ਅਮਰੀਕਾ 'ਚ ਹਰ ਸਾਲ 800 ਅਰਬ ਰੁਪਏ ਖ਼ਰਚ ਕਰਨ ਦੇ ਬਾਵਜੂਦ ਅਸੁਰੱਖਿਅਤ ਨੇ ਭਾਰਤੀ ਵਿਦਿਆਰਥੀ!

02/11/2024 3:47:53 PM

ਇੰਟਰਨੈਸ਼ਨਲ ਡੈਸਕ- ਇੰਡੀਅਨ ਸਟੂਡੈਂਟ ਮੋਬਿਲਿਟੀ ਰਿਪੋਰਟ ਦੇ ਮੁਤਾਬਕ ਹਰ ਸਾਲ ਭਾਰਤੀ ਵਿਦਿਆਰਥੀ ਅਮਰੀਕੀ ਅਰਥਵਿਵਸਥਾ 'ਚ 800 ਅਰਬ ਰੁਪਏ ਦਾ ਯੋਗਤਾਨ ਦਿੰਦੇ ਹਨ ਪਰ ਇਸ ਦੇ ਬਾਵਜੂਦ ਹਾਲ ਦੇ ਦਿਨਾਂ 'ਚ ਉੱਥੇ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਜਨਕ ਖ਼ਬਰਾਂ ਸਾਹਮਣੇ ਆਈਆਂ ਹਨ। ਐੱਮ. ਬੀ. ਏ. ਦੀ ਪੜ੍ਹਾਈ ਕਰ ਰਹੇ ਵਿਵੇਕ ਸੈਨੀ ਦੀ ਹੱਤਿਆ ਦੇ ਹਫਤੇ ਭਰ ਦੇ ਅੰਦਰ ਇਕ ਹੋਰ ਭਾਰਤੀ ਵਿਦਿਆਰਥੀ ਸਈਅਦ ਮਜ਼ਹਿਰ ਅਲੀ ਦੇ ਨਾਲ ਜ਼ਾਲਮਾਨਾ ਹਿੰਸਾ ਦੀ ਵਾਰਦਾਤ ਨੇ ਪ੍ਰਵਾਸੀ ਵਿਦਿਆਰਥੀਆਂ ਤੇ ਭਾਰਤ 'ਚ ਰਹਿ ਰਹੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਚਿੰਤਾ 'ਚ ਪਾ ਦਿੱਤਾ ਹੈ। ਪਿਛਲੇ ਇਕ ਪੰਦਰਵਾੜੇ ਦੇ ਦੌਰਾਨ ਹੀ ਅਮਰੀਕਾ 'ਚ ਵੱਖ-ਵੱਖ ਕਾਰਨਾਂ ਨਾਲ 5 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ। ਅਜਿਹੇ 'ਚ ਭਾਰਤ ਸਰਕਾਰ ਦੇ ਨਾਲ-ਨਾਲ ਸੰਸਦ ਦਾ ਵੀ ਫਿਕਰਮੰਦ ਹੋਣਾ ਲਾਜ਼ਮੀ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਸਦਨ 'ਚ ਭਰੋਸਾ ਦੇਣਾ ਪਿਆ ਕਿ ਵਿਦੇਸ਼ 'ਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਸਰਕਾਰ ਦੀ ਸਿਖਰਲੀਆਂ ਤਰਜੀਹਾਂ 'ਚ ਸ਼ਾਮਲ ਹੈ।

