ਈਰਾਨ ਨੇ ਅਮਰੀਕਾ ਲਈ ਜਾਸੂਸੀ ਕਰਨ ਦੇ ਦੋਸ਼ੀ ਸ਼ਖਸ ਨੂੰ ਸੁਣਾਈ ਮੌਤ ਦੀ ਸਜ਼ਾ

02/05/2020 9:55:40 AM

ਤੇਹਰਾਨ (ਬਿਊਰੋ): ਈਰਾਨ ਦੇ ਸੁਪਰੀਮ ਕੋਰਟ ਨੇ ਅਮਰੀਕੀ ਖੁਫੀਆ ਏਜੰਸੀ ਸੀ.ਆਈ.ਏ. ਲਈ ਜਾਸੂਸੀ ਕਰਨ ਦੇ ਦੋਸ਼ੀ ਪਾਏ ਗਏ ਵਿਅਕਤੀ ਨੂੰ ਸੁਣਾਈ ਗਈ ਮੌਤ ਦੀ ਸਜ਼ਾ 'ਤੇ ਮੋਹਰ ਲਗਾ ਦਿੱਤੀ। ਉਸ 'ਤੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਦੇ ਬਾਰੇ ਵਿਚ ਜਾਣਕਾਰੀ ਲੀਕ ਕਰਨ ਦਾ ਦੋਸ਼ ਤੈਅ ਹੋਇਆ ਹੈ। ਸੁਪਰੀਮ ਕੋਰਟ ਨੇ ਦੋ ਹੋਰ ਜਾਸੂਸਾਂ ਦੀ ਸਜ਼ਾ 'ਤੇ ਵੀ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਇਹਨਾਂ ਦੋਹਾਂ ਨੂੰ ਅਮਰੀਕਾ ਲਈ ਜਾਸੂਸੀ ਕਰਨ ਦੇ ਦੋਸ਼ ਵਿਚ 10 ਸਾਲ ਅਤੇ ਰਾਸ਼ਟਰੀ ਸੁਰੱਖਿਆ ਵਿਰੁੱਧ ਕੰਮ ਕਰਨ ਲਈ 5 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਨਿਆਂਇਕ ਬੁਲਾਰੇ ਗੁਲਾਮ ਹੁਸੈਨ ਇਸਮਾਈਲ ਨੇ ਮੰਗਲਵਾਰ ਨੂੰ ਦੱਸਿਆ ਕਿ ਸੀ.ਆਈ.ਏ. ਲਈ ਜਾਸੂਸੀ ਕਰਨ ਅਤੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਦੀ ਜਾਣਕਾਰੀ ਲੀਕ ਕਰਨ ਵਾਲੇ ਆਮਿਰ ਰਹੀਮਪੁਰਾ ਦੀ ਮੌਤ ਦੀ ਸਜ਼ਾ ਨੂੰ ਸੁਪਰੀਮ ਕੋਰਟ ਨੇ ਬਰਕਰਾਰ ਰੱਖਿਆ ਹੈ। ਉਸ ਨੂੰ ਜਲਦੀ ਹੀ ਆਪਣੇ ਅਪਰਾਧ ਦੀ ਸਜ਼ਾ ਮਿਲੇਗੀ। ਬੁਲਾਰੇ ਨੇ ਅਮਰੀਕਾ ਲਈ ਜਾਸੂਸੀ ਕਰਨ 'ਤੇ ਸਜ਼ਾ ਪਾਉਣ ਵਾਲੇ ਦੋ ਹੋਰ ਲੋਕਾਂ ਦੀ ਕੌਮੀਅਤ ਅਤੇ ਉਹਨਾਂ ਦੇ ਨਾਵਾਂ ਦੇ ਬਾਰੇ ਵਿਚ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਉਹਨਾਂ ਨੇ ਇਹ ਜ਼ਰੂਰ ਵੀ ਕਿਹਾ ਕਿ ਈਰਾਨ ਦੋਹਰੀ ਨਾਗਰਿਕਤਾ ਨੂੰ ਮਾਨਤਾ ਨਹੀਂ ਦਿੰਦਾ। 

ਜੇਕਰ ਕਿਸੇ ਦੇ ਕੋਲ ਦੋਹਰੀ ਨਾਗਰਿਕਤਾ ਹੈ ਤਾਂ ਅਜਿਹੇ ਨਾਗਰਿਕਾਂ ਦੇ ਵਿਰੁੱਧ ਈਰਾਨੀ ਨਾਗਰਿਕਾ ਦੇ ਤੌਰ 'ਤੇ ਮੁਕੱਦਮਾ ਚਲਾਇਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਈਰਾਨ ਨੇ ਪਿਛਲੀਆਂ ਗਰਮੀਆਂ ਵਿਚ ਸੀ.ਆਈ.ਏ. ਦੇ ਜਾਸੂਸੀ ਕਾਂਡ ਦੇ ਪਰਦਾਫਾਸ਼ ਦਾ ਦਾਅਵਾ ਕਰਦਿਆਂ 17 ਲੋਕਾਂ ਨੂੰ ਫੜਿਆ ਸੀ। ਇਹਨਾਂ ਵਿਚ ਕਈਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ।


Vandana

Content Editor

Related News