ਈਰਾਨ ਨੇ ਸਫਲਤਾਪੂਰਵਕ ਪੁਲਾੜ ’ਚ ਭੇਜਿਆ ਉਪਗ੍ਰਹਿ

Saturday, Sep 14, 2024 - 07:05 PM (IST)

ਤਹਿਰਾਨ - ਈਰਾਨ ਨੇ ਕਿਹਾ ਹੈ ਕਿ ਉਸਨੇ ਅਰਧ-ਫੌਜੀ  ਰੈਵੋਲਿਊਸ਼ਨਰੀ ਗਾਰਡ ਵੱਲੋਂ ਬਣਾਏ ਰਾਕੇਟ ਦੀ ਵਰਤੋਂ ਕਰਕੇ ਇਕ ਖੋਜ ਉਪਗ੍ਰਹਿ ਨੂੰ ਆਰਬਿਟ ’ਚ ਭੇਜਿਆ ਹੈ। ਸਰਕਾਰੀ ਨਿਊਜ਼  ਏਜੰਸੀ ਨੇ ਸ਼ਨੀਵਾਰ ਨੂੰ ਇਕ ਖਬਰ 'ਚ ਕਿਹਾ ਕਿ ਚਮਰਾਨ-1 ਨਾਂ ਦੇ ਇਸ ਉਪਗ੍ਰਹਿ ਦਾ ਭਾਰ 60 ਕਿਲੋਗ੍ਰਾਮ ਹੈ ਅਤੇ ਇਹ ਪੁਲਾੜ ਦੇ ਚੱਕਰ 'ਚ ਪਹੁੰਚ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਹਾ ਗਿਆ ਹੈ ਕਿ ਜ਼ਮੀਨੀ ਸਟੇਸ਼ਨਾਂ ਨੂੰ ਵੀ ਸੈਟੇਲਾਈਟ ਤੋਂ ਸਿਗਨਲ ਮਿਲੇ ਹਨ। ਖਬਰਾਂ ਮੁਤਾਬਕ ਸੈਟੇਲਾਈਟ ਲੈ ਜਾਣ ਵਾਲੇ ਰਾਕੇਟ 'ਕਾਇਮ-100' ਦਾ ਨਿਰਮਾਣ ਰੈਵੋਲਿਊਸ਼ਨਰੀ ਗਾਰਡ ਦੀ ਏਅਰੋਨੌਟਿਕਲ ਯੂਨਿਟ ਨੇ ਕੀਤਾ ਹੈ। ਈਰਾਨ ਨੇ ਲੰਬੇ ਸਮੇਂ ਤੋਂ ਸੈਟੇਲਾਈਟ ਨੂੰ ਆਰਬਿਟ ’ਚ ਭੇਜਣ ਦੀ ਯੋਜਨਾ ਬਣਾਈ ਸੀ। ਈਰਾਨ ਨੇ ਨਵੇਂ ਰਾਸ਼ਟਰਪਤੀ ਮਹਿਮੂਦ ਪੇਜ਼ੇਸਕੀਅਨ ਦੇ ਕਾਰਜਕਾਲ ਦੌਰਾਨ ਪਹਿਲੀ ਵਾਰ ਇਕ ਉਪਗ੍ਰਹਿ ਪੰਧ ’ਚ ਭੇਜਿਆ ਹੈ।

ਪੜ੍ਹੋ ਇਹ ਖ਼ਬਰ-ਈਰਾਨ ’ਚ ਬੰਦੂਕਧਾਰੀਆਂ ਨੇ ਕੀਤੀ 3 ਲੋਕਾਂ ਦੀ ਹੱਤਿਆ, ਇਕ ਜ਼ਖਮੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Sunaina

Content Editor

Related News