਂ ਸਪੀਕਰਾਂ ਨੇ ਸਰੱਹਦ ਬੰਦ ਕੀਤੇ ਜਾਣ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨੂੰ 23 ਅਪ੍ਰੈਲ ਤੱਕ ਪੂਰਾ ਨਾ ਕੀਤਾ ਗਿਆ ਤਾਂ ਉਹ ਮਾਕਰਨ ਵਿਚ ਨੈਸ਼ਨਲ ਹਾਈਵੇਅ ਨੂੰ ਬੰਦ ਕਰ ਦੇਣਗੇ। ਬਾਰਡਰ ਟਰੇਡ ਯੂਨੀਅਨ ਦੇ ਪ੍ਰਧਾਨ ਮੁਹੰਮਦ ਅਸਲਮ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਮਾਕਰਾਨ ਵਿਚ ਰਹਿਣ ਵਾਲੇ ਜ਼ਿਆਦਾਤਰ ਲੋਕਾਂ ਦੀ ਰੋਜ਼ੀ-ਰੋਟੀ ਈਰਾਨ ਨਾਲ ਵਪਾਰ 'ਤੇ ਹੀ ਨਿਰਭਰ ਹੈ।
ਨੋਟ- ਉਕਤ ਖ਼਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।