ਈਰਾਨ ਵੱਲੋਂ ਅਮਰੀਕੀ ਡਰੋਨ ਨੂੰ ਢੇਰ ਕਰਨ ਦਾ ਦਾਅਵਾ

Thursday, Jun 20, 2019 - 11:13 AM (IST)

ਈਰਾਨ ਵੱਲੋਂ ਅਮਰੀਕੀ ਡਰੋਨ ਨੂੰ ਢੇਰ ਕਰਨ ਦਾ ਦਾਅਵਾ

ਤੇਹਰਾਨ (ਭਾਸ਼ਾ)— ਈਰਾਨ ਦੇ ਸਰਕਾਰੀ ਟੀ.ਵੀ. ਦੀ ਇਕ ਖਬਰ ਵਿਚ ਕਿਹਾ ਗਿਆ ਕਿ ਈਰਾਨੀ ਰੈਵੋਲੂਸ਼ਨਰੀ ਗਾਰਡ ਨੇ ਵੀਰਵਾਰ ਨੂੰ ਆਪਣੇ ਦੇਸ਼ ਦੇ ਹਵਾਈ ਖੇਤਰ ਦੀ ਉਲੰਘਣਾ ਕਰਨ ਵਾਲੇ ਇਕ ਅਮਰੀਕੀ ਜਾਸੂਸੀ ਡਰੋਨ ਨੂੰ ਆਪਣੇ ਇਲਾਕੇ ਵਿਚ ਢੇਰ ਕਰ ਦਿੱਤਾ। ਅੰਗਰੇਜ਼ੀ ਭਾਸ਼ਾ ਦੇ ਪ੍ਰੈੱਸ ਟੀ.ਵੀ. ਮੁਤਾਬਕ ਰੈਵੋਲੂਸ਼ਨਰੀ ਗਾਰਡ ਨੇ ਕਿਹਾ,''ਦੇਸ਼ ਦੇ ਦੱਖਣੀ ਤਟੀ ਹੋਰਮੋਜਗਨ ਸੂਬੇ ਵਿਚ ਉਸ ਦੀ ਹਵਾਈ ਫੌਜ ਨੇ ਅਮਰੀਕਾ ਵੱਲੋਂ ਬਣਾਏ ਗਲੋਬਲ ਹਾਕ ਨਿਗਰਾਨੀ ਡਰੋਨ ਨੂੰ ਢੇਰ ਕਰ ਦਿੱਤਾ।'' 

ਸਰਕਾਰੀ ਟੀ.ਵੀ ਨੇ ਡਰੋਨ ਦੀਆਂ ਤਸਵੀਰਾਂ ਜਾਰੀ ਨਹੀਂ ਕੀਤੀਆਂ। ਇਹ ਘਟਨਾ ਈਰਾਨ-ਅਮਰੀਕਾ ਵਿਚਾਲੇ ਵੱਧਦੇ ਤਣਾਅ ਵਿਚ ਵਾਪਰੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਬਹੁਤ ਸੰਵੇਦਨਸ਼ੀਲ ਖਾੜੀ ਦੇ ਜਲ ਖੇਤਰ ਵਿਚ ਤੇਲ ਟੈਂਕਰਾਂ 'ਤੇ ਹੋਏ ਹਮਲੇ ਦੇ ਪਿੱਛੇ ਈਰਾਨ ਦਾ ਹੱਥ ਹੋਣ ਦਾ ਦੋਸ਼ ਲਗਾਉਂਦਾ ਰਿਹਾ ਹੈ। ਤੇਹਰਾਨ ਇਨ੍ਹਾਂ ਘਟਨਾਵਾਂ ਦੇ ਪਿੱਛੇ ਆਪਣਾ ਹੱਥ ਹੋਣ ਤੋਂ ਇਨਕਾਰ ਕਰਦਾ ਰਿਹਾ ਹੈ ਅਤੇ ਸ਼ੱਕ ਜ਼ਾਹਰ ਕਰਦਾ ਰਿਹਾ ਹੈ ਕਿ ਇਨ੍ਹਾਂ ਦੇ ਪਿੱਛੇ ਅਮਰੀਕਾ ਦਾ ਹੱਥ ਹੋ ਸਕਦਾ ਹੈ।


author

Vandana

Content Editor

Related News