ਏਅਰਸਟ੍ਰਾਈਕ ਤੋਂ ਬਾਅਦ ਤਣਾਅ ਦਰਮਿਆਨ ਈਰਾਨ ਦੇ ਵਿਦੇਸ਼ ਮੰਤਰੀ ਪਹੁੰਚੇ ਪਾਕਿਸਤਾਨ

Monday, Jan 29, 2024 - 01:33 PM (IST)

ਏਅਰਸਟ੍ਰਾਈਕ ਤੋਂ ਬਾਅਦ ਤਣਾਅ ਦਰਮਿਆਨ ਈਰਾਨ ਦੇ ਵਿਦੇਸ਼ ਮੰਤਰੀ ਪਹੁੰਚੇ ਪਾਕਿਸਤਾਨ

ਇੰਟਰਨੈਸ਼ਨਲ ਡੈਸਕ: ਈਰਾਨ ਦੇ ਵਿਦੇਸ਼ ਮੰਤਰੀ ਹੁਸੈਨ ਅਮੀਰ-ਅਬਦੁੱਲਾਯਾਨ ਸਬੰਧਾਂ 'ਚ ਤਣਾਅ ਵਿਚਾਲੇ ਪਾਕਿਸਤਾਨ ਪਹੁੰਚ ਗਏ ਹਨ। ਆਪਣੇ ਪਾਕਿਸਤਾਨੀ ਹਮਰੁਤਬਾ ਜਲੀਲ ਅੱਬਾਸ ਜਿਲਾਨੀ ਦੇ ਸੱਦੇ 'ਤੇ ਇਸਲਾਮਾਬਾਦ ਪਹੁੰਚੇ ਹੁਸੈਨ ਆਮਿਰ ਦਾ ਨੂਰ ਖਾਨ ਏਅਰ ਬੇਸ 'ਤੇ ਅਫਗਾਨਿਸਤਾਨ ਅਤੇ ਪੱਛਮੀ ਏਸ਼ੀਆ ਲਈ ਪਾਕਿਸਤਾਨ ਦੇ ਵਧੀਕ ਵਿਦੇਸ਼ ਸਕੱਤਰ ਰਹੀਮ ਹਯਾਤ ਕੁਰੈਸ਼ੀ ਨੇ ਸਵਾਗਤ ਕੀਤਾ।

PunjabKesari

ਆਪਣੇ ਦੌਰੇ ਦੌਰਾਨ ਅਬਦੁੱਲਾਯਾਨ ਪਾਕਿਸਤਾਨ ਦੇ ਵਿਦੇਸ਼ ਮੰਤਰੀ ਜਿਲਾਨੀ ਨਾਲ ਦੁਵੱਲੀ ਗੱਲਬਾਤ ਕਰਨਗੇ ਅਤੇ ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਰ ਉਲ ਹੱਕ ਕੱਕੜ ਨਾਲ ਵੀ ਮੁਲਾਕਾਤ ਕਰਨਗੇ। ਅਬਦੁੱਲਾਯਾਨ ਆਪਣੇ ਪਾਕਿਸਤਾਨੀ ਹਮਰੁਤਬਾ ਜਿਲਾਨੀ ਨਾਲ ਸਬੰਧਾਂ ਨੂੰ ਪਟੜੀ 'ਤੇ ਲਿਆਉਣ ਲਈ ਗੱਲਬਾਤ ਕਰਨਗੇ। ਉਹ ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਰ ਉਲ ਹੱਕ ਕੱਕੜ ਨਾਲ ਕਰਜ਼ੇ ਦੇ ਮੁੱਦੇ 'ਤੇ ਚਰਚਾ ਕਰਨਗੇ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਨ ਮੁਮਤਾਜ਼ ਜ਼ਾਹਰਾ ਮੁਤਾਬਕ, 'ਪਾਕਿਸਤਾਨ ਦੇ ਵਿਦੇਸ਼ ਮੰਤਰੀ ਜਲੀਲ ਅੱਬਾਸ ਜਿਲਾਨੀ ਦੇ ਸੱਦੇ 'ਤੇ ਈਰਾਨ ਦੇ ਵਿਦੇਸ਼ ਮੰਤਰੀ ਇਸਲਾਮਾਬਾਦ ਪਹੁੰਚੇ ਹਨ। ਦੌਰੇ ਦੌਰਾਨ ਵਿਦੇਸ਼ ਮੰਤਰੀ ਅਬਦੁੱਲਾਯਾਨ ਵਿਦੇਸ਼ ਮੰਤਰੀ ਜਿਲਾਨੀ ਨਾਲ ਡੂੰਘਾਈ ਨਾਲ ਗੱਲਬਾਤ ਕਰਨਗੇ ਅਤੇ ਪ੍ਰਧਾਨ ਮੰਤਰੀ ਨਾਲ ਵੀ ਮੁਲਾਕਾਤ ਕਰਨਗੇ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਦੇ 'ਸਭ ਤੋਂ ਭਿਆਨਕ ਕਤਲਾਂ' ਲਈ ਦੋਸ਼ੀ ਕਰਾਰ ਵਿਅਕਤੀ ਜਲਦ ਹੋਵੇਗਾ ਰਿਹਾਅ

