ਅਮਰੀਕਾ ਤੇ ਇੰਗਲੈਂਡ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ ; ਕੇਂਦਰੀ ਬੈਂਕਾਂ ਨੇ ਵਿਆਜ ਦਰਾਂ 'ਚ ਕੀਤੀ ਕਟੌਤੀ
Friday, Nov 08, 2024 - 05:39 AM (IST)
ਇੰਟਰਨੈਸ਼ਨਲ ਡੈਸਕ : ਅਮਰੀਕਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਨੇ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ। ਅਮਰੀਕੀ ਫੈਡਰਲ ਨੇ ਲਗਾਤਾਰ ਦੂਜੀ ਵਾਰ ਦਰਾਂ 'ਚ ਕਟੌਤੀ ਕੀਤੀ ਹੈ। ਇਸ ਦੇ ਤਹਿਤ ਨਵੰਬਰ ਦੀ ਪਾਲਿਸੀ 'ਚ ਦਰਾਂ 'ਚ 25 ਬੇਸਿਸ ਪੁਆਇੰਟਸ ਦੀ ਕਟੌਤੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸਤੰਬਰ ਦੀ ਨੀਤੀ 'ਚ ਕੇਂਦਰੀ ਬੈਂਕ ਨੇ ਲੰਬੇ ਸਮੇਂ ਬਾਅਦ ਦਰਾਂ 'ਚ ਕਟੌਤੀ ਕੀਤੀ ਸੀ, ਜਿਸ 'ਚ ਵਿਆਜ ਦਰਾਂ 'ਚ 50 ਆਧਾਰ ਅੰਕਾਂ ਦੀ ਕਟੌਤੀ ਕੀਤੀ ਗਈ ਸੀ। ਦਰਾਂ 'ਚ ਕਟੌਤੀ ਬਾਰੇ ਇਹ ਫ਼ੈਸਲਾ ਫੈਡਰਲ ਓਪਨ ਮਾਰਕੀਟ ਕਮੇਟੀ (FOMC) ਦੀ 6 ਤੋਂ 7 ਨਵੰਬਰ ਤੱਕ ਹੋਈ ਦੋ ਦਿਨਾਂ ਮੀਟਿੰਗ ਦੌਰਾਨ ਲਿਆ ਗਿਆ ਹੈ।
ਫੈਡਰਲ ਓਪਨ ਮਾਰਕੀਟ ਕਮੇਟੀ ਦੀ ਮੀਟਿੰਗ ਵਿੱਚ ਵਿਆਜ ਦਰਾਂ ਨੂੰ ਇੱਕ ਚੌਥਾਈ ਤੱਕ ਘਟਾਉਣ ਤੋਂ ਬਾਅਦ, ਇਹ ਦਰਾਂ 4.50 ਫ਼ੀਸਦੀ ਤੋਂ - 4.75 ਤੱਕ ਆ ਗਈਆਂ ਹਨ। ਵਿਆਜ ਦਰਾਂ 'ਚ ਕਮੀ ਦਾ ਅਮਰੀਕਾ 'ਚ ਹੋਮ ਲੋਨ, ਕ੍ਰੈਡਿਟ ਕਾਰਡ ਅਤੇ ਆਟੋ ਲੋਨ ਦੀਆਂ ਦਰਾਂ 'ਤੇ ਵੀ ਅਸਰ ਪਵੇਗਾ। ਇਸ ਤੋਂ ਪਹਿਲਾਂ 17 ਤੋਂ 18 ਸਤੰਬਰ ਨੂੰ ਹੋਈ ਫੈਡਰਲ ਪਾਲਿਸੀ ਮੀਟਿੰਗ 'ਚ ਵੀ ਵਿਆਜ ਦਰਾਂ 'ਚ .50 ਫ਼ੀਸਦੀ ਦੀ ਕਟੌਤੀ ਕੀਤੀ ਗਈ ਸੀ।
ਇਹ ਵੀ ਪੜ੍ਹੋ- ਸਿਵਲ ਹਸਪਤਾਲ 'ਚ ਆ ਕੇ ਬੰਦੇ ਨੇ ਲਾ'ਤਾ 500-500 ਦੇ ਨੋਟਾਂ ਦਾ ਢੇਰ, ਪੂਰਾ ਮਾਮਲਾ ਕਰ ਦੇਵੇਗਾ ਹੈਰਾਨ
ਅਮਰੀਕੀ ਫੈਡਰਲ ਨੇ ਕਿਉਂ ਘਟਾਈਆਂ ਵਿਆਜ ਦਰਾਂ ?