ਹਰ ਸਾਲ ਜਾਂਦੇ ਹਨ ਢਾਈ ਲੱਖ ਵਿਦਿਆਰਥੀ
ਭਾਰਤ ਤੋਂ ਪੜ੍ਹਨ ਲਈ ਹਰ ਸਾਲ ਕਰੀਬ ਢਾਈ ਲੱਖ ਵਿਦਿਆਰਥੀ ਅਮਰੀਕਾ ਜਾਂਦੇ ਹਨ, ਜੋ ਉੱਥੇ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦਾ ਕਰੀਬ 25 ਫੀਸਦੀ ਹਿੱਸਾ ਹੈ। ਬਿਊਰੋ ਆਫ ਐਜੁਕੇਸ਼ਨ ਐਂਡ ਕਲਚਰਲ ਅਫੇਅਰਸ ਯੂ. ਐੱਸ.ਏ. ਤੇ ਇੰਸਟੀਚਿਊਟ ਆਫ ਇੰਟਰਨੈਸ਼ਨਲ ਐਜੁਕੇਸ਼ਨ ਵਲੋਂ ਨਵੰਬਰ 2023 'ਚ ਜਾਰੀ ਅੰਕੜਿਆਂ ਦੇ ਅਨੁਸਾਰ ਸਾਲ 2022-23 'ਚ ਅਮਰੀਕਾ 'ਚ 10.57 ਲੱਖ ਵਿਦਿਆਰਥੀ ਵਿਦੇਸ਼ਾਂ ਤੋਂ ਫੜ੍ਹਨ ਆਏ ਜਿਨ੍ਹਾਂ 'ਚੋਂ 5.50 ਲੱਖ ਭਾਵ 52 ਫੀਸਦੀ ਵਿਦਿਆਰਥੀ ਚੀਨ ਤੇ ਭਾਰਤ ਦੇ ਹਨ। ਇਨ੍ਹਾਂ 'ਚੋਂ ਚੀਨੀ ਵਿਦਿਆਰਥੀਆਂ ਦਾ ਹਿੱਸਾ 27 ਫੀਸਦੀ ਤਾਂ ਭਾਰਤੀ ਵਿਦਿਆਰਥੀਆਂ ਦਾ ਹਿਸਾ ਕਰੀਬ 25 ਫੀਸਦੀ ਹੈ। ਇਸੇ ਸਮਾਂ ਮਿਆਦ 'ਚ ਭਾਰਤ ਤੋਂ ਲਗਭਗ 2.68 ਲੱਖ ਵਿਦਿਆਰਥੀ ਪੜ੍ਹਨ ਅਮਰੀਕਾ ਗਏ। 

ਇਹ ਵੀ ਪੜ੍ਹੋ : ਬਾਈਡੇਨ ਨੇ ਨਿਊਯਾਰਕ ਦੇ ਪੂਰਬੀ ਜ਼ਿਲ੍ਹੇ ਲਈ ਅਮਰੀਕੀ ਅਦਾਲਤ 'ਚ ਭਾਰਤੀ ਮੂਲ ਦੇ ਜੱਜ ਨੂੰ ਕੀਤਾ ਨਾਮਜ਼ਦ

ਇੱਕ ਤਿਹਾਈ ਵਿਦਿਆਰਥੀ ਤਿੰਨ ਰਾਜਾਂ ਦੇ
ਇੰਡੀਅਨ ਸਟੂਡੈਂਟ ਮੋਬਿਲਿਟੀ ਰਿਪੋਰਟ ਦੇ ਅਨੁਸਾਰ, ਉੱਚ ਸਿੱਖਿਆ ਲਈ ਅਮਰੀਕਾ ਜਾਣ ਵਾਲੇ ਲਗਭਗ 37.50 ਪ੍ਰਤੀਸ਼ਤ ਭਾਰਤੀ ਵਿਦਿਆਰਥੀ ਸਿਰਫ ਤਿੰਨ ਰਾਜਾਂ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਅਤੇ ਪੰਜਾਬ( ਹਰੇਕ ਰਾਜ ਤੋਂ 12.50 ਪ੍ਰਤੀਸ਼ਤ) ਤੋਂ ਆਉਂਦੇ ਹਨ। ਇਸ ਤੋਂ ਬਾਅਦ ਗੁਜਰਾਤ, ਤਾਮਿਲਨਾਡੂ ਅਤੇ ਦਿੱਲੀ ਰਾਜਧਾਨੀ ਖੇਤਰ (NCR) ਦਾ ਨੰਬਰ ਆਉਂਦਾ ਹੈ। ਤਿੰਨਾਂ ਰਾਜਾਂ ਦੀ ਕੁੱਲ ਹਿੱਸੇਦਾਰੀ ਕਰੀਬ 24 ਫੀਸਦੀ ਹੈ।

ਭਾਰਤੀ ਵਿਦਿਆਰਥੀਆਂ ਦੇ ਸਾਹਮਣੇ 3 ਵੱਡੀਆਂ ਚੁਣੌਤੀਆਂ
ਪਿਛਲੇ ਕੁਝ ਸਮੇਂ ਤੋਂ ਅਮਰੀਕਾ ਵਿੱਚ ਭਾਰਤੀਆਂ ਖਾਸ ਕਰਕੇ ਭਾਰਤੀ ਵਿਦਿਆਰਥੀਆਂ ਵਿਰੁੱਧ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਅਮਰੀਕਾ ਵਿੱਚ ਕੰਮ ਕਰ ਰਹੀ ਸੰਸਥਾ ਦੀ ਟੀਮ ਐਡ ਦੇ ਅਨੁਸਾਰ, ਭਾਰਤੀ ਵਿਦਿਆਰਥੀ ਮੁੱਖ ਤੌਰ 'ਤੇ ਇਨ੍ਹਾਂ ਤਿੰਨ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ-

