ਈਰਾਨ ਨੇ ਅਮਰੀਕੀ ਪਾਬੰਦੀਆਂ ਦੇ ਵਿਰੁੱਧ ''ਪ੍ਰਤੀਰੋਧ'' ਦਾ ਬਜਟ ਕੀਤਾ ਪੇਸ਼

Sunday, Dec 08, 2019 - 05:01 PM (IST)

ਈਰਾਨ ਨੇ ਅਮਰੀਕੀ ਪਾਬੰਦੀਆਂ ਦੇ ਵਿਰੁੱਧ ''ਪ੍ਰਤੀਰੋਧ'' ਦਾ ਬਜਟ ਕੀਤਾ ਪੇਸ਼

ਤੇਹਰਾਨ (ਭਾਸ਼ਾ): ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਐਤਵਾਰ ਨੂੰ ਅਮਰੀਕੀ ਪਾਬੰਦੀਆਂ ਦਾ ਸਾਹਮਣਾ ਕਰਨ ਲਈ ''ਪ੍ਰਤੀਰੋਧ ਬਜਟ'' ਦਾ ਐਲਾਨ ਕੀਤਾ। ਉਹਨਾਂ ਨੇ ਇਹ ਐਲਾਨ ਈਂਧਣ ਦੀਆਂ ਕੀਮਤਾਂ ਵਿਚ ਵਾਧੇ ਦੇ ਵਿਰੁੱਧ ਦੇਸ਼ਭਰ ਵਿਚ ਹੋਏ ਹਿੰਸਕ ਪ੍ਰਦਰਸ਼ਨਾਂ ਦੇ ਹਫਤਿਆਂ ਬਾਅਦ ਕੀਤਾ। ਰੂਹਾਨੀ ਨੇ ਕਿਹਾ ਕਿ ਪ੍ਰਤੀਰੋਧ ਬਜਟ ਦਾ ਉਦੇਸ਼ ਲੋਕਾਂ ਦੀਆਂ ਮੁਸ਼ਕਲਾਂ ਨੂੰ ਘੱਟ ਕਰਨਾ ਹੈ, ਜੋ ਈਰਾਨ ਆਰਥਿਕ ਮੰਦੀ ਕਾਰਨ ਝੱਲ ਰਹੇ ਹਨ ਕਿਉਂਕਿ ਈਰਾਨੀ ਮੁਦਰਾ ਦੇ ਡੀਵੈਲਿਊਸ਼ਨ ਨਾਲ ਮਹਿੰਗਾਈ ਦਰ ਆਸਮਾਨ ਛੂਹ ਰਹੀ ਹੈ ਅਤੇ ਦਰਾਮਦ ਦੀ ਲਾਗਤ ਵੱਧ ਰਹੀ ਹੈ। ਜ਼ਿਕਰਯੋਗ ਹੈਕਿ ਈਰਾਨ ਪਰਮਾਣੂ ਸਮਝੌਤੇ ਨੂੰ ਲੈ ਕੇ ਹੋਏ ਵਿਵਾਦ ਦੇ ਬਾਅਦ ਅਮਰੀਕਾ ਨੇ ਪਿਛਲੇ ਸਾਲ ਮਈ ਵਿਚ ਤੇਹਰਾਨ 'ਤੇ ਪਾਬੰਦੀਆਂ ਲਗਾ ਦਿੱਤੀਆਂ ਸਨ। 

ਇਸ ਵਿਚ ਈਰਾਨੀ ਅਰਥਵਿਵਸਥਾ ਲਈ ਮਹੱਤਵਪੂਰਨ ਤੇਲ ਖੇਤਰ ਵੀ ਸ਼ਾਮਲ ਹੈ ਅਤੇ ਅਮਰੀਕਾ ਦੀ ਕੋਸ਼ਿਸ਼ ਵੱਧ ਦਬਾਅ ਦੀ ਨੀਤੀ ਦੇ ਜ਼ਰੀਏ ਈਰਾਨ ਦੇ ਤੇਲ ਬਰਾਮਦ ਨੂੰ ਜ਼ੀਰੇ 'ਤੇ ਲਿਆਉਣਾ ਹੈ।ਰੂਹਾਨੀ ਨੇ ਸੰਸਦ ਨੂੰ ਦੱਸਿਆ ਕਿ ਬਜਟ ਵਿਚ ਜਨਤਕ ਪੀ.ਐੱਸ.ਈ. ਦੇ ਕਰਮੀਆਂ ਦੀ ਤਨਖਾਹ ਵਿਚ 15 ਫੀਸਦੀ ਦਾ ਵਾਧਾ ਵੀ ਸ਼ਾਮਲ ਹੈ ਅਤੇ ਇਹ ਪ੍ਰਤੀਰੋਧ ਅਤੇ ਪਾਬੰਦੀਆਂ ਤੋਂ ਰੱਖਿਆ ਲਈ ਬਜਟ ਹੈ। ਉਹਨਾਂ ਨੇ ਕਿਹਾ ਕਿ ਇਹ ਦੁਨੀਆ ਨੂੰ ਦੱਸੇਗਾ ਕਿ ਪਾਬੰਦੀ ਦੇ ਬਾਵਜੂਦ ਅਸੀਂ ਦੇਸ਼ ਚਲਾਉਣ ਵਿਚ ਸਮਰੱਥ ਹਾਂ। ਖਾਸ ਤੌਰ 'ਤੇ ਤੇਲ ਦੇ ਮਾਮਲੇ ਵਿਚ। ਰੂਹਾਨੀ ਨੇ ਕਿਹਾ ਕਿ 4,845 ਖਰਬ ਰਿਆਲ (ਮੌਜੂਦਾ ਐਕਸਚੇਂਜ ਰੇਟ ਦੇ ਮੁਤਬਾਕ 36 ਅਰਬ ਡਾਲਰ) ਦਾ ਬਜਟ ਈਰਾਨ ਦੇ ਲੋਕਾਂ ਦੀਆਂ ਮੁਸ਼ਕਲਾਂ ਨਾਲ ਨਜਿੱਠਣ ਵਿਚ ਮਦਦ ਕਰੇਗਾ।


author

Vandana

Content Editor

Related News