ਰਾਕੇਟ ਦਾਗਣ ਮਗਰੋਂ ਬੋਲਿਆ ਈਰਾਨ, ਆਤਮ ਰੱਖਿਆ ''ਚ ਕੀਤਾ ਹਮਲਾ

Wednesday, Jan 08, 2020 - 10:16 AM (IST)

ਰਾਕੇਟ ਦਾਗਣ ਮਗਰੋਂ ਬੋਲਿਆ ਈਰਾਨ, ਆਤਮ ਰੱਖਿਆ ''ਚ ਕੀਤਾ ਹਮਲਾ

ਤੇਹਰਾਨ (ਵਾਰਤਾ): ਈਰਾਨ ਨੇ ਕਿਹਾ ਹੈ ਕਿ ਇਰਾਕ ਸਥਿਤ ਅਮਰੀਕੀ ਮਿਲਟਰੀ ਠਿਕਾਣਿਆਂ 'ਤੇ ਕੀਤੇ ਗਏ ਹਮਲੇ ਆਤਮਰੱਖਿਆ ਵਿਚ ਚੁੱਕਿਆ ਗਿਆ ਕਦਮ ਹੈ। ਇਹ ਸੰਯੁਕਤ ਰਾਸ਼ਟਰ ਦੇ ਘੋਸ਼ਣਾਪੱਤਰ ਦੇ ਮੁਤਾਬਕ ਹੈ। ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜ਼ਰੀਫ ਨੇ ਟਵੀਟ ਕਰ ਕੇ ਕਿਹਾ,''ਈਰਾਨ ਨੇ ਸੰਯੁਕਤ ਰਾਸ਼ਟਰ ਘੋਸ਼ਣਾਪੱਤਰ ਦੀ ਧਾਰਾ 51 ਦੇ ਤਹਿਤ ਆਤਮਰੱਖਿਆ ਵਿਚ ਉਸ ਅਮਰੀਕੀ ਠਿਕਾਣੇ ਨੂੰ ਨਿਸ਼ਾਨਾ ਬਣਾਇਆ ਜਿੱਥੋਂ ਦੀ ਸਾਡੇ ਨਾਗਰਿਕਾਂ ਅਤੇ ਸੀਨੀਅਰ ਅਧਿਕਾਰੀਆਂ ਦੇ ਵਿਰੁੱਧ ਕਾਇਰਤਾਪੂਰਨ ਹਥਿਆਰਬੰਦ ਹਮਲਾ ਕੀਤਾ ਗਿਆ ਸੀ। ਅਸੀਂ ਨਾ ਤਾਂ ਤਣਾਅ ਵਧਾਉਣਾ ਚਾਹੁੰਦੇ ਹਾਂ ਅਤੇ ਨਾ ਹੀ ਯੁੱਧ ਕਰਨਾ ਚਾਹੁੰਦੇ ਹਾਂ ਪਰ ਕਿਸੇ ਵੀ ਹਮਲੇ ਦੇ ਵਿਰੁੱਧ ਖੁਦ ਦਾ ਬਚਾਅ ਕਰਾਂਗੇ।'' 

 

ਇਸ ਤੋਂ ਪਹਿਲਾਂ ਈਰਾਨ ਦੇ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ ਨੇ ਐਲਾਨ ਕੀਤਾ ਕਿ ਇਰਾਕ ਸਥਿਤ ਅਮਰੀਕੀ ਮਿਲਟਰੀ ਠਿਕਾਣਿਆਂ 'ਤੇ ਹਮਲਾ ਬਦਲੇ ਦੀ ਮੁਹਿੰਮ (ਸ਼ਹੀਦ ਸੁਲੇਮਾਨੀ ਮੁਹਿੰਮ) ਦਾ ਹਿੱਸਾ ਹੈ। ਪਿਛਲੇ ਸ਼ੁੱਕਰਵਾਰ ਨੂੰ ਇਰਾਕ ਦੀ ਰਾਜਧਾਨੀ ਬਗਦਾਦ ਵਿਚ ਹੋਏ ਅਮਰੀਕੀ ਹਮਲੇ ਵਿਚ ਈਰਾਨ ਦੇ ਸੀਨੀਅਰ ਕਮਾਂਡਰ ਕਾਸਿਮ ਸੁਲੇਮਾਨੀ ਸਮੇਤ ਕਈ ਲੋਕ ਮਾਰੇ ਗਏ ਸਨ, ਜਿਸ ਦਾ ਬਦਲਾ ਲੈਣ ਦੀ ਧਮਕੀ ਈਰਾਨ ਨੇ ਦਿੱਤੀ ਸੀ। ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਈਰਾਨ ਦੇ ਮਿਜ਼ਾਈਲ ਹਮਲੇ ਵਿਚ ਕਿਸੇ ਵੀ ਅਮਰੀਕੀ ਫੌਜੀ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।


author

Vandana

Content Editor

Related News