ਸਾਊਦੀ ਅਰਬ ''ਤੇ ਹੋਏ ਹਮਲੇ ਨੂੰ ਈਰਾਨ ਨੇ ਦਿੱਤਾ ਅੰਜ਼ਾਮ : ਅਮਰੀਕੀ ਅਧਿਕਾਰੀ
Tuesday, Sep 17, 2019 - 11:26 PM (IST)

ਵਾਸ਼ਿੰਗਟਨ - ਅਮਰੀਕਾ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਏ. ਐੱਫ. ਪੀ. ਨੂੰ ਦੱਸਿਆ ਕਿ ਅਮਰੀਕਾ ਇਸ ਨਤੀਜੇ 'ਤੇ ਪਹੁੰਚਿਆ ਹੈ ਕਿ ਸਾਊਦੀ ਅਰਬ ਦੇ ਤੇਲ ਸਰੋਤਾਂ 'ਤੇ ਹਾਲ ਹੀ 'ਚ ਜੋ ਹਮਲਾ ਕੀਤਾ ਗਿਆ ਸੀ, ਉਸ ਨੂੰ ਈਰਾਨ ਵੱਲੋਂ ਅੰਜ਼ਾਮ ਦਿੱਤਾ ਗਿਆ ਸੀ ਅਤੇ ਇਨਾਂ 'ਚ ਕਰੂਜ਼ ਮਿਜ਼ਾਈਲਾਂ ਸ਼ਾਮਲ ਸਨ। ਨਾਮ ਨਾ ਜਨਤਕ ਹੋਣ ਦੀ ਸ਼ਰਤ 'ਤੇ ਅਧਿਕਾਰੀ ਨੇ ਆਖਿਆ ਕਿ ਅਮਰੀਕਾ ਅਗਲੇ ਹਫਤੇ ਸੰਯੁਕਤ ਰਾਸ਼ਟਰ ਮਹਾਸਭਾ 'ਚ ਅੰਤਰਰਾਸ਼ਟਰੀ ਭਾਈਚਾਰੇ ਦੇ ਸਾਹਮਣੇ ਪੇਸ਼ ਕਰਨ ਲਈ ਹਮਲੇ ਦੇ ਸਬੂਤ ਇਕੱਠੇ ਕਰ ਰਿਹਾ ਹੈ।