''ਘਰਾਂ ਵਿਚ ਯੋਗ'' ਰਾਹੀਂ ਅਮਰੀਕਾ ''ਚ ਇਸ ਸਾਲ ਮਨਾਇਆ ਜਾਵੇਗਾ ਕੌਮਾਂਤਰੀ ਯੋਗ ਦਿਵਸ

06/14/2020 10:27:36 AM

ਵਾਸ਼ਿੰਗਟਨ- ਅਮਰੀਕਾ ਵਿਚ ਯੋਗ ਪ੍ਰੇਮੀ ਕੋਰੋਨਾ ਵਾਇਰਸ ਕਾਰਨ ਇਸ ਸਾਲ ਆਪਣੇ ਘਰਾਂ ਵਿਚ ਹੀ ਛੇਵਾਂ ਕੌਮਾਂਤਰੀ ਯੋਗ ਦਿਵਸ ਮਨਾਉਣ ਦੀ ਯੋਜਨਾ ਬਣਾ ਰਹੇ ਹਨ। ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ 21 ਜੂਨ ਨੂੰ ਹੋਣ ਵਾਲੇ ਪ੍ਰੋਗਰਾਮ ਦੇ ਮੱਦੇਨਜ਼ਰ ਦੱਸਿਆ ਕਿ ਇਸ ਸਾਲ ਅਸੀਂ ਘਰ ਵਿਚ ਯੋਗ ਥੀਮ ਦਾ ਛੇਵਾਂ ਕੌਮਾਂਤਰੀ ਯੋਗ ਦਿਵਸ ਮਨਾ ਰਹੇ ਹਾਂ।

ਯੋਗ ਗੁਰੂ ਬਾਬਾ ਰਾਮਦੇਵ ਅਮਰੀਕੀ ਲੋਕਾਂ ਨੂੰ ਆਨਲਾਈਨ ਆਯੋਜਿਤ ਇਕ ਪ੍ਰੋਗਰਾਮ ਵਿਚ ਵੱਖ-ਵੱਖ ਆਸਨਾਂ ਅਤੇ ਧਿਆਨ ਲਗਾਉਣ ਦੀ ਵਿਧੀ ਦੇ ਨਾਲ-ਨਾਲ ਯੋਗ ਦੇ ਸਾਧਾਰਣ ਨਿਯਮਾਂ ਬਾਰੇ ਦੱਸਣਗੇ। ਹਿਊਸਟਨ ਵਿਚ ਭਾਰਤੀ ਵਣਜ ਦੂਤਘਰ ਵੱਖ-ਵੱਖ ਭਾਈਚਾਰਕ ਸੰਗਠਨਾਂ ਨਾਲ ਮਿਲ ਕੇ ਇਹ ਆਨਲਾਈਨ ਪ੍ਰੋਗਰਾਮ ਆਯੋਜਿਤ ਕਰ ਰਿਹਾ ਹੈ। 
ਹਾਲਾਂਕਿ ਮੁੱਖ ਆਨਲਾਈਨ ਪ੍ਰੋਗਰਾਮ ਅਮਰੀਕਾ ਵਿਚ ਭਾਰਤੀ ਦੂਤਘਰ ਦੇ ਵਾਸ਼ਿੰਗਟਨ ਡੀ. ਸੀ. ਆਵਾਸ ਤੋਂ ਲਾਈਵ ਪ੍ਰਸਾਰਿਤ ਕੀਤਾ ਜਾਵੇਗਾ। 

ਉਨ੍ਹਾਂ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਹੋਰ ਵਧੇਰੇ ਲੋਕ ਪ੍ਰੇਰਿਤ ਹੋਣਗੇ ਅਤੇ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਗੇ। ਸੰਧੂ ਨੇ ਇਕ ਅਧਿਐਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਯੋਗ ਅਮਰੀਕਾ ਵਿਚ ਲੋਕਪ੍ਰਿਯ ਹੈ ਤੇ 3.6 ਕਰੋੜ ਤੋਂ ਵਧੇਰੇ ਲੋਕ ਯੋਗ ਕਰਦੇ ਹਨ। ਕੌਮਾਂਤਰੀ ਯੋਗ ਦਿਵਸ ਦੇ ਮੱਦੇਨਜ਼ਰ ਭਾਰਤੀ ਦੂਤਘਰ ਨੇ ਮਾਈ ਲਾਈਫ ਮਾਈ ਯੋਗ ਵੀਡੀਓ ਬਲਾਗ ਪ੍ਰਤੀਯੋਗਤਾ ਸ਼ੁਰੂ ਕਰ ਦਿੱਤੀ ਹੈ। 


Lalita Mam

Content Editor

Related News