ਭਾਰਤੀ ਵਿਦਿਆਰਥੀਆਂ ਨਾਲ  ਦੁਰਵਿਵਹਾਰ
ਅਮਰੀਕਾ 'ਚ ਪਿਛਲੇ ਕੁਝ ਸਮੇਂ ਤੋਂ ਨਸ਼ੇ ਦੇ ਮਾਮਲਿਆਂ 'ਚ ਕਾਫੀ ਵਾਧਾ ਹੋਇਆ ਹੈ। ਭਾਰਤੀ ਵਿਦਿਆਰਥੀ ਉਨ੍ਹਾਂ ਦਾ ਆਸਾਨ ਸ਼ਿਕਾਰ ਬਣ ਜਾਂਦੇ ਹਨ। ਪੰਚਕੂਲਾ ਦੇ ਵਿਵੇਕ ਸੈਣੀ ਦੀ ਜਾਨ ਪਿਛਲੇ ਹਫ਼ਤੇ ਅਜਿਹੇ ਹੀ ਇੱਕ ਨਸ਼ੇੜੀ ਨੇ ਖੋਹ ਲਈ ਸੀ।

ਇਹ ਵੀ ਪੜ੍ਹੋ : ਮਹਿਕ ਸ਼ਰਮਾ ਕੇਸ : ਪਤੀ ਨੇ ਚਾਕੂ ਮਾਰ ਕੇ ਕਤਲ ਕਰਨ ਦੀ ਗੱਲ ਕਬੂਲੀ

ਮਾਨਸਿਕ ਪਰੇਸ਼ਾਨੀ
ਬਹੁਤ ਸਾਰੇ ਭਾਰਤੀ ਮਾਪੇ ਆਪਣੇ ਬੱਚਿਆਂ ਨੂੰ ਅਮਰੀਕਾ ਭੇਜਣ ਲਈ ਵੱਡੇ ਕਰਜ਼ੇ ਲੈਂਦੇ ਹਨ। ਇਸ ਕਾਰਨ ਬੱਚੇ ਵੀ ਤਣਾਅ ਵਿਚ ਰਹਿੰਦੇ ਹਨ। ਜਦੋਂ ਉਨ੍ਹਾਂ ਨੂੰ ਲੱਗਦਾ ਹੈ ਕਿ
ਉਨ੍ਹਾਂ 'ਤੇ ਖਰਚ ਕੀਤੇ ਜਾ ਰਹੇ ਪੈਸਿਆਂ ਦਾ ਉਹ ਢੁੱਕਵਾਂ ਨਤੀਜਾ ਨਹੀਂ ਦੇ ਸਕਣਗੇ ਤਾਂ ਉਹ ਖੁਦਕੁਸ਼ੀ ਵਰਗਾ ਕਦਮ ਚੁੱਕ ਲੈਂਦੇ ਹਨ।

ਸੰਚਾਰ ਦੀ ਸਮੱਸਿਆ
ਉੱਤਰੀ ਭਾਰਤ ਤੋਂ ਅਮਰੀਕਾ ਜਾਣ ਵਾਲੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਭਾਸ਼ਾ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਾਰਨ ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਉਹ ਇਸ ਦੀ ਸੂਚਨਾ ਸਥਾਨਕ ਅਧਿਕਾਰੀਆਂ ਨੂੰ ਦੇਣ ਤੋਂ ਝਿਜਕਦੇ ਹਨ, ਜਿਸ ਨਾਲ ਉਨ੍ਹਾਂ ਦੀ ਪ੍ਰੇਸ਼ਾਨੀ ਹੋਰ ਵਧ ਜਾਂਦੀ ਹੈ।

7 ਦਿਨਾਂ 'ਚ 4 ਭਾਰਤੀ ਵਿਦਿਆਰਥੀਆਂ ਦੀ ਹੋਈ ਮੌਤ 

ਵਿਵੇਕ ਸੈਣੀ
25 ਸਾਲਾ ਵਿਵੇਕ ਸੈਣੀ ਮੂਲ ਰੂਪ ਤੋਂ ਪੰਚਕੂਲਾ, ਹਰਿਆਣਾ ਦਾ ਰਹਿਣ ਵਾਲਾ ਸੀ ਅਤੇ ਅਮਰੀਕਾ ਦੀ ਅਲਬਾਮਾ ਯੂਨੀਵਰਸਿਟੀ ਤੋਂ ਐਮਬੀਏ ਦੀ ਪੜ੍ਹਾਈ ਕਰ ਰਿਹਾ ਸੀ। ਆਪਣੀ ਪੜ੍ਹਾਈ ਦਾ ਭੁਗਤਾਨ ਕਰਨ ਲਈ, ਉਸਨੇ ਇੱਕ ਸਟੋਰ ਵਿੱਚ ਪਾਰਟ-ਟਾਈਮ ਕੰਮ ਵੀ ਕੀਤਾ। 30 ਜਨਵਰੀ ਨੂੰ ਉਸੇ ਸਟੋਰ ਦੇ ਬਾਹਰ ਇੱਕ 53 ਸਾਲਾ ਨਸ਼ੇੜੀ ਨੇ ਉਸ ਨੂੰ ਹਥੌੜੇ ਨਾਲ ਕੁੱਟਿਆ ਸੀ।

