ਕੋਵਿਡ-19: ਈਰਾਨ ''ਚ 149 ਹੋਰ ਮੌਤਾਂ, ਮ੍ਰਿਤਕਾਂ ਦੀ ਗਿਣਤੀ ਹੋਈ 1,433

03/20/2020 4:42:40 PM

ਤਹਿਰਾਨ- ਈਰਾਨ ਵਿਚ ਕੋਰੋਨਾਵਾਇਰਸ ਕਾਰਨ 149 ਹੋਰ ਮੌਤਾਂ ਹੋਣ ਦੀ ਖਬਰ ਮਿਲੀ ਹੈ, ਜਿਸ ਨਾਲ ਦੇਸ਼ ਵਿਚ ਸ਼ੁੱਕਰਵਾਰ ਤੱਕ ਮੌਤਾਂ ਦੀ ਗਿਣਤੀ 1,433 ਤੱਕ ਪਹੁੰਚ ਗਈ ਹੈ। ਈਰਾਨ ਚੀਨ ਤੋਂ ਬਾਹਰ ਇਸ ਵਾਇਰਸ ਕਾਰਨ ਸਭ ਤੋਂ ਵਧੇਰੇ ਪ੍ਰਭਾਵਿਤ ਦੇਸ਼ਾਂ ਵਿਚੋਂ ਇਕ ਹੈ। 

ਦੇਸ਼ ਵਲੋਂ ਜਾਰੀ ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਦੇਸ਼ ਵਿਚ ਇਨਫੈਕਸ਼ਨ ਦੇ ਹੋਰ 1,237 ਮਾਮਲੇ ਮਿਲੇ ਹਨ, ਜਿਸ ਨਾਲ ਇਨਫੈਕਟਡ ਲੋਕਾਂ ਦੀ ਗਿਣਤੀ 19,644 ਹੋ ਗਈ ਹੈ। ਜ਼ਿਕਰਯੋਗ ਹੈ ਕਿ ਦੁਨੀਆਭਰ ਵਿਚ ਕੋਰਨਾਵਾਇਰਸ ਦੇ ਇਨਫੈਕਸ਼ਨ ਦੇ ਮਾਮਲੇ 2.5 ਲੱਖ ਪਾਰ ਕਰ ਗਏ ਹਨ ਤੇ ਮੌਤਾਂ ਦੀ ਗਿਣਤੀ ਵੀ 10 ਹਜ਼ਾਰ ਤੋਂ ਵਧੇਰੇ ਹੋ ਗਈ ਹੈ। ਇਸ ਦੇ ਨਾਲ ਹੀ 7 ਹਜ਼ਾਰ ਤੋਂ ਵਧੇਰੇ ਲੋਕ ਗੰਭੀਰ ਹਾਲਤ ਵਿਚ ਦੱਸੇ ਜਾ ਰਹੇ ਹਨ।


Baljit Singh

Content Editor

Related News