iPad ਦੇ ਇਸ ਫੀਚਰ ਕਾਰਨ ਬਚੀ ਪਿਓ-ਧੀ ਦੀ ਜਾਨ, ਜਾਣੋ ਕੀ ਹੈ ਪੂਰਾ ਮਾਮਲਾ
Thursday, Nov 18, 2021 - 02:09 PM (IST)
ਗੈਜੇਟ ਡੈਸਕ– ਤੁਸੀਂ ਅਜਿਹੀਆਂ ਬਹੁਤ ਸਾਰੀਆਂ ਖਬਰਾਂ ਸੁਣੀਆਂ ਹੋਣਗੀਆਂ ਜਿਨ੍ਹਾਂ ’ਚ ਕਿਹਾ ਜਾਂਦਾ ਹੈ ਕਿ ਐਪਲ ਡਿਵਾਈਸ ਕਾਰਨ ਕਿਸੇ ਦੀ ਜਾਨ ਬਚ ਗਈ ਹੈ। ਹੁਣ ਇਕ ਵਾਰ ਫਿਰ ਐਪਲ ਆਈਪੈਡ ਕਾਰਨ ਇਕ ਪਿਓ-ਧੀ ਦੀ ਜਾਨ ਬਚੀ ਹੈ। ਖਬਰ ਮੁਤਾਬਕ, ਜਹਾਜ਼ ਕ੍ਰੈਸ਼ ਹੋਣ ਤੋਂਬਾਅਦ ਆਈਪੈਡ ਦੇ ਜੀ.ਪੀ.ਐੱਸ. ਸਿਗਨਲ ਕਾਰਨ ਹੀ ਪਿਓ-ਧੀ ਨੂੰ ਬਚਾਇਆ ਗਿਆ ਹੈ।
ਇਹ ਵੀ ਪੜ੍ਹੋ– 63 ਲੱਖ ਰੁਪਏ ’ਚ ਵਿਕਿਆ ਇਹ ਪੁਰਾਣਾ iPhone, ਕਾਰਨ ਜਾਣ ਹੋ ਜਾਓਗੇ ਹੈਰਾਨ
ਕੀ ਹੈ ਪੂਰਾ ਮਾਮਲਾ
ਇਹ ਪੂਰਾ ਮਾਮਲਾ ਅਮਰੀਕਾ ਦੇ ਪੈਂਸਿਲਵੇਨੀਆ ਸ਼ਹਿਰ ਦਾ ਹੈ, ਜਿਥੇ ਪਿਛਲੇ ਹਫਤੇ ਵਿਕੈਂਡ ’ਤੇ 58 ਸਾਲਾ ਪਾਇਲਟ ਪਿਓ ਅਤੇ ਉਸ ਦੀ 13 ਸਾਲਾ ਧੀ ਨੇ ਇਕ ਟੂ-ਸੀਟਰ ਜਹਾਜ਼ ’ਚ ਉਡਾਣ ਭਰੀ ਸੀ। ਉਡਾਣ ਦੇ ਸਿਰਫ਼ 5 ਮਿੰਟਾਂ ਬਾਅਦ ਹੀ ਜਹਾਜ਼ ਕ੍ਰੈਸ਼ ਹੋ ਗਿਆ ਅਤੇ ਉਸ ਦਾ ਸੰਪਰਕ ਰਾਡਾਰ ਨਾਲੋਂ ਟੁੱਚ ਗਿਆ। ਅਮਰੀਕੀ ਏਅਰਫੋਰਸ ਨੇ ਪੰਜ ਘੰਟਿਆਂ ਤਕ ਰੈਸਕਿਊ ਆਪਰੇਸ਼ਨ ਚਲਾਇਆ। ਇਸ ਤੋਂ ਬਾਅਦ ਪਾਇਲਟ ਕੋਲ ਪਏ ਆਈਪੈਡ ਦੇ ਜੀ.ਪੀ.ਐੱਸ. ਦੀ ਮਦਦ ਨਾਲ ਉਸ ਦੀ ਲੋਕੇਸ਼ਨ ਦਾ ਪਤਾ ਲਗਾਇਆ ਗਿਆ।
ਰੈਸਕਿਓ ਟੀਮ ਨੂੰ ਜੇਕਰ ਸਮਾਂ ਰਹਿੰਦਿਆ ਜੀ.ਪੀ.ਐੱਸ. ਸਿਗਨਲ ਨਹੀਂ ਮਿਲਿਆ ਹੁੰਦਾ ਤਾਂ ਠੰਡ ਕਾਰਨ ਦੋਵਾਂ ਦੀ ਮੌਤ ਹੋ ਜਾਂਦੀ ਕਿਉਂ ਪਿਓ-ਧੀ ਦੋਵੇਂ ਹੀ ਸੰਘਣੇ ਜੰਗਲ ’ਚ ਪ੍ਰੀ-ਹਾਈਪੋਥਰਮਿਕ ਹਾਲਤ ’ਚ ਸਨ। ਦੋਵਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ– Instagram Reels ’ਚ ਆਇਆ TikTok ਵਾਲਾ ਇਹ ਖਾਸ ਫੀਚਰ, ਇੰਝ ਕਰੋ ਇਸਤੇਮਾਲ