ਈਰਾਨ ਨੇ ਕੀਤਾ ਮਿਜ਼ਾਇਲ ਪਰੀਖਣ

09/24/2017 8:08:54 AM

ਦੁਬਈ,(ਭਾਸ਼ਾ)— ਈਰਾਨ ਨੇ ਕਿਹਾ ਹੈ ਕਿ ਉਸ ਨੇ ਮੱਧ ਦੂਰੀ ਦੀ ਇਕ ਨਵੀਂ ਮਿਜ਼ਾਇਲ ਦਾ ਸਫਲ ਟੈਸਟ ਕੀਤਾ ਹੈ। ਇਹ ਟੈਸਟ ਅਜਿਹੇ ਸਮੇਂ ਵਿਚ ਕੀਤਾ ਹੈ, ਜਦੋਂ ਅਮਰੀਕਾ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਇਸ ਮੁੱਦੇ ਨੂੰ ਲੈ ਕੇ ਇਤਿਹਾਸਿਕ ਪਰਮਾਣੂ ਸਮਝੌਤੇ ਤੋਂ ਵੱਖ ਹੋ ਸਕਦਾ ਹੈ। ਈਰਾਨੀ ਸਰਕਾਰੀ ਟੀ. ਵੀ. ਚੈਨਲ ਨੇ ਨਵੀਂ ਬੈਲਿਸਟਿਕ ਮਿਜ਼ਾਇਲ 'ਖੁੱਰਮਸ਼ਹਰ' ਦੇ ਸਫਲ ਪ੍ਰੀਖਣ ਦਾ ਬੀਤੇ ਦਿਨ ਇਕ ਫੁਟੇਜ ਪ੍ਰਸਾਰਿਤ ਕੀਤਾ ਹੈ। ਇਸ ਦੀ ਮਾਰਕ ਸਮਰੱਥਾ 2,000 ਕਿਲੋਮੀਟਰ ਹੈ। ਅਮਰੀਕਾ ਨੇ ਈਰਾਨ ਉੱਤੇ ਇਕ ਪੱਖੀ ਰੋਕ ਲਗਾਉਂਦੇ ਹੋਏ ਕਿਹਾ ਕਿ ਮਿਜ਼ਾਇਲ ਪ੍ਰੀਖਣ ਸੰਯੁਕਤ ਰਾਸ਼ਟਰ ਪ੍ਰਸਤਾਵ ਦੀ ਉਲੰਘਣਾ ਹੈ। ਈਰਾਨ ਨੇ ਹਾਲਾਂਕਿ ਕਿਹਾ ਕਿ ਉਸ ਦੀ ਫੌਜੀ ਕਸ਼ਮਤਾਵਾਂ ਸਿਰਫ ਰੱਖਿਆ ਉਦੇਸ਼ਾਂ ਲਈ ਹੈ ਅਤੇ ਇਨ੍ਹਾਂ ਤੋਂ ਹੋਰ ਦੇਸ਼ਾਂ ਨੂੰ ਕੋਈ ਖ਼ਤਰਾ ਨਹੀਂ ਹੈ। ਬ੍ਰੀਟੇਨ ਨੇ ਵੀ ਟੈਸਟ ਨੂੰ ਲੈ ਕੇ ਚਿੰਤਾ ਜਾਹਰ ਕੀਤੀ ਹੈ।


Related News