ਅਮਰੀਕਾ ਦੇ ਸੈਂਟਰਲ ਬੈਂਕ ਨੇ ਵਿਆਜ ਦਰਾਂ ਘਟਾਉਣ ਦਾ ਕਾਰਨ ਦੱਸਿਆ ਹੈ। ਫੈਡਰਲ ਰਿਜ਼ਰਵ ਦੇ ਚੇਅਰਮੈਨ ਜੇਰੋਮ ਪਾਵੇਲ ਨੇ ਕਿਹਾ ਕਿ ਨੀਤੀਗਤ ਦਰਾਂ 'ਚ ਕਟੌਤੀ ਦਾ ਮਤਲਬ ਹੈ ਕਿ ਨੀਤੀ ਨਿਰਮਾਤਾਵਾਂ ਨੇ ਘਟਦੀ ਬੇਰੁਜ਼ਗਾਰੀ ਦਰ ਅਤੇ ਮਹਿੰਗਾਈ ਤੋਂ ਰਾਹਤ ਦਾ ਭਰੋਸਾ ਜਤਾਇਆ ਹੈ। ਨਾਲ ਹੀ ਫੈਡਰਲ ਨੇ ਕਿਹਾ ਕਿ ਅਮਰੀਕਾ ਵਿਚ ਆਰਥਿਕ ਗਤੀਵਿਧੀ ਲਗਾਤਾਰ ਚੰਗੀ ਰਫ਼ਤਾਰ ਨਾਲ ਵਧ ਰਹੀ ਹੈ।
ਸਟਾਕ ਮਾਰਕੀਟ ਵਿੱਚ ਵੀ ਬਣਾਇਆ ਰਿਕਾਰਡ
ਅਮਰੀਕੀ ਫੈਡਰਲ ਵੱਲੋਂ ਵਿਆਜ ਦਰਾਂ 'ਚ ਕੀਤੀ ਗਈ ਕਟੌਤੀ ਦਾ ਅਸਰ ਸ਼ੇਅਰ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਰਾਸ਼ਟਰਪਤੀ ਚੋਣਾਂ ਵਿੱਚ ਡੋਨਾਲਡ ਟਰੰਪ ਦੀ ਜਿੱਤ ਕਾਰਨ ਬਾਜ਼ਾਰ ਦੀ ਰਫ਼ਤਾਰ ਹੋਰ ਵਧ ਗਈ ਹੈ। ਫਿਲਹਾਲ ਬੰਦ ਹੋਣ ਤੋਂ ਪਹਿਲਾਂ ਹੀ ਬਾਜ਼ਾਰ 'ਚ ਰਿਕਾਰਡ ਬਣ ਗਿਆ ਸੀ। S&P 500, Nasdaq ਅਤੇ Dow ਸੂਚਕਾਂਕ ਇੰਟ੍ਰਾਡੇ ਦੇ ਰਿਕਾਰਡ ਉੱਚ ਪੱਧਰ ਨੂੰ ਛੂਹ ਗਏ ਹਨ।
'ਬੈਂਕ ਆਫ਼ ਇੰਗਲੈਂਡ' ਨੇ ਵੀ ਘਟਾਈਆਂ ਵਿਆਜ ਦਰਾਂ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇੰਗਲੈਂਡ ਦੀ ਰਾਸ਼ਟਰੀ ਬੈਂਕ 'ਬੈਂਕ ਆਫ਼ ਇੰਗਲੈਂਡ' ਨੇ ਵੀ ਸਾਲ ਕਰੀਬ 2 ਸਾਲ ਬਾਅਦ ਆਪਣੀਆਂ ਵਿਆਜ ਦਰਾਂ 'ਚ ਕਟੌਤੀ ਕੀਤੀ ਸੀ। ਬੈਂਕ ਵੱਲੋਂ ਵਿਆਜ ਦਰਾਂ 'ਚ .25 ਫ਼ੀਸਦੀ ਦੀ ਕਟੌਤੀ ਕੀਤੀ ਗਈ ਹੈ, ਜਿਸ ਨਾਲ ਇਹ ਦਰ ਹੁਣ 5 ਫ਼ੀਸਦੀ ਤੋਂ ਘਟ ਕੇ 4.75 ਫ਼ੀਸਦੀ 'ਤੇ ਆ ਗਈ ਹੈ। ਬੈਂਕ ਗਵਰਨਰ ਐਂਡ੍ਰਿਊ ਬੇਲੀ ਨੇ ਇਸ ਕਟੌਤੀ ਦਾ ਕਾਰਨ ਲਗਾਤਾਰ ਵਧਦੀ ਹੋਈ ਮਹਿੰਗਾਈ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਅਰਥਵਿਵਸਥਾ ਨੂੰ ਸਥਿਰ ਰੱਖਣ ਲਈ ਸਾਡੀ ਕੋਸ਼ਿਸ਼ ਹੈ ਕਿ ਮਹਿੰਗਾਈ ਦਰ ਕਾਬੂ 'ਚ ਰਹੇ ਤੇ ਅਰਥਵਿਵਸਥਾ ਨੂੰ ਅਸਥਿਰ ਹੋਣ ਤੋਂ ਬਚਾਉਣ ਲਈ ਭਵਿੱਖ 'ਚ ਵੀ ਵਿਆਜ ਦਰਾਂ 'ਚ ਕਟੌਤੀ ਜਾਰੀ ਰਹੇਗੀ।
ਇਹ ਵੀ ਪੜ੍ਹੋ- ਫੈਡਰਲ ਰਿਜ਼ਰਵ ਦੀਆਂ ਵਿਆਜ ਦਰਾਂ 'ਚ ਕਟੌਤੀ ਮਗਰੋਂ ਮੁੜ ਗਰਮ ਹੋਇਆ ਸਰਾਫ਼ਾ ਬਾਜ਼ਾਰ, ਸੋਨਾ 77,000 ਤੋਂ ਪਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e