ਸਹੇਲੀਆਂ ਨਾਲ ਸੀਰੀਆ ਜਾਣ ਦੀ ਜ਼ਿੱਦ ਨੇ ਸ਼ਮੀਮਾ ਦੀ ਜ਼ਿੰਦਗੀ ਬਣਾਈ ਨਰਕ

Monday, Jun 07, 2021 - 05:31 PM (IST)

ਸਹੇਲੀਆਂ ਨਾਲ ਸੀਰੀਆ ਜਾਣ ਦੀ ਜ਼ਿੱਦ ਨੇ ਸ਼ਮੀਮਾ ਦੀ ਜ਼ਿੰਦਗੀ ਬਣਾਈ ਨਰਕ

ਇੰਟਰਨੈਸ਼ਨਲ ਡੈਸਕ : ਖਤਰਨਾਕ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. (ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ) ’ਚ ਸ਼ਮੀਮਾ ਬੇਗਮ ਨੂੰ ਆਈ. ਐੱਸ. ਲਾੜੀ ਵਜੋਂ ਜਾਣਿਆ ਜਾਂਦਾ ਸੀ। 2015 ’ਚ ਉਹ ਸਿਰਫ 15 ਸਾਲਾਂ ਦੀ ਸੀ, ਜਦੋਂ ਉਹ ਬ੍ਰਿਟੇਨ ਤੋਂ ਸਹੇਲੀਆਂ ਨਾਲ ਆਪਣੀ ਜ਼ਿੱਦ ਕਾਰਨ ਸੀਰੀਆ ਭੱਜ ਗਈ ਸੀ। ਉਹ ਉਥੇ ਕਿਸ ਤਰ੍ਹਾਂ ਤੇ ਕਿਨ੍ਹਾਂ ਹਾਲਾਤ ’ਚ ਪਹੁੰਚੀ, ਇਸ ਸਬੰਧੀ ਆਪਣੀ ਜ਼ੁਬਾਨੀ ਦੱਸਦੀ ਹੈ।

ਇਹ ਵੀ ਪੜ੍ਹੋ : ਅਮਰੀਕੀ ਸੰਸਦ ਮੈਂਬਰਾਂ ਤੇ ਗਵਰਨਰਾਂ ਨੇ ਭਾਰਤ ਨੂੰ ਲੈ ਕੇ ਬਾਈਡੇਨ ਨੂੰ ਕੀਤੀ ਇਹ ਵੱਡੀ ਅਪੀਲ

‘ਦਿ ਰਿਟਰਨ : ਲਾਈਫ ਆਫ਼ ਆਈ. ਐੱਸ. ਆਈ. ਐੱਸ.' ਦਸਤਾਵੇਜ਼ੀ ਫਿਲਮ ’ਚ ਉਹ ਕਹਿੰਦੀ ਹੈ ਕਿ ਉਸ ਸਮੇਂ ਕੁਝ ਆਈ. ਐੱਸ. ਸਰਗਰਮੀਆਂ ’ਚ ਸ਼ਾਮਲ ਹੋਣ ਲਈ ਆਨਲਾਈਨ ਰਜਿਸਟ੍ਰੇਸ਼ਨ ਹੋ ਰਹੀਆਂ ਸਨ। ਮੇਰੀਆਂ ਦੋ ਸਹੇਲੀਆਂ ਅਜਿਹਾ ਕਰਨ ਜਾ ਰਹੀਆਂ ਸਨ ਅਤੇ ਮੈਂ ਵੀ ਉਨ੍ਹਾਂ ਤੋਂ ਪਿੱਛੇ ਨਹੀਂ ਰਹਿਣਾ ਚਾਹੁੰਦੀ ਸੀ। ਉਨ੍ਹਾਂ ਨਾਲ ਜਾਣ ਦੀ ਜ਼ਿੱਦ ਨੇ ਹੀ ਉਸ ਦੀ ਜ਼ਿੰਦਗੀ ਨਰਕ ਬਣਾ ਦਿੱਤੀ। ਸ਼ਮੀਮਾ ਹੁਣ 21 ਸਾਲਾਂ ਦੀ ਹੈ। ਆਈ. ਐੱਸ. ਦੇ ਸ਼ਿਕੰਜੇ ’ਚੋਂ ਬਾਹਰ ਹੈ। ਉਹ ਉੱਤਰੀ ਸੀਰੀਆ ਦੇ ਅਲ ਰੋਜ਼ ਕੈਂਪ ’ਚ ਜ਼ਿੰਦਗੀ ਬਿਤਾ ਰਹੀ ਹੈ।

ਇਹ ਵੀ ਪੜ੍ਹੋ : ਇਟਲੀ : 18 ਮਹੀਨਿਆਂ ਬਾਅਦ ਸ਼ੁਰੂ ਹੋਈ ਕਰੂਜ਼ ਸੇਵਾ ਖ਼ਿਲਾਫ਼ ਵਾਤਾਵਰਣ ਪ੍ਰੇਮੀਆਂ ਨੇ ਕੀਤਾ ਜ਼ਬਰਦਸਤ ਪ੍ਰਦਰਸ਼ਨ

