ਈਰਾਨ ਨੇ ਪੇਸ਼ ਕੀਤਾ ਸਵਦੇਸ਼ੀ ਲੜਾਕੂ ਜਹਾਜ਼ ''ਕੋਸਾਰ''

08/21/2018 3:20:47 PM

ਤੇਹਰਾਨ (ਏਜੰਸੀ)- ਈਰਾਨ ਨੇ ਅੱਜ ਨੈਸ਼ਨਲ ਡਿਫੈਂਸ ਇੰਡਸਟਰੀ ਲਈ ਤੇਹਰਾਨ ਵਿਚ ਡਿਫੈਂਸ ਸ਼ੋਅ ਦੌਰਾਨ ਆਪਣਾ ਪਹਿਲਾ ਘਰੇਲੂ ਲੜਾਕੂ ਜਹਾਜ਼ ਲਾਂਚ ਕੀਤਾ। ਰੱਖਿਆ ਮੰਤਰੀ ਨੇ ਇਸ ਦੇ ਸੰਕੇਤ ਪਿਛਲੇ ਹਫਤੇ ਹੀ ਇਕ ਇੰਟਰਵਿਊ ਦੌਰਾਨ ਦਿੱਤੇ ਸਨ। ਈਰਾਨ ਦੇ ਇਸ ਸਵਦੇਸ਼ੀ ਲੜਾਕੂ ਜਹਾਜ਼ ਦਾ ਨਾਂ 'ਕੋਸਾਰ' ਹੈ। ਰੱਖਿਆ ਮੰਤਰੀ ਅਮੀਰ ਹਾਤਮੀ ਨੇ ਦੱਸਿਆ ਸੀ ਕਿ ਅਮਰੀਕਾ ਅਤੇ ਇਜ਼ਰਾਇਲ ਵਲੋਂ ਆਉਣ ਵਾਲੇ ਖਤਰਿਆਂ ਨਾਲ ਨਜਿੱਠਣ ਲਈ ਈਰਾਨ ਆਪਣੇ ਮਿਜ਼ਾਈਲ ਮੋਰਚੇ 'ਤੇ ਖੁਦ ਨੂੰ ਦਰੁਸਤ ਕਰੇਗਾ। ਤਸਨੀਮ ਨਿਊਜ਼ ਏਜੰਸੀ ਮੁਤਾਬਕ ਈਰਾਨ ਦੇ ਰਾਸ਼ਟਰਪਤੀ ਹਸਨ ਰੋਹਾਨੀ ਡਿਫੈਂਸ ਸ਼ੋਅ ਦੌਰਾਨ ਨਵੇਂ ਲੜਾਕੂ ਜਹਾਜ਼ ਕੋਸਾਰ ਦੇ ਕਾਕਪਿਟ ਵਿਚ ਬੈਠੇ ਨਜ਼ਰ ਆਏ। ਦੱਸਿਆ ਜਾ ਰਿਹਾ ਹੈ ਕਿ ਕੋਸਾਰ ਚੌਥੀ ਪੀੜ੍ਹੀ ਦਾ ਲੜਾਕੂ ਜਹਾਜ਼ ਹੈ, ਜੋ ਹਾਈ ਟੈੱਕ ਤਕਨੀਕ ਨਾਲ ਲੈੱਸ ਹੈ ਅਤੇ ਕਈ ਹਥਿਆਰ ਲਿਜਾਉਣ ਵਿਚ ਸਮਰੱਥ ਹੈ। ਇਹ ਇਕ ਸਵਦੇਸ਼ੀ ਲੜਾਕੂ ਜਹਾਜ਼ ਹੈ, ਜਿਸ ਨੂੰ ਪੂਰੀ ਤਰ੍ਹਾਂ ਨਾਲ ਈਰਾਨ ਵਿਚ ਤਿਆਰ ਕੀਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦਾ ਪਹਿਲਾਂ ਤੋਂ ਹੀ ਸਫਲ ਪ੍ਰੀਖਣ ਕੀਤਾ ਜਾ ਚੁੱਕਾ ਹੈ। ਈਰਾਨ ਦਾ ਇਹ ਪਹਿਲਾ ਸਵਦੇਸ਼ੀ ਲੜਾਕੂ ਜਹਾਜ਼ ਹੁਣ ਆਪਣੀ ਪਹਿਲੀ ਜਨਤਕ ਪ੍ਰਦਰਸ਼ਨ ਉਡਾਣ ਲਈ ਰਨਵੇ 'ਤੇ ਇੰਤਜ਼ਾਰ ਕਰ ਰਿਹਾ ਹੈ। ਰੱਖਿਆ ਮੰਤਰੀ ਅਮੀਰ ਹਾਤਮੀ ਨੇ ਕਿਹਾ ਕਿ ਸਾਡੀ ਪਹਿਲ ਸਾਡੀ ਮਿਜ਼ਾਈਲ ਸਮਰੱਥਾ ਹੈ ਅਤੇ ਮਿਜ਼ਾਈਲ ਪ੍ਰਤੀਰੱਖਿਆ ਵਿਚ ਦੁਸ਼ਮਣਾਂ ਦੀਆਂ ਕੋਸ਼ਿਸ਼ਾਂ ਨੂੰ ਦੇਖਦੇ ਹੋਏ ਸਾਨੂੰ ਇਸ ਨੂੰ ਵਧਾਉਣਾ ਹੋਵੇਗਾ।

ਉਨ੍ਹਾਂ ਕਿਹਾਕਿ ਅਸੀਂ ਈਰਾਨ-ਇਰਾਕ ਜੰਗ ਵਿਚ ਸਿੱਖਿਆ ਸੀ ਕਿ ਅਸੀਂ ਕਿਸੇ 'ਤੇ ਨਹੀਂ ਸਗੋਂ ਖੁਦ 'ਤੇ ਹੀ ਨਿਰਭਰ ਹੋ ਸਕਦੇ ਹਾਂ। ਅਸੀਂ ਦੇਖਿਆ ਕਿ ਅਸੀਂ ਜਿੱਥੇ-ਜਿੱਥੇ ਅਸਮਰੱਥ ਹੈ ਉਥੇ ਕੋਈ ਸਾਡੇ 'ਤੇ ਦਇਆ ਨਹੀਂ ਦਿਖਾਉਣ ਵਾਲਾ। ਸਾਡੇ ਸੰਸਾਧਨ ਸੀਮਤ ਹਨ ਅਤੇ ਅਸੀਂ ਘੱਟੋ-ਘੱਟ ਲਾਗਤ 'ਤੇ ਸੁਰੱਖਿਆ ਸਥਾਪਿਤ ਕਰਨ ਲਈ ਵਚਨਬੱਧ ਹੈ। 
 


Related News