ਇੰਟਰਪੋਲ ਨੇ 6 ਦੇਸ਼ਾਂ ''ਚ ਸ਼ੱਕੀ ਅੱਤਵਾਦੀਆਂ ਦਾ ਪਤਾ ਲਗਾਇਆ

Friday, Sep 20, 2019 - 02:23 AM (IST)

ਇੰਟਰਪੋਲ ਨੇ 6 ਦੇਸ਼ਾਂ ''ਚ ਸ਼ੱਕੀ ਅੱਤਵਾਦੀਆਂ ਦਾ ਪਤਾ ਲਗਾਇਆ

ਪੈਰਿਸ - ਇੰਟਰਪੋਲ ਨੇ ਯੂਰਪ ਦੇ 6 ਦੇਸ਼ਾਂ 'ਚੋਂ ਇਕ ਅਭਿਆਨ ਚਲਾ ਕੇ ਘਟੋਂ-ਘੱਟ 12 ਸ਼ੱਕੀ ਅੱਤਵਾਦੀਆਂ ਦਾ ਪਤਾ ਲਗਾਇਆ ਹੈ। ਜਿਹੜੇ ਕਿ ਯੂਰਪ ਦੀ ਕਈ ਵਾਰ ਯਾਤਰਾ ਕਰ ਚੁੱਕੇ ਹਨ। ਅੰਤਰਰਾਸ਼ਟਰੀ ਪੁਲਸ ਸੰਗਠਨ ਨੇ ਵੀਰਵਾਰ ਨੂੰ ਜਾਰੀ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਆਖਿਆ ਕਿ ਇੰਟਰਪੋਲ ਵੱਲੋਂ ਚਲਾਏ ਗਏ ਇਕ ਅਭਿਆਨ 'ਚ ਯੂਰਪ ਦੇ ਕਈ ਦੇਸ਼ਾਂ ਦੀ ਯਾਤਰਾ ਕਰ ਚੁੱਕੇ ਘਟੋਂ-ਘੱਟ 12 ਸ਼ੱਕੀ ਅੱਤਵਾਦੀਆਂ ਨੂੰ ਪਤਾ ਲੱਗਾ ਹੈ।

ਅਭਿਆਨ ਦੌਰਾਨ 24 ਜੁਲਾਈ ਤੋਂ 8 ਸਤੰਬਰ ਦੌਰਾਨ ਅਲਜ਼ੀਰੀਆ, ਸਪੇਨ, ਫਰਾਂਸ, ਇਟਲੀ ਮੋਰੱਕੋ ਅਤੇ ਟਿਊਨੇਸ਼ੀਆ 'ਚ ਨੇਪਚੂਨ 2 ਅਭਿਆਨ ਚਲਾਇਆ ਗਿਆ ਹੈ। ਇਸ ਅਭਿਆਨ ਦਾ ਉਦੇਸ਼ ਸੈਰ-ਸਪਾਟਾ ਮੌਸਮ 'ਚ ਉੱਤਰੀ ਅਫਰੀਕਾ ਅਤੇ ਦੱਖਣੀ ਯੂਰਪ ਵਿਚਾਲੇ ਸਮੁੰਦਰੀ ਰਸਤਿਆਂ ਦਾ ਇਸਤੇਮਾਲ ਕਰਕੇ ਸ਼ੱਕੀ ਵਿਦੇਸ਼ੀ ਅੱਤਵਾਦੀਆਂ ਵੱਲੋਂ ਪੈਦਾ ਕੀਤੇ ਜਾਣ ਵਾਲੇ ਖਤਰਿਆਂ ਦਾ ਪਤਾ ਲਗਾਉਣਾ ਸੀ। ਇਸ ਅਭਿਆਨ ਦੀ ਘਟੋਂ-ਘੱਟ 31 ਸਰਗਰਮ ਈਕਾਈ ਸ਼ੱਕੀ ਸੈਲਾਨੀਆਂ ਦੀ ਖੋਜ 'ਚ ਸ਼ਾਮਲ ਸਨ।


author

Khushdeep Jassi

Content Editor

Related News