ਅਮਰੀਕੀ ਪਾਬੰਦੀਆਂ ਵਿਰੁੱਧ ਈਰਾਨ ਦੇ ਰਾਸ਼ਟਰਪਤੀ ਨੇ ਦਿੱਤੀ ਧਮਕੀ

12/05/2018 2:44:59 PM

ਤੇਹਰਾਨ (ਏਜੰਸੀ)— ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਅਮਰੀਕੀ ਪਾਬੰਦੀਆਂ ਵਿਰੁੱਧ ਸਖਤ ਰਵੱਈਆ ਵਰਤਿਆ ਹੈ। ਰੂਹਾਨੀ ਨੇ ਮੰਗਲਵਾਰ ਨੂੰ ਇਕ ਵਾਰ ਫਿਰ ਧਮਕੀ ਦਿੰਦਿਆਂ ਕਿਹਾ ਕਿ ਉਹ ਖਾੜੀ ਤੋਂ ਕੌਮਾਂਤਰੀ ਤੇਲ ਦੀ ਵਿਕਰੀ ਵਿਚ ਕਟੌਤੀ ਕਰਨਗੇ। ਸੇਮਨਾਨ ਸੂਬੇ ਵਿਚ ਇਕ ਰੈਲੀ ਦੌਰਾਨ ਰੂਹਾਨੀ ਨੇ ਕਿਹਾ ਕਿ ਅਮਰੀਕਾ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਈਰਾਨ ਦੀ ਤੇਲ ਦੀ ਬਰਾਮਦ ਨੂੰ ਰੋਕ ਪਾਉਣ ਵਿਚ ਸਮਰੱਥ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜੇ ਅਮਰੀਕਾ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਰਬ ਦੀ ਖਾੜੀ ਤੋਂ ਕੋਈ ਤੇਲ ਬਰਾਮਦ ਨਹੀਂ ਹੋਵੇਗਾ। 

ਸਾਲ 1980 ਦੇ ਦਹਾਕੇ ਤੋਂ ਹੀ ਈਰਾਨ ਨੇ ਬਾਰ-ਬਾਰ ਕਿਹਾ ਹੈ ਕਿ ਉਹ ਕੌਮਾਂਤਰੀ ਦਬਾਅ ਦੇ ਜਵਾਬ ਵਿਚ ਖਾੜੀ ਤੋਂ ਤੇਲ ਦੀ ਬਰਾਮਦ ਨੂੰ ਰੋਕ ਦੇਵੇਗਾ ਪਰ ਕਦੇ ਵੀ ਉਸ ਨੇ ਅਜਿਹਾ ਨਹੀਂ ਕੀਤਾ। ਇਸ ਸਾਲ ਮਈ ਵਿਚ ਈਰਾਨ ਅਤੇ ਗਲੋਬਲ ਤਾਕਤਾਂ ਵਿਚਕਾਰ ਸਾਲ 2015 ਵਿਚ ਹੋਏ ਮਹੱਤਵਪੂਰਣ ਪਰਮਾਣੂ ਸਮਝੌਤੇ ਨੂੰ ਅਮਰੀਕਾ ਨੇ ਖਤਮ ਕਰ ਦਿੱਤਾ। ਇਸ ਮਗਰੋਂ ਈਰਾਨ 'ਤੇ ਇਕ ਵਾਰ ਫਿਰ ਤੇਲ ਸਮੇਤ ਹੋਰ ਪਾਬੰਦੀਆਂ ਲਗਾ ਦਿੱਤੀਆਂ। ਇਸ ਨਾਲ ਈਰਾਨ ਨੇ ਆਪਣੀ ਤੇਲ ਬਰਾਮਦ ਨੂੰ ਜ਼ੀਰੋ ਕਰਨ ਦੀ ਕਸਮ ਖਾਧੀ ਭਾਵੇਂਕਿ ਭਾਰਤ ਸਮੇਤ 8 ਦੇਸ਼ਾਂ ਨੂੰ ਈਰਾਨ ਤੋਂ ਤੇਲ ਖਰੀਦਣ ਦੀ ਛੋਟ ਮਿਲ ਗਈ ਹੈ।


Vandana

Content Editor

Related News