ਈਰਾਨੀ ਸੰਸਦ ਮੈਂਬਰ ਨੇ ਟਰੰਪ ਦੇ ਕਤਲ ''ਤੇ ਰੱਖਿਆ 30 ਲੱਖ ਡਾਲਰ ਦਾ ਇਨਾਮ

01/21/2020 8:47:58 PM

ਤਹਿਰਾਨ- ਈਰਾਨ ਦੇ ਸੰਸਦ ਮੈਂਬਰ ਅਹਿਮਦ ਹਮਜ਼ਾ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਤਲ ਕਰਨ ਵਾਲੇ ਨੂੰ 30 ਲੱਖ ਅਮਰੀਕੀ ਡਾਲਰ (ਤਕਰੀਬਨ 21 ਕਰੋੜ 30 ਲੱਖ ਰੁਪਏ) ਇਨਾਮ ਦੇਣ ਦਾ ਮੰਗਲਵਾਰ ਨੂੰ ਐਲਾਨ ਕੀਤਾ। ਸ਼੍ਰੀ ਹਮਜ਼ਾ ਨੇ ਸੰਸਦ ਵਿਚ ਕਿਹਾ ਕਿ ਕੇਰਮਨ ਦੇ ਲੋਕਾਂ ਵਲੋਂ ਮੈਂ ਕਹਿਣਾ ਚਾਹੁੰਦਾ ਹਾਂ ਕਿ ਜੋ ਕੋਈ ਵੀ ਟਰੰਪ ਦੀ ਹੱਤਿਆ ਕਰੇਗਾ ਉਸ ਨੂੰ 30 ਲੱਖ ਅਮਰੀਕੀ ਡਾਲਰ ਦਾ ਇਨਾਮ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਕੇਰਮਨ ਅਮਰੀਕਾ ਦੇ ਡਰੋਨ ਹਮਲੇ ਵਿਚ ਇਰਾਕ ਦੇ ਬਗਦਾਦ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਮਾਰੇ ਗਏ ਇਸਲਾਮਿਕ ਰਿਵਲਿਊਸ਼ਨਰੀ ਗਾਰਡ ਕੋਰ ਦੇ ਕੁਦਸ ਬਲ ਦੇ ਮੁਖੀ ਕਾਸਿਮ ਸੁਲੇਮਾਨੀ ਦਾ ਗੜ੍ਹ ਹੈ। ਅਮਰੀਕਾ ਨੇ ਸੁਲੇਮਾਨੀ 'ਤੇ ਇਰਾਕ ਤੇ ਸੀਰੀਆ ਦੇ ਇਲਾਕੇ ਵਿਚ ਗੁਪਤ ਫੌਜੀ ਮੁਹਿੰਮ ਚਲਾਉਣ ਦਾ ਦੋਸ਼ ਲਾਇਆ ਸੀ। ਸੁਲੇਮਾਨੀ ਦੀ ਹੱਤਿਆ ਨੇ ਈਰਾਨ ਦੀ ਅਗਵਾਈ ਨੂੰ ਭੜਕਾ ਦਿੱਤਾ। ਹਜ਼ਾਰਾਂ ਈਰਾਨੀਆਂ ਨੇ ਫੌਜ ਦੇ ਨੇਤਾ ਦੀ ਹੱਤਿਆ 'ਤੇ ਸੋਗ ਵਿਅਕਤ ਕੀਤਾ। 


Baljit Singh

Content Editor

Related News