ਜਲੰਧਰ ''ਚ 5ਵੀਂ ਦੀ ਵਿਦਿਆਰਥਣ ਨਾਲ ਵਾਪਰੀ ਅਣਹੋਣੀ! ਹੋਈ ਦਰਦਨਾਕ ਮੌਤ

Tuesday, Jul 07, 2026 - 05:17 PM (IST)

ਜਲੰਧਰ ''ਚ 5ਵੀਂ ਦੀ ਵਿਦਿਆਰਥਣ ਨਾਲ ਵਾਪਰੀ ਅਣਹੋਣੀ! ਹੋਈ ਦਰਦਨਾਕ ਮੌਤ

ਜਲੰਧਰ (ਸੋਨੂੰ): ਜਲੰਧਰ ਕੈਂਟ ਦੇ ਅਧੀਨ ਆਉਂਦੇ ਕੇ. ਵੀ. - 3 ਸਕੂਲ ਦੀ 5ਵੀਂ ਦੀ ਵਿਦਿਆਰਥਣ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਸੋਢਲ ਦੀ ਰਹਿਣ ਵਾਲੀ ਪਾਇਲ ਵਜੋਂ ਹੋਈ ਹੈ। ਲੋਕਾਂ ਵੱਲੋਂ ਹਾਦਸੇ ਦੀ ਸੂਚਨਾ ਪੁਲਸ ਅਤੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਕੈਂਟ ਦੀ ਪੁਲਸ ਮੌਕੇ 'ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਮਿਲੀ ਜਾਣਕਾਰੀ ਮੁਤਾਬਕ, ਕੇ.ਵੀ. 4 ਸਕੂਲ ਦੀ ਬੱਸ ਬੱਚਿਆਂ ਨੂੰ ਲੈ ਕੇ ਕੇ. ਵੀ. 3 ਸਕੂਲ ਦੇ ਬਾਹਰ ਪਹੁੰਚੀ ਸੀ, ਜਿਸ ਮਗਰੋਂ ਸਾਰੇ ਬੱਚਿਆਂ ਨੇ ਕੇ.ਵੀ. 3 ਸਕੂਲ ਤੋਂ ਨਿਕਲਣਾ ਸੀ। ਪਾਇਲ ਵੀ ਉੱਥੇ ਹੀ ਸਹੇਲੀਆਂ ਦੇ ਨਾਲ ਬੱਸ ਦਾ ਇੰਤਜ਼ਾਰ ਕਰ ਰਹੀ ਸੀ। ਇਸੇ ਦੌਰਾਨ ਆਰਮੀ ਦਾ ਟਰੱਕ ਵੀ ਸਕੂਲ ਪਹੁੰਚਿਆ। ਟਰੱਕ ਚਾਲਕ ਵੱਲੋਂ ਯੂ-ਟਰਨ ਲੈਣ ਦੌਰਾਨ ਪਾਇਲ ਟਰੱਕ ਦੇ ਟਾਇਰ ਹੇਠਾਂ ਆ ਗਈ ਤੇ ਟਾਇਰ ਸਿਰ ਤੋਂ ਗੁਜ਼ਰਨ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। 

ਸਕੂਲ ਬੱਸ ਦੇ ਡਰਾਇਵਰ ਨੇ ਇਸ ਦੀ ਸੂਚਨਾ ਸਕੂਲ ਪ੍ਰਬੰਧਕਾਂ ਤੇ ਬੱਚੀ ਦੇ ਪਿਤਾ ਅਸ਼ੋਕ ਕੁਮਾਰ ਨੂੰ ਦਿੱਤੀ। ਇਸ ਬਾਰੇ ਪਤਾ ਲਗਦਿਆਂ ਹੀ ਪਿਤਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਹ ਹਫੜਾ-ਦਫੜੀ ਵਿਚ ਮੌਕੇ 'ਤੇ ਪਹੁੰਚੇ। ਲਾਡਾਂ ਨਾਲ ਪਾਲ਼ੀ ਧੀ ਦੀ ਖ਼ੂਨ ਨਾਲ ਲਥਪਥ ਲਾਸ਼ ਵੇਖ ਉਹ ਬੇਸੁੱਧ ਹੋ ਗਏ। ਪੀੜਤ ਪਿਤਾ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। 


author

Anmol Tagra

Content Editor

Related News