ਈਰਾਨ ਨੇ ਸਾਊਦੀ ਨਾਲ ਗੱਲਬਾਤ ਕੀਤੀ ਮੁਲਤਵੀ
Sunday, Mar 13, 2022 - 08:21 PM (IST)
ਤਹਿਰਾਨ-ਈਰਾਨ ਨੇ ਖੇਤਰੀ ਵਿਰੋਧੀ ਸਾਊਦੀ ਅਰਬ ਨਾਲ ਸਾਲਾਂ ਤੋਂ ਜਾਰੀ ਤਣਾਅ ਨੂੰ ਘੱਟ ਕਰਨ ਦੇ ਮਕੱਸਦ ਨਾਲ ਚੱਲ ਰਹੀ ਗੁਪਤ ਗੱਲਬਾਤ ਨੂੰ ਅਸਥਾਈ ਤੌਰ 'ਤੇ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ। ਬਗਦਾਦ ਦੀ ਵਿਚੋਲਗੀ ਨਾਲ ਇਹ ਗੱਲਬਾਤ ਚੱਲ ਰਹੀ ਹੈ। ਈਰਾਨ ਦੀ ਸੁਪਰੀਮ ਨੈਸ਼ਨਲ ਸਕਿਓਰਟੀ ਕੌਂਸਲ ਦੀ ਕਰੀਬੀ ਸਮਝੀ ਜਾਣ ਵਾਲੀ ਈਰਾਨੀ ਸਮਾਚਾਰ ਵੈੱਬਸਾਈਟ 'ਨਾਰ ਨਿਊਜ਼' ਦੀ ਖ਼ਬਰ ਮੁਤਾਬਕ ਸਰਕਾਰ ਨੇ ਇਕ-ਪਾਸੜ ਫੈਸਲਾ ਲੈਂਦੇ ਹੋਏ ਸਾਊਦੀ ਅਰਬ ਨਾਲ ਗੱਲਬਾਤ ਮੁਲਤਵੀ ਕਰ ਦਿੱਤੀ ਹੈ ਜੋ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਘੱਟ ਕਰਨ ਦੇ ਮੱਦੇਨਜ਼ਰ ਪਿਛਲੇ ਸਾਲ ਤੋਂ ਬਗਦਾਦ 'ਚ ਚੱਲ ਰਹੀ ਹੈ।
ਇਹ ਵੀ ਪੜ੍ਹੋ : ਇਟਲੀ 'ਚ ਯੂਕ੍ਰੇਨੀ ਸ਼ਰਨਾਰਥੀਆਂ ਨਾਲ ਭਰੀ ਬੱਸ ਪਲਟੀ, ਇਕ ਦੀ ਮੌਤ
ਇਕ ਦਿਨ ਪਹਿਲਾਂ ਹੀ ਸਾਊਦੀ ਅਰਬ ਨੇ ਆਪਣੇ ਆਧੁਨਿਕ ਇਤਿਹਾਸ 'ਚ ਇਕ ਹੀ ਦਿਨ ਸਮੂਹਿਕ ਰੂਪ ਨਾਲ ਸਭ ਤੋਂ ਜ਼ਿਆਦਾ ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ। ਇਰਾਕ ਦੇ ਵਿਦੇਸ਼ ਮੰਤਰੀ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਸਾਊਦੀ ਅਰਬ ਅਤੇ ਈਰਾਨ ਦਰਮਿਆਨ ਜਾਰੀ ਗੱਲਬਾਤ ਦੇ ਪੰਜਵੇਂ ਦੌਰ ਦੀ ਗੱਲਬਾਤ ਬੁੱਧਵਾਰ ਨੂੰ ਬਹਾਲ ਹੋਣ ਵਾਲੀ ਹੈ। ਵੈਸੇ ਤਾਂ 'ਨਾਰ ਨਿਊਜ਼' ਨੇ ਗੱਲਬਾਤ ਮੁਲਤਵੀ ਕਰਨ ਦਾ ਕਾਰਨ ਨਹੀਂ ਦੱਸਿਆ ਹੈ ਪਰ ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦ ਸਾਊਦੀ ਅਰਬ ਨੇ ਕਤਲ ਅਤੇ ਕੱਟੜਪੰਥੀ ਸਮੂਹਾਂ ਨਾਲ ਸਬੰਧ ਰੱਖਣ ਸਮੇਤ ਵੱਖ-ਵੱਖ ਅਪਰਾਧਾਂ ਲਈ ਦੋਸ਼ੀ ਠਹਿਰਾਏ ਗਏ 81 ਲੋਕਾਂ ਨੂੰ ਸਮੂਹਿਕ ਰੂਪ ਨਾਲ ਸ਼ਨੀਵਾਰ ਨੂੰ ਮੌਤ ਦੀ ਸਜ਼ਾ ਦਿੱਤੀ ਸੀ।
ਇਹ ਵੀ ਪੜ੍ਹੋ :ਯੂਕ੍ਰੇਨ ਦੇ ਫੌਜੀ ਅੱਡੇ 'ਤੇ ਰੂਸ ਦੀ ਏਅਰ ਸਟ੍ਰਾਈਕ, 35 ਦੀ ਮੌਤ ਤੇ 100 ਤੋਂ ਜ਼ਿਆਦਾ ਜ਼ਖਮੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