ਹਸਨ ਰੂਹਾਨੀ ਨੇ ਅਮਰੀਕਾ ਨਾਲ ਕਿਸੇ ਵੀ ਦੋ-ਪੱਖੀ ਵਾਰਤਾ ਨੂੰ ਕੀਤਾ ਖਾਰਿਜ

09/03/2019 3:04:21 PM

ਤੇਹਰਾਨ (ਬਿਊਰੋ)— ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਮੰਗਲਵਾਰ ਨੂੰ ਅਮਰੀਕਾ ਨਾਲ ਕਿਸੇ ਵੀ ਤਰ੍ਹਾਂ ਦੀ ਦੋ-ਪੱਖੀ ਵਾਰਤਾ ਆਯੋਜਿਤ ਕਰਨ ਤੋਂ ਇਨਕਾਰ ਕਰ ਦਿੱਤਾ। ਰੂਹਾਨੀ ਦਾ ਕਹਿਣਾ ਹੈ ਕਿ ਈਰਾਨੀ ਸਿਧਾਂਤ ਇਸ ਤਰ੍ਹਾਂ ਦੀ ਵਾਰਤਾ ਦਾ ਵਿਰੋਧ ਕਰਦਾ ਹੈ। ਸੰਸਦ ਵਿਚ ਆਪਣੇ ਸੰਬੋਧਨ ਵਿਚ ਰੂਹਾਨੀ ਨੇ ਕਿਹਾ,''ਜੇਕਰ ਮੌਜੂਦਾ ਵਾਰਤਾ ਵਿਚ ਵੀਰਵਾਰ ਤੱਕ ਕੋਈ ਨਤੀਜਾ ਨਹੀਂ ਨਿਕਲਿਆ ਤਾਂ ਈਰਾਨ ਆਉਣ ਵਾਲੇ ਦਿਨਾਂ ਵਿਚ 2015 ਦੇ ਇਤਿਹਾਸਿਕ ਪਰਮਾਣੂ ਸਮਝੌਤੇ ਦੀਆਂ ਵਚਨਬੱਧਤਾਵਾਂ ਵਿਚ ਹੋਰ ਕਮੀ ਲਿਆਉਣ ਲਈ ਤਿਆਰ ਹੈ।'' 

ਇਸ ਤੋਂ ਪਹਿਲਾਂ ਈਰਾਨ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਯੂਰਪੀ ਦੇਸ਼ ਉਸ ਨਾਲ ਇਸ ਹਫਤੇ ਖਤਮ ਹੋ ਰਹੀ ਸਮੇਂ ਸੀਮਾ ਦੇ ਅੰਦਰ ਨਵੀਆਂ ਸ਼ਰਤਾਂ 'ਤੇ ਗੱਲ ਨਹੀਂ ਕਰਦੇ ਤਾਂ ਉਹ 2015 ਦੇ ਪਰਮਾਣੂ ਸੌਦੇ ਤੋਂ ਹਟ ਕੇ ਇਕ ਸਖਤ ਕਦਮ ਚੁੱਕੇਗਾ। ਇਸ ਤੋਂ ਪਹਿਲਾਂ ਰੂਹਾਨੀ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਫੋਨ 'ਤੇ ਗੱਲਬਾਤ ਕਰ ਕੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਯੂਰਪ ਪਰਮਾਣੂ ਸਮਝੌਤੇ 'ਤੇ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਨਹੀਂ ਕਰੇਗਾ ਤਾਂ ਈਰਾਨ ਵੀ ਆਪਣੀਆਂ ਵਚਨਬੱਧਤਾਵਾਂ ਨੂੰ ਘੱਟ ਕਰਨ ਲਈ ਕਦਮ ਚੁੱਕਣੇ ਸ਼ੁਰੂ ਕਰੇਗਾ। 

ਗੌਰਤਲਬ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 'ਜੁਆਇੰਟ ਕੌਂਪਰੀਹੈਨਸਿਵ ਪਲਾਨ ਆਫ ਐਕਸ਼ਨ ਪਲਾਨ' ਤੋਂ ਖੁਦ ਨੂੰ ਵੱਖ ਕਰਨ ਦੇ ਬਾਅਦ ਖਾੜੀ ਵਿਚ ਤਣਾਅ ਵੱਧ ਗਿਆ ਹੈ। ਉਕਤ ਸਮਝੌਤਾ ਈਰਾਨ ਅਤੇ ਦੁਨੀਆ ਦੀਆਂ ਵੱਡੀਆਂ ਸ਼ਕਤੀਆਂ ਵਿਚਾਲੇ ਹੋਇਆ ਸੀ।


Vandana

Content Editor

Related News