ਈਰਾਨ ''ਚ ਕੋਰੋਨਾ ਵਾਇਰਸ ਦੇ 2095 ਨਵੇਂ ਮਾਮਲੇ
Tuesday, Jun 09, 2020 - 09:44 PM (IST)

ਤਹਿਰਾਨ (ਸਪੁਤਨਿਕ): ਈਰਾਨ ਵਿਚ ਪਿਛਲੇ 24 ਘੰਟਿਆਂ ਦੌਰਾਨ 2095 ਨਵੇਂ ਮਾਮਲੇ ਸਾਹਣੇ ਆਉਣ ਦੇ ਨਾਲ ਹੀ ਕੁੱਲ ਇਨਫੈਕਟਿਡਾਂ ਦੀ ਗਿਣਤੀ ਵਧਕੇ 1,75,925 ਹੋ ਗਈ ਹੈ। ਸਿਹਤ ਮੰਤਰਾਲਾ ਦੀ ਬੁਲਾਰਣ ਸੀਮਾ ਸਦਾਤ ਲਾਰੀ ਮੁਤਾਬਕ ਇਸੇ ਮਿਆਦ ਦੌਰਾਨ ਦੇਸ਼ ਵਿਚ ਕੋਰੋਨਾ ਵਾਇਰਸ ਦੇ 74 ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਨੂੰ ਮਿਲਾ ਕੇ ਕੁੱਲ ਮ੍ਰਿਤਕਾਂ ਦੀ ਗਿਣਤੀ 8,425 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 1,38,457 ਮਰੀਜ਼ ਠੀਕ ਹੋ ਚੁੱਕੇ ਹਨ ਤੇ ਉਨ੍ਹਾਂ ਨੂੰ ਹਸਪਤਾਲਾਂ ਵਿਚੋਂ ਛੁੱਟੀ ਦਿੱਤੀ ਜਾ ਚੁੱਕੀ ਹੈ।