1979 ਦੀ ਕ੍ਰਾਂਤੀ ਤੋਂ ਬਾਅਦ ਪਿਛਲੇ 4 ਦਹਾਕਿਆਂ ''ਚ ਅਮਰੀਕਾ ਨੂੰ ਪਛਾੜ ਚੁੱਕਿਆ ਹੈ ਈਰਾਨ
Sunday, Nov 03, 2019 - 10:14 PM (IST)

ਤਹਿਰਾਨ - ਈਰਾਨ ਦੇ ਸਰਵ ਉੱਚ ਨੇਤਾ ਅਯਾਤੁੱਲਾ ਅਲੀ ਖਾਮਨੇਈ ਨੇ ਐਤਵਾਰ ਨੂੰ ਆਖਿਆ ਕਿ ਉਨ੍ਹਾਂ ਦੇ ਦੇਸ਼ ਨੇ 1979 ਦੀ ਇਸਲਾਮੀ ਕ੍ਰਾਂਤੀ ਤੋਂ ਬਾਅਦ ਪਿਛਲੇ 4 ਦਹਾਕਿਆਂ 'ਚ ਅਮਰੀਕਾ ਨੂੰ ਪਛਾੜ ਦਿੱਤਾ ਹੈ। ਖਾਮਨੇਈ ਨੇ ਆਖਿਆ ਕਿ ਈਰਾਨ ਨੇ ਕਈ ਮਾਮਲਿਆਂ 'ਚ ਸਾਹਮਣੇ ਵਾਲੇ ਪੱਖ ਨੂੰ ਘੇਰ ਲਿਆ ਹੈ। ਉਨ੍ਹਾਂ ਅੱਗੇ ਆਖਿਆ ਕਿ ਈਰਾਨ ਦੇ ਪ੍ਰਤੀ ਅਮਰੀਕਾ ਦੀ ਹਮਲਾਵਰਤਾ ਸਮੇਂ ਦੇ ਨਾਲ ਹੋਰ ਵਧੀ ਹੈ।
ਖਾਮਨੇਈ ਦਾ ਹਜ਼ਾਰਾਂ ਵਿਦਿਆਰਥੀਆਂ ਨੂੰ ਸੰਬੋਧਿਤ ਇਹ ਬਿਆਨ ਤਹਿਰਾਨ 'ਚ ਅਮਰੀਕੀ ਦੂਤਘਰ 'ਤੇ ਕਬਜ਼ੇ ਦੀ 40ਵੀਂ ਵਰ੍ਹੇਗੰਢ ਤੋਂ ਇਕ ਦਿਨ ਪਹਿਲਾਂ ਐਤਵਾਰ ਨੂੰ ਉਨ੍ਹਾਂ ਦੀ ਅਧਿਕਾਰਕ ਵੈੱਬਸਾਈਟ 'ਤੇ ਪ੍ਰਕਾਸ਼ਿਤ ਕੀਤਾ ਗਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਹੋਏ 2015 ਦੇ ਪ੍ਰਮਾਣੂ ਸਮਝੌਤਿਆਂ ਤੋਂ ਪਿਛੇ ਹੱਟ ਗਏ ਸਨ, ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵਧ ਗਿਆ ਹੈ। ਅਮਰੀਕਾ ਨੇ ਈਰਾਨ 'ਤੇ ਦਬਾਅ ਵਧਾਉਣ ਲਈ ਕਈ ਪ੍ਰਕਾਰ ਦੀਆਂ ਪਾਬੰਦੀਆਂ ਲਗਾਈਆਂ ਹਨ।