ਪ੍ਰਮਾਣੂ ਸਮਝੌਤੇ ਤੋਂ ਬਾਅਦ ਈਰਾਨ ਹੋਰ ਹਮਲਾਵਰ ਹੋਇਆ : ਟਰੰਪ

Thursday, Sep 27, 2018 - 12:27 AM (IST)

ਪ੍ਰਮਾਣੂ ਸਮਝੌਤੇ ਤੋਂ ਬਾਅਦ ਈਰਾਨ ਹੋਰ ਹਮਲਾਵਰ ਹੋਇਆ : ਟਰੰਪ

ਸੰਯੁਕਤ ਰਾਸ਼ਟਰ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ 'ਤੇ ਦੋਸ਼ ਲਗਾਇਆ ਕਿ 2015 'ਚ ਪ੍ਰਮਾਣੂ ਸਮਝੌਤਾ ਹੋਣ ਤੋਂ ਬਾਅਦ ਉਹ ਹੋਰ ਜ਼ਿਆਦਾ ਹਮਲਾਵਰ ਹੋ ਗਿਆ ਹੈ ਤੇ ਤਿਹਰਾਨ ਨੇ ਪਾਬੰਦੀ ਹਟਾਉਣ ਦਾ ਲਾਭ ਇਕ ਮਿਜ਼ਾਇਲ ਪ੍ਰੋਗਰਾਮ ਨੂੰ ਧਨ ਮੁਹੱਈਆ ਕਰਵਾਉਣ ਲਈ ਕੀਤਾ। ਟਰੰਪ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 'ਚ ਆਪਣੇ ਭਾਸ਼ਣ 'ਚ ਕਿਹਾ ਕਿ ਸਮਝੌਤਾ ਹੋਣ ਤੋਂ ਬਾਅਦ ਈਰਾਨ ਸਿਰਫ ਹੋਰ ਹਮਲਾਵਰ ਹੋਇਆ ਹੈ। ਟਰੰਪ ਨੇ ਕਿਹਾ, ''ਸ਼ਾਸਨ ਨੇ ਸਮਝੌਤੇ ਤੋਂ ਮਿਲੀ ਰਾਸ਼ੀ ਦਾ ਇਸਤੇਮਾਲ ਅੱਤਵਾਦ ਨੂੰ ਬੜ੍ਹਾਵਾ ਦੇਣ, ਪ੍ਰਮਾਣੂ ਮਿਜ਼ਾਇਲਾਂ ਦਾ ਨਿਰਮਾਣ ਕਰਨ ਤੇ ਅਰਾਜਕਤਾ ਵਧਾਉਣ 'ਚ ਕੀਤਾ।''


Related News