ਈਰਾਨ ਨੇ ਕੋਰੋਨਾ ਦੀ ਤੀਸਰੀ ਲਹਿਰ ’ਤੇ ਪਾਇਆ ਕਾਬੂ : ਰੂਹਾਨੀ
Thursday, Dec 17, 2020 - 06:39 PM (IST)
ਤਹਿਰਾਨ-ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਨੇ ਗਲੋਬਲੀ ਮਹਾਮਾਰੀ ਕੋਰੋਨਾ ਵਾਇਰਸ (ਕੋਵਿਡ-19) ਦੀ ਤੀਸਰੀ ਲਹਿਰ ’ਤੇ ਕਾਬੂ ਪਾ ਲਿਆ ਹੈ। ਰੂਹਾਨੀ ਨੇ ਕਿਹਾ ਕਿ ਈਰਾਨ ’ਚ ਨਵੰਬਰ ਦੇ ਮੱਧ ਭਾਵ ਦੂਜੇ ਹਫਤੇ ’ਚ ਲਗਾਤਾਰ 13,000 ਤੋਂ ਜ਼ਿਆਦਾ ਇਨਫੈਕਟਿਡ ਮਾਮਲੇ ਅਤੇ 400 ਤੋਂ ਵਧੇਰੇ ਲੋਕਾਂ ਦੀ ਮੌਤ ਹੋਈ। ਦੇਸ਼ ’ਚ 21 ਨਵੰਬਰ ਤੋਂ ਪਾਬੰਦੀ ਲਾਗੂ ਹੋੋਣ ਤੋਂ ਬਾਅਦ ਰੋਜ਼ਾਨਾ ਇਨਫੈਕਟਿਡਾਂ ਅਤੇ ਮਿ੍ਰਤਕਾਂ ਦੇ ਮਾਮਲਿਆਂ ’ਚ ਕਮੀ ਆਉਣੀ ਸ਼ੁਰੂ ਹੋ ਗਈ।
ਇਹ ਵੀ ਪੜ੍ਹੋ -ਯੂਰਪੀਅਨ ਯੂਨੀਅਨ ਨੇ ਸਾਈਬਰ ਸੁਰੱਖਿਆ ’ਚ ਸੁਧਾਰ ਲਈ ਪੇਸ਼ ਕੀਤੀ ਯੋਜਨਾ
ਦੇਸ਼ ’ਚ ਨਵੰਬਰ ’ਚ ਇਨਫੈਕਟਿਡਾਂ ਦੇ ਮਾਮਲੇ ਵਧਣ ਤੋਂ ਬਾਅਦ ਪਹਿਲੀ ਵਾਰ 13 ਦਸੰਬਰ ਨੂੰ ਇਨਫੈਕਟਿਡਾਂ ਦੀ ਗਿਣਤੀ ਘਟ ਕੇ 8000 ਤੋਂ ਹੇਠਾਂ ਆ ਗਈ ਹੈ। ਰਾਸ਼ਟਰਪਤੀ ਨੇ ਕਿਹਾ ਕਿ ਮੈਂ ਲੋਕਾਂ, ਮੈਡੀਕਲ ਸਟਾਫ ਅਤੇ ਸੰਗਠਿਤ ਨੇਤਾ ਦੇ ਸੰਯੁਕਤ ਕੋਸ਼ਿਸ਼ਾਂ ਦੇ ਕਾਰਣ ਕੋਵਿਡ-19 ਦੀ ਤੀਸਰੀ ਲਹਿਰ ’ਤੇ ਕਾਬੂ ਪਾਉਣ ’ਤੇ ਬਹੁਤ ਖੁਸ਼ ਹਾਂ।
ਉਨ੍ਹਾਂ ਕਿਹਾ ਕਿ ਈਰਾਨ ’ਚ ਕੋਵਿਡ-19 ਨਾਲ ਇਨਫੈਕਟਿਡਾਂ ਦੀ ਕੁੱਲ ਗਿਣਤੀ 11,31,077 ਤੱਕ ਪਹੁੰਚ ਗਈ ਅਤੇ ਇਸ ਵਾਇਰਸ ਤੋਂ 8,44,430 ਲੋਕ ਸਿਹਤਮੰਦ ਹੋ ਚੁੱਕੇ ਹਨ ਜਦਕਿ 52,883 ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਧਿਕਾਰਕ ਤੌਰ ’ਤੇ ਦੇਸ਼ ’ਚ ਕੋਰੋਨਾ ਇਨਫੈਕਟਿਡ ਦਾ ਪਹਿਲਾ ਮਾਮਲਾ 19 ਫਰਵਰੀ ਨੂੰ ਸਾਹਮਣੇ ਆਇਆ ਸੀ।
ਇਹ ਵੀ ਪੜ੍ਹੋ -'ਕੋਰੋਨਾ ਸਕਰੀਨਿੰਗ 'ਚ ਮਦਦਗਾਰ ਨਹੀਂ ਹੈ ਇਨਫਰਾਰੈੱਡ ਥਰਮਾਮੀਟਰ'
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।