ਅਮਰੀਕਾ ਨੇ ਦਿੱਤੀ ਚਿਤਾਵਨੀ, ਰੂਸ ਨੂੰ ਹਥਿਆਰਬੰਦ 'ਡਰੋਨਾਂ' ਦੀ ਸਪਲਾਈ ਕਰਨ ਵਾਲਾ ਹੈ ਈਰਾਨ
Tuesday, Jul 12, 2022 - 12:28 PM (IST)
ਵਾਸ਼ਿੰਗਟਨ (ਏਜੰਸੀ): ਰੂਸ ਅਤੇ ਯੂਕ੍ਰੇਨ ਵਿਚਾਲੇ ਬੀਤੇ 5 ਮਹੀਨਿਆਂ ਤੋਂ ਜੰਗ ਜਾਰੀ ਹੈ। ਇਸ ਵਿਚਕਾਰ ਈਰਾਨ ਨੇ ਰੂਸ ਨੂੰ ਡਰੋਨ ਦੇਣ ਦਾ ਫ਼ੈਸਲ ਲਿਆ ਹੈ। ਯੂਕ੍ਰੇਨ ਖ਼ਿਲਾਫ਼ ਜੰਗ ਵਿਚ ਰੂਸ ਇਹਨਾਂ ਡਰੋਨਾਂ ਦੀ ਵਰਤੋਂ ਕਰੇਗਾ।ਅਮਰੀਕੀ ਰਾਸ਼ਟਰਪਤੀ ਦੇ ਦਫਤਰ ਵ੍ਹਾਈਟ ਹਾਊਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਰੂਸ ਦਾ ਯੂਕ੍ਰੇਨ ਵਿਚ ਚੱਲ ਰਹੇ ਯੁੱਧ ਲਈ ਈਰਾਨ ਤੋਂ ਹਥਿਆਰ ਲੈ ਕੇ ਜਾਣ ਵਿਚ ਸਮਰੱਥ ਡਰੋਨ ਸਮੇਤ ਸੈਂਕੜੇ ਮਾਨਵ ਰਹਿਤ ਏਅਰਕ੍ਰਾਫਟ (UAVs) ਪ੍ਰਾਪਤ ਕਰਨ ਦਾ ਇਰਾਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਸ਼੍ਰੀਲੰਕਾ 'ਚ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਝੜਪ, 10 ਲੋਕ ਜ਼ਖਮੀ
ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਨੇ ਕਿਹਾ ਕਿ ਇਹ ਅਜੇ ਸਪੱਸ਼ਟ ਨਹੀਂ ਹੈ ਕੀ ਈਰਾਨ ਨੇ ਰੂਸ ਨੂੰ ਮਨੁੱਖ ਰਹਿਤ ਸਿਸਟਮ ਮੁਹੱਈਆ ਕਰਵਾਏ ਹਨ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨੂੰ ਜਾਣਕਾਰੀ ਮਿਲੀ ਹੈ ਕਿ ਈਰਾਨ ਨੇ ਇਸ ਮਹੀਨੇ ਰੂਸੀ ਬਲਾਂ ਨੂੰ ਡਰੋਨ ਕਾਰਵਾਈਆਂ ਦੀ ਸਿਖਲਾਈ ਦੇਣ ਦੀ ਯੋਜਨਾ ਬਣਾਈ ਸੀ। ਸੁਲੀਵਾਨ ਨੇ ਕਿਹਾ ਕਿ ਸਾਨੂੰ ਮਿਲੀ ਜਾਣਕਾਰੀ ਦੇ ਅਨੁਸਾਰ ਈਰਾਨ ਸਰਕਾਰ ਰੂਸ ਨੂੰ ਸੈਂਕੜੇ UAVs ਪ੍ਰਦਾਨ ਕਰਨ ਦੀ ਯੋਜਨਾ ਬਣਾ ਰਹੀ ਹੈ। ਇਨ੍ਹਾਂ ਵਿੱਚ ਹਥਿਆਰ ਲਿਜਾਣ ਦੇ ਸਮਰੱਥ ਡਰੋਨ ਵੀ ਸ਼ਾਮਲ ਹਨ।ਇਸ ਬਾਰੇ ਚਰਚਾ ਹੋਣੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।