ਨੀਲ ਆਚਾਰੀਆ
ਅਮਰੀਕਾ ਦੇ ਇੰਡੀਆਨਾ 'ਚ ਸਥਿਤ ਪਰਡਿਊ ਯੂਨੀਵਰਸਿਟੀ ਤੋਂ ਡਬਲ ਮੇਜਰ ਕਰ ਰਹੇ ਨੀਲ ਆਚਾਰੀਆ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ। 31 ਜਨਵਰੀ ਨੂੰ ਨੀਲ ਪਦੁਆ ਯੂਨੀਵਰਸਿਟੀ ਦੇ ਕੈਂਪਸ ਵਿੱਚ ਮ੍ਰਿਤਕ ਪਾਇਆ ਗਿਆ ਸੀ। ਇਸ ਤੋਂ ਪਹਿਲਾਂ ਉਸ ਦੀ ਮਾਂ ਨੇ 'ਐਕਸ' 'ਤੇ ਟਵੀਟ ਕਰਕੇ ਉਸ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ ਸੀ।

ਇਹ ਵੀ ਪੜ੍ਹੋ : ਕਿਰਨ ਕੌਰ ਬਨਵੈਤ ਬਣੀ ਮਿਸ ਪੰਜਾਬਣ ਅਸਟਰੀਆ, ਬੰਦਨਾ ਸ਼ਰਮਾ ਸਿਰ ਸਜਿਆ ਮਿਸੇਜ ਪੰਜਾਬਣ ਦਾ ਤਾਜ

ਸ਼੍ਰੇਅਸ ਰੈੱਡੀ
ਹੈਦਰਾਬਾਦ ਦੇ 33 ਸਾਲਾ ਸ਼੍ਰੇਅਸ ਦੀ 2 ਫਰਵਰੀ ਨੂੰ ਓਹੀਓ ਵਿੱਚ ਮੌਤ ਹੋ ਗਈ ਸੀ। ਉਹ ਲਿੰਡਰ ਸਕੂਲ ਆਫ ਬਿਜ਼ਨਸ ਦਾ ਵਿਦਿਆਰਥੀ ਸੀ। ਚਾਰ ਦਿਨਾਂ ਦੇ ਅੰਦਰ ਕਿਸੇ ਭਾਰਤੀ ਵਿਦਿਆਰਥੀ ਦੀ ਮੌਤ ਦੀ ਇਹ ਤੀਜੀ ਘਟਨਾ ਸੀ। ਹਾਲਾਂਕਿ ਉਨ੍ਹਾਂ ਦੇ ਸੰਸਥਾਨ ਨੇ ਇਸ ਵਿੱਚ ਕਿਸੇ ਵੀ ਸ਼ੱਕੀ ਗਤੀਵਿਧੀ ਦੇ ਸ਼ਾਮਲ ਹੋਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ।

ਸਮੀਰ ਕਾਮਥ
ਪਦੁਆ ਯੂਨੀਵਰਸਿਟੀ ਤੋਂ ਡਾਕਟਰੇਟ ਕਰ ਰਹੇ ਸਮੀਰ ਕਾਮਥ ਦੀ ਲਾਸ਼ 5 ਫਰਵਰੀ ਨੂੰ ਮਿਲੀ ਸੀ। ਉਸ ਦੇ ਸਿਰ 'ਤੇ ਗੋਲੀ ਦਾ ਜ਼ਖ਼ਮ ਮਿਲਿਆ ਹੈ ਅਤੇ ਸ਼ੱਕ ਹੈ ਕਿ ਉਸ ਦਾ ਕਤਲ ਕੀਤਾ ਗਿਆ ਹੈ। ਹਾਲਾਂਕਿ ਉਥੋਂ ਦੇ ਅਧਿਕਾਰਤ ਬਿਆਨ ਮੁਤਾਬਕ ਸਮੀਰ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਅਗਲੇਰੀ ਜਾਂਚ ਜਾਰੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tarsem Singh

Content Editor

Related News