ਈਰਾਨ ਨੇ ਅਫਗਾਨਿਸਤਾਨ ਦੀ ਪੰਜਸ਼ੀਰ ਘਾਟੀ 'ਤੇ ਤਾਲਿਬਾਨ ਹਮਲੇ ਦੀ ਕੀਤੀ ਨਿੰਦਾ

09/06/2021 3:33:31 PM

ਕਾਬੁਲ (ਬਿਊਰੋ): ਅਫਗਾਨਿਸਤਾਨ ਦੇ ਪੰਜਸ਼ੀਰ ਘਾਟੀ ਵਿਚ ਉੱਤਰੀ ਗਠਜੋੜ ਦੇ ਫ਼ੌਜੀਆਂ ਅਤੇ ਤਾਲਿਬਾਨ ਲੜਾਕਿਆਂ ਵਿਚ ਜੰਗ ਜਾਰੀ ਹੈ। ਇਹਨਾਂ ਹਾਲਾਤ 'ਤੇ ਅੰਤਰਰਾਸ਼ਟਰੀ ਭਾਈਚਾਰਾ ਨਜ਼ਰ ਬਣਾਏ ਹੋਏ ਹੈ। ਈਰਾਨ ਨੇ ਸੋਮਵਾਰ ਨੂੰ ਅਫਗਾਨਿਸਤਾਨ ਦੀ ਪੰਜਸ਼ੀਰ ਘਾਟੀ ਵਿੱਚ ਅੱਤਵਾਦੀਆਂ ਦੇ ਖ਼ਿਲਾਫ਼ ਤਾਲਿਬਾਨ ਦੇ ਫ਼ੌਜੀ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ, ਕਿਉਂਕਿ ਇਸਲਾਮਿਕ ਸਮੂਹ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਖੇਤਰ 'ਤੇ ਕੰਟਰੋਲ ਕਰ ਲਿਆ ਹੈ। 

PunjabKesari

ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਸਈਦ ਖਤੀਬਜ਼ਾਦੇਹ ਨੇ ਪੱਤਰਕਾਰਾਂ ਨੂੰ ਕਿਹਾ,"ਪੰਜਸ਼ੀਰ ਤੋਂ ਆ ਰਹੀ ਖ਼ਬਰ ਸੱਚਮੁੱਚ ਚਿੰਤਾਜਨਕ ਹੈ। ਹਮਲੇ ਦੀ ਸਖ਼ਤ ਨਿੰਦਾ ਕੀਤੀ ਜਾਂਦੀ ਹੈ।" ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਹੈ ਕਿ ਪੰਜਸ਼ੀਰ ਸੂਬੇ ਵਿੱਚ ਵਿਦੇਸ਼ੀ ਹਮਲਿਆਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਅਤੇ ਈਰਾਨ ਨੇ ਇਸ ਸੰਬਧੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਸਈਦ ਖਤੀਬਜ਼ਾਦਾ, ਜਿਨ੍ਹਾਂ ਨੇ ਪਾਕਿਤਸਾਨ ਦਾ ਨਾਂ ਨਹੀਂ ਲਿਆ, ਨੇ ਕਿਹਾ ਕਿ ਈਰਾਨ ਨੇ ਪੰਜਸ਼ੀਰ 'ਤੇ ਹੋਏ ਵਿਦੇਸ਼ੀ ਹਮਲਿਆਂ ਦੀ ਨਿੰਦਾ ਕੀਤੀ ਹੈ।

ਪੜ੍ਹੋ ਇਹ ਅਹਿਮ ਖਬਰ - ਕੈਨੇਡਾ: ਭਾਰਤੀ ਪ੍ਰਵਾਸੀਆਂ ਨੇ NDP ਆਗੂ ਜਗਮੀਤ ਸਿੰਘ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ 

ਈਰਾਨ ਦਾ ਤਾਲਿਬਾਨ ਨੂੰ ਝਟਕਾ, ਸਿਰਫ ਚੁਣੀ ਹੋਈ ਸਰਕਾਰ ਨੂੰ ਹੀ ਦੇਵੇਗਾ ਸਮਰਥਨ
ਇਸ ਤੋਂ ਪਹਿਲਾਂ ਈਰਾਨ ਦੇ ਰਾਸ਼ਟਰਪਤੀ ਨੇ ਅਫਗਾਨਿਸਤਾਨ ’ਚ ਛੇਤੀ ਤੋਂ ਛੇਤੀ ਚੋਣਾਂ ਕਰਵਾਉਣ ਦੀ ਮੰਗ ਕੀਤੀ ਹੈ ਤਾਕਿ ਦੇਸ਼ ਦਾ ਭਵਿੱਖ ਨਿਰਧਾਰਤ ਹੋ ਸਕੇ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਅਫਗਾਨਿਸਤਾਨ ’ਚ ਫਿਰ ਤੋਂ ਅਮਨ ਕਾਇਮ ਹੋ ਸਕੇਗਾ। ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਅਸੀਂ ਅਫਗਾਨ ਜਨਤਾ ਵੱਲੋਂ ਚੁਣੀ ਹੋਈ ਸਰਕਾਰ ਦਾ ਸਮਰਥਨ ਕਰਾਂਗੇ। ਇਸ ਦਾ ਮਤਲੱਬ ਇਹ ਕੱਢਿਆ ਜਾ ਰਿਹਾ ਹੈ ਕਿ ਈਰਾਨ ਨੇ ਤਾਲਿਬਾਨ ਦੀ ਸਰਕਾਰ ਨੂੰ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਜੋ ਉਸ ਦੇ ਲਈ ਵੱਡਾ ਝਟਕਾ ਹੈ।


 


Vandana

Content Editor

Related News