ਸੀਰੀਆ ਗੈਸ ਹਮਲੇ ਨੂੰ ਉਕਸਾਉਣ ''ਚ ਬ੍ਰਿਟੇਨ ਸ਼ਾਮਲ : ਰੂਸ
Saturday, Apr 14, 2018 - 04:54 AM (IST)

ਮਾਸਕੋ — ਰੂਸ ਦੇ ਰੱਖਿਆ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਬ੍ਰਿਟੇਨ ਪਿਛਲੇ ਹਫਤੇ ਸੀਰੀਆ ਦੇ ਦੋਮਾ 'ਚ ਹੋਏ ਸ਼ੱਕੀ ਗੈਸ ਹਮਲੇ 'ਚ ਸ਼ਾਮਲ ਹੈ। ਰੱਖਿਆ ਮੰਤਰਾਲੇ ਦੇ ਬੁਲਾਰੇ ਇਗੋਰ ਕੋਨਾਸ਼ੇਨਕੋਵ ਦੇ ਇਕ ਟੀ. ਵੀ. ਬ੍ਰਿਫਿੰਗ ਦੇ ਦੌਰਾਨ ਕਿਹਾ, 'ਸਾਡੇ ਕੋਲ ਅਜਿਹੇ ਸਬੂਤ ਹਨ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਬ੍ਰਿਟੇਨ ਵੱਲੋਂ ਇਸ ਹਮਲੇ ਨੂੰ ਉਕਸਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਰੂਸ ਪਹਿਲਾਂ ਵੀ ਬ੍ਰਿਟੇਨ 'ਤੇ ਕਈ ਤਰ੍ਹਾਂ ਦੇ ਦੋਸ਼ ਲਾ ਚੁੱਕਿਆ ਹੈ। ਕੁਝ ਦਿਨ ਪਹਿਲਾਂ ਸੀਰੀਆ 'ਚ ਹੋਏ ਕੈਮੀਕਲ ਅਟੈਕ 'ਚ ਕਈ ਲੋਕ ਮਾਰੇ ਗਏ ਸਨ ਜਿਸ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਖਿਲਾਫ ਸਖਤ ਕਾਰਵਾਈ ਕਰਨ ਦੇ ਦੋਸ਼ ਲਾਏ ਸਨ।