ਨੌਂ ਲੋਕਾਂ ਦਾ ਗੋਲੀ ਮਾਰ ਕੇ ਕਤਲ

ਪਾਕਿਸਤਾਨ ਅਤੇ ਈਰਾਨ ਵੱਲੋਂ ਇੱਕ-ਦੂਜੇ 'ਤੇ ਕੀਤੇ ਗਏ ਹਵਾਈ ਹਮਲੇ ਦੇ ਕੁਝ ਦਿਨ ਬਾਅਦ ਸ਼ਨੀਵਾਰ ਨੂੰ ਪਾਕਿਸਤਾਨ ਨਾਲ ਲੱਗਦੇ ਈਰਾਨ ਦੇ ਦੱਖਣ-ਪੂਰਬੀ ਸਰਹੱਦੀ ਖੇਤਰ 'ਚ ਇੱਕ ਅਣਪਛਾਤੇ ਹਮਲਾਵਰ ਨੇ 9 ਲੋਕਾਂ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਘਟਨਾ ਦੀ ਪੁਸ਼ਟੀ ਈਰਾਨ ਵਿੱਚ ਪਾਕਿਸਤਾਨ ਦੇ ਰਾਜਦੂਤ ਨੇ ਕੀਤੀ। ਇਸ ਦੇ ਨਾਲ ਹੀ ਈਰਾਨੀ ਮੀਡੀਆ ਦਾ ਕਹਿਣਾ ਹੈ ਕਿ ਪੁਲਸ ਗੋਲੀਬਾਰੀ ਕਰਨ ਤੋਂ ਬਾਅਦ ਮੌਕੇ ਤੋਂ ਭੱਜਣ ਵਾਲੇ ਤਿੰਨ ਬੰਦੂਕਧਾਰੀਆਂ ਦੀ ਭਾਲ ਕਰ ਰਹੀ ਹੈ।

ਈਰਾਨ ਨੇ ਕੀਤੀ ਸੀ ਏਅਰਸਟ੍ਰਾਈਕ

ਦੱਸ ਦੇਈਏ ਕਿ ਪਾਕਿਸਤਾਨ ਅਤੇ ਈਰਾਨ ਦੇ ਰਿਸ਼ਤੇ ਤਣਾਅਪੂਰਨ ਚੱਲ ਰਹੇ ਹਨ। 16 ਜਨਵਰੀ ਨੂੰ ਤਹਿਰਾਨ ਨੇ ਦੱਖਣ-ਪੱਛਮੀ ਪਾਕਿਸਤਾਨ ਵਿਚ ਅੱਤਵਾਦੀ ਟਿਕਾਣਿਆਂ 'ਤੇ ਮਿਜ਼ਾਈਲ ਹਮਲੇ ਕੀਤੇ ਅਤੇ ਕਿਹਾ ਕਿ ਨਿਸ਼ਾਨੇ ਜੈਸ਼ ਅਲ-ਅਦਲ ਨਾਮਕ ਸੰਗਠਨ ਦੇ ਟਿਕਾਣੇ ਸਨ, ਜਿਸ ਦੇ ਅੱਤਵਾਦੀ ਪਾਕਿਸਤਾਨੀ ਧਰਤੀ ਤੋਂ ਈਰਾਨ ਵਿਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇ ਰਹੇ ਸਨ। ਇਸ ਦੇ ਜਵਾਬ ਵਿਚ 18 ਜਨਵਰੀ ਨੂੰ ਪਾਕਿਸਤਾਨ ਨੇ ਜਵਾਬੀ ਕਾਰਵਾਈ ਕਰਦਿਆਂ ਈਰਾਨ ਦੇ ਅੰਦਰ ਹਮਲਾ ਕੀਤਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News