ਈਰਾਨ ਨੇ ਡਿਪੋਰਟ ਕੀਤੇ 225 ਪਾਕਿਸਤਾਨੀ ਨਾਗਰਿਕ

Monday, Jun 28, 2021 - 04:37 PM (IST)

ਤੇਹਰਾਨ (ਬਿਊਰੋ): ਈਰਾਨ ਨੇ ਪਾਕਿਸਤਾਨ ਦੇ 225 ਨਾਗਰਿਕਾਂ ਨੂੰ ਡਿਪੋਰਟ ਕਰ ਦਿੱਤਾ ਹੈ। ਪਾਕਿਸਤਾਨ ਦੇ ਨਾਗਰਿਕਾਂ ਨੂੰ ਈਰਾਨ ਨੇ ਬਲੋਚਿਸਤਾਨ ਸੂਬੇ ਦੇ ਚਗਈ ਜ਼ਿਲ੍ਹੇ ਵਿਚ ਤਾਫਤਾਨ ਸੀਮਾ ਦੇ ਮਾਧਿਅਮ ਨਾਲ ਸੋਮਵਾਰ ਨੂੰ ਵਾਪਸ ਭੇਜ ਦਿੱਤਾ। ਏ.ਆਰ.ਵਾਈ. ਨਿਊਜ਼ ਮੁਤਾਬਕ ਇਹਨਾਂ ਸਾਰੇ ਲੋਕਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਈਰਾਨ ਵਿਚ ਦਾਖਲ ਹੋਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਈਰਾਨ ਨੇ ਪਾਕਿਸਤਾਨੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਹੈ। ਇਸ ਤੋਂ ਪਹਿਲਾਂ ਈਰਾਨ 600 ਤੋਂ ਵੱਧ ਪਾਕਿਸਤਾਨੀ ਨਾਗਰਿਕਾਂ ਨੂੰ ਵਾਪਸ ਭੇਜ ਚੁੱਕਾ ਹੈ। 

ਈਰਾਨੀ ਅਧਿਕਾਰੀਆਂ ਨੇ ਪਾਕਿਸਤਾਨੀ ਨਾਗਰਿਕਾਂ ਨੂੰ ਲੇਵਿਸ ਫੋਰਸ ਦੇ ਹਵਾਲੇ ਕਰ ਦਿੱਤਾ। ਇਹ ਸਾਰੇ ਗੈਰ ਕਾਨੂੰਨੀ ਢੰਗ ਨਾਲ ਈਰਾਨ ਵਿਚ ਦਾਖਲ ਹੋਏ ਸਨ। ਉਹਨਾਂ ਕੋਲ ਵੈਧ ਯਾਤਰਾ ਦਸਤਾਵੇਜ਼ ਨਾ ਹੋਣ ਕਾਰਨ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਲੇਵਿਸ ਫੋਰਸ ਨੇ ਡਿਪੋਰਟ ਪਾਕਿਸਤਾਨੀਆਂ ਨੂੰ ਅੱਗੇ ਦੀ ਜਾਂਚ ਲਈ ਸੰਘੀ ਜਾਂਚ ਏਜੰਸੀ (FIA) ਨੂੰ ਸੌਂਪ ਦਿੱਤਾ ਹੈ।

ਪੜ੍ਹੋ ਇਹ ਅਹਿਮ ਖਬਰ - FATF ਦੀ ਗ੍ਰੇ ਲਿਸਟ ਤੋਂ ਮੁਸ਼ਕਲ 'ਚ ਇਮਰਾਨ ਸਰਕਾਰ, ਪਾਕਿ ਨੂੰ 38 ਅਰਬ ਡਾਲਰ ਦਾ ਨੁਕਸਾਨ

ਏ.ਆਰ.ਵਾਈ. ਨਿਊਜ਼ ਮੁਤਾਬਕ ਪਿਛਲੇ ਹਫ਼ਤੇ ਈਰਾਨੀ ਅਧਿਕਾਰੀਆਂ ਨੇ ਗੈਰ ਕਾਨੂੰਨੀ ਤੌਰ 'ਤੇ ਸੀਮਾ ਪਾਰ ਕਰਨ ਦੇ ਦੋਸ਼ ਵਿਚ 400 ਪਾਕਿਸਤਾਨੀ ਨਾਗਰਿਕਾਂ ਨੂੰ ਸੀਮਾ ਅਧਿਕਾਰੀਆਂ ਨੂੰ ਸੌਂਪਿਆ ਸੀ। ਇਸ ਤੋਂ ਪਹਿਲਾਂ ਅਪ੍ਰੈਲ ਵਿਚ ਈਰਾਨ ਨੇ ਚਗਾਈ ਜ਼ਿਲ੍ਹੇ ਦੇ ਉਸੇ ਸਰਹੱਦੀ ਸ਼ਹਿਰ ਦੇ ਮਾਧਿਅਮ ਨਾਲ 203 ਪਾਕਿਸਤਾਨੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਸੀ। ਲੋਕ ਅਕਸਰ ਹਰਿਆਲੀ ਵਾਲੀਆਂ ਚਰਾਗਾਹਾਂ ਦੀ ਤਲਾਸ਼ ਵਿਚ ਤੁਰਕੀ, ਗ੍ਰੀਸ ਅਤੇ ਹੋਰ ਯੂਰਪੀ ਦੇਸ਼ਾਂ ਤੱਕ ਪਹੁੰਚਣ ਦੀ ਕੋਸ਼ਿਸ਼ ਵਿਚ ਗੈਰ ਕਾਨੂੰਨੀ ਢੰਗ ਨਾਲ ਸੀਮਾ ਪਾਰ ਕਰਦੇ ਹਨ ਅਤੇ ਮਨੁੱਖੀ ਤਸਕਰੀ ਰੈਕੇਟ ਦਾ ਆਸਾਨ ਸ਼ਿਕਾਰ ਬਣਦੇ ਹਨ। 

ਲੇਵਿਸ ਫੋਰਸ ਦੇ ਇਕ ਅਧਿਕਾਰੀ ਨੇ ਡਾਨ ਨੂੰ ਦੱਸਿਆ ਕਿ ਡਿਪੋਰਟ ਪਾਕਿਸਤਾਨੀ ਈਰਾਨ ਵਿਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਦੇ ਬਾਅਦ ਬਿਹਤਰ ਰੁਜ਼ਗਾਰ ਦੇ ਮੌਕਿਆਂ ਦੀ ਤਲਾਸ਼ ਵਿਚ ਤੁਰਕੀ ਅਤੇ ਯੂਰਪੀ ਦੇਸ਼ਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ। ਈਰਾਨ ਅਤੇ ਪਾਕਿਸਤਾਨ ਦੀ ਸਰਹੱਦ ਈਰਾਨ ਦੇ ਸਿਸਤਾਨ ਅਤੇ ਬਲੋਚਿਸਤਾਨ ਸੂਬੇ ਨਾਲ ਮਿਲਦੀ ਹੈ। ਇਸ ਦੀ ਲੰਬਾਈ 959 ਕਿਲੋਮੀਟਰ (596 ਮੀਲ) ਹੈ।


Vandana

Content Editor

Related News