ਉਹ ਅੱਗੇ ਕਹਿੰਦੀ ਹੈ ਕਿ ਜਦੋਂ ਮੈਂ ਬ੍ਰਿਟੇਨ ਛੱਡਿਆ ਸੀ ਤਾਂ ਬਹੁਤ ਛੋਟੀ ਸੀ। ਬੇਅਕਲੀ। ਉਸ ਸਮੇਂ ਛੁੱਟੀਆਂ ਸਨ। ਜਦੋਂ ਮੈਂ ਆਪਣੇ ਦੋਸਤਾਂ ਨਾਲ ਜਾਣ ਦਾ ਫੈਸਲਾ ਕੀਤਾ। ਮੈਨੂੰ ਪਤਾ ਸੀ ਕਿ ਇਹ ਇਕ ਵੱਡਾ ਫੈਸਲਾ ਸੀ ਪਰ ਫਿਰ ਮੈਂ ਇਹ ਫੈਸਲਾ ਲੈਣ ਲਈ ਮਜਬੂਰ ਸੀ। ਫਰਵਰੀ 2015 ’ਚ ਮੈਂ ਆਪਣੇ ਸਕੂਲ ਦੀਆਂ ਸਹੇਲੀਆਂ ਮੀਰਾ ਅੱਬਾਸ ਅਤੇ ਕਦੀਜਾ ਸੁਲਤਾਨਾ ਨਾਲ ਸੀਰੀਆ ਪਹੁੰਚ ਗਈ। ਮੀਰਾ ਅਤੇ ਕਾਦਿਜਾ ਬਾਗਹੁਜ ਸ਼ਹਿਰ ’ਚ ਮਾਰੀਆਂ ਗਈਆਂ। ਮੇਰੀਆਂ ਸਹੇਲੀਆਂ ਨੇ ਮੈਨੂੰ ਛੱਡ ਦਿੱਤਾ। ਮੈਂ ਇਕੱਲੀ ਰਹਿ ਗਈ ਸੀ। ਹੁਣ ਮੈਨੂੰ ਲੱਗਦਾ ਹੈ ਕਿ ਮੇਰਾ ਕੋਈ ਦੋਸਤ ਨਹੀਂ ਰਿਹਾ। ਉਹ ਦੋਵੇਂ ਮੇਰਾ ਸਭ ਕੁਝ ਸਨ। ਹੁਣ ਮੈਂ ਸਭ ਕੁਝ ਗੁਆ ਦਿੱਤਾ ਹੈ। ਮੈਂ ਪਿਛਲੇ ਛੇ ਸਾਲਾਂ ’ਚ ਆਈ. ਐੱਸ. ਨਾਲ ਤਿੰਨ ਬੱਚਿਆਂ ਨੂੰ ਗੁਆ ਦਿੱਤਾ ਹੈ। ਜਦੋਂ ਮੇਰੀ ਧੀ ਦੀ ਮੌਤ ਹੋ ਗਈ, ਮੈਂ ਆਪਣੇ ਆਪ ਨੂੰ ਮਾਰਨਾ ਚਾਹੁੰਦੀ ਸੀ। ਮੈਂ ਬਹੁਤ ਇਕੱਲੀ ਹੋ ਗਈ ਸੀ ਪਰ ਮੈਂ ਕੁਝ ਨਹੀਂ ਕਰ ਸਕੀ।

ਇਹ ਵੀ ਪੜ੍ਹੋ : ਜੀ-7 ਸ਼ਿਖਰ ਸੰਮੇਲਨ  : 2022 ਦੇ ਅਖੀਰ ਤੱਕ ਦੁਨੀਆ ਦੇ ਸਾਰੇ ਲੋਕਾਂ ਨੂੰ ਕੋਰੋਨਾ ਵੈਕਸੀਨ ਦਾ ਰੱਖਾਂਗੇ ਟੀਚਾ : ਜੋਹਨਸਨ

ਫਰਵਰੀ 2019 ’ਚ ਸ਼ਮੀਮਾ ਸੀਰੀਆ ਦੇ ਅਲ-ਰੋਜ਼ ਕੈਂਪ ’ਚ ਮਿਲੀ ਸੀ। ਉਸ ਸਮੇਂ ਉਹ 9 ਮਹੀਨਿਆਂ ਦੀ ਗਰਭਵਤੀ ਸੀ। ਬ੍ਰਿਟੇਨ ਛੱਡਣ ਤੋਂ ਪਹਿਲਾਂ ਸ਼ਮੀਮਾ ਪੂਰਬੀ ਲੰਡਨ ਦੇ ਬੈਥਨਲ ਗ੍ਰੀਨ ਖੇਤਰ ’ਚ ਪਰਿਵਾਰਕ ਮੈਂਬਰਾਂ ਨਾਲ ਰਹਿੰਦੀ ਸੀ। ਉਸ ਦੇ ਮਾਪੇ ਬੰਗਲਾਦੇਸ਼ੀ ਹਨ ਪਰ ਸ਼ਮੀਮਾ ਦਾ ਜਨਮ ਬ੍ਰਿਟੇਨ ’ਚ ਹੀ ਹੋਇਆ ਸੀ। ਹਾਲਾਂਕਿ ਸੀਰੀਆ ਵਿਚ ਪਾਏ ਜਾਣ ਤੋਂ ਬਾਅਦ ਬ੍ਰਿਟਿਸ਼ ਸਰਕਾਰ ਨੇ ਉਸ ਦੀ ਨਾਗਰਿਕਤਾ ਰੱਦ ਕਰ ਦਿੱਤੀ ਹੈ। ਹੁਣ ਉਹ ਨਾ ਇਧਰ ਦੀ ਰਹੀ, ਨਾ ਉਧਰ ਦੀ। ਫਰਵਰੀ-2021 ’ਚ ਬ੍ਰਿਟੇਨ ਦੀ ਸੁਪਰੀਮ ਕੋਰਟ ਨੇ ਵੀ ਉਸ ਨੂੰ ਵਾਪਸ ਨਹੀਂ ਜਾਣ ਦਿੱਤਾ।

 


author

Manoj

Content Editor

Related News