ਕੱਛੂਕੰਮੇ ਵਰਗੇ 'ਖੋਲ' ਨਾਲ ਪੈਦਾ ਹੋਇਆ ਮਾਸੂਮ, ਮਾਪੇ ਰਹਿ ਗਏ ਹੈਰਾਨ! (ਤਸਵੀਰਾਂ)
Thursday, Apr 27, 2023 - 11:47 AM (IST)
ਇੰਟਰਨੈਸ਼ਨਲ ਡੈਸਕ- ਆਮਤੌਰ 'ਤੇ ਬੱਚੇ ਦੇ ਜਨਮ 'ਤੇ ਘਰ ਵਿਚ ਖੁਸ਼ੀ ਦਾ ਮਾਹੌਲ ਹੁੰਦਾ ਹੈ। ਪਰ ਜੇਕਰ ਬੱਚੇ ਨੂੰ ਕੋਈ ਅਜੀਬ ਬੀਮਾਰੀ ਜਾਂ ਸਮੱਸਿਆ ਹੋਵੇ ਤਾਂ ਇਹ ਖੁਸ਼ੀਆਂ ਅਧੂਰੀਆਂ ਰਹਿ ਜਾਂਦੀਆਂ ਹਨ। ਉਂਝ ਤਾਂ ਤੁਸੀਂ ਕਈ ਅਜਿਹੇ ਬੱਚਿਆਂ ਦੇ ਜਨਮ ਬਾਰੇ ਸੁਣਿਆ ਹੀ ਹੋਵੇਗਾ, ਜਿਨ੍ਹਾਂ ਦਾ ਜਨਮ ਸਮੇਂ ਭਾਰ ਆਮ ਨਾਲੋਂ ਜ਼ਿਆਦਾ ਸੀ। ਬੱਚੇ ਦੇ ਸਰੀਰ 'ਤੇ ਸੰਘਣੇ ਵਾਲ ਹੋ ਸਕਦੇ ਹਨ ਜਾਂ ਪੂਛ ਨਾਲ ਪੈਦਾ ਹੋ ਸਕਦੇ ਹਨ। ਹਾਲਾਂਕਿ ਅੱਜ ਅਸੀਂ ਜਿਸ ਬੱਚੇ ਦੀ ਗੱਲ ਕਰ ਰਹੇ ਹਾਂ ਉਹ ਕਾਫੀ ਅਜੀਬ ਹੈ। ਬੱਚੇ ਦੀ ਪਿੱਠ 'ਤੇ ਕੱਛੂਕੁੰਮੇ ਵਰਗਾ ਖੋਲ ਹੈ, ਜਿਸ ਨੂੰ ਦੇਖ ਕੇ ਮਾਤਾ-ਪਿਤਾ ਵੀ ਹੈਰਾਨ ਰਹਿ ਗਏ।
ਕੱਛੂਕੰਮੇ ਦੇ ਖੋਲ ਨਾਲ ਪੈਦਾ ਹੋਇਆ ਬੱਚਾ
ਅਮਰੀਕਾ ਦੇ ਫਲੋਰੀਡਾ ਸੂਬੇ 'ਚ ਇਕ ਅਜਿਹੇ ਬੱਚੇ ਨੇ ਜਨਮ ਲਿਆ ਹੈ, ਜਿਸ ਦੀ ਪਿੱਠ 'ਤੇ ਇਕ ਵੱਖਰੀ ਤਰ੍ਹਾਂ ਦੀ ਬਣਤਰ ਹੈ, ਜੋ ਕਿ ਕੱਛੂਕੰਮੇ ਦੇ ਖੋਲ ਵਾਂਗ ਦਿਖਾਈ ਦਿੰਦੀ ਹੈ। ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਬੱਚੇ ਦਾ ਨਾਂ ਜੇਮਸ ਹੈ ਅਤੇ ਉਸ ਦੀ ਉਮਰ ਹੁਣ 19 ਮਹੀਨੇ ਹੈ। ਜਦੋਂ ਜੇਮਸ ਦਾ ਜਨਮ ਹੋਇਆ ਸੀ, ਤਾਂ ਉਸਦੀ ਚਮੜੀ ਦੀ ਇੱਕ ਅਜੀਬ ਸਥਿਤੀ ਸੀ, ਜਿਸ ਕਾਰਨ ਉਸਦੀ ਪਿੱਠ ਦਾ 75 ਪ੍ਰਤੀਸ਼ਤ ਕੱਛੂਕੰਮੇ ਦੇ ਖੋਲ ਵਿੱਚ ਢੱਕਿਆ ਹੋਇਆ ਸੀ। ਜਦੋਂ ਬੱਚਾ ਮਾਂ ਦੇ ਗਰਭ ਵਿੱਚ ਸੀ ਤਾਂ ਸਕੈਨ ਵਿੱਚ ਅਜਿਹਾ ਕੁਝ ਨਹੀਂ ਪਾਇਆ ਗਿਆ। ਆਖ਼ਰਕਾਰ ਜਦੋਂ ਉਸ ਦਾ ਜਨਮ ਹੋਇਆ ਤਾਂ ਡਾਕਟਰ, ਸਟਾਫ਼ ਅਤੇ ਮਾਤਾ-ਪਿਤਾ ਵੀ ਉਸ ਦਾ ਅਜੀਬ ਰੂਪ ਦੇਖ ਕੇ ਹੈਰਾਨ ਰਹਿ ਗਏ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਵਿਦਿਆਰਥੀ ਨੂੰ 125 ਟਾਪ ਕਾਲਜਾਂ ਤੋਂ 73 ਕਰੋੜ ਦਾ 'ਸਕਾਲਰਸ਼ਿਪ' ਆਫਰ, ਬਣਿਆ ਵਿਸ਼ਵ ਰਿਕਾਰਡ
ਪਹਿਲਾਂ ਸਮਝਿਆ ਸੀ ਬਰਥ ਮਾਰਕ, ਫਿਰ ਸੱਚ ਆਇਆ ਸਾਹਮਣੇ
35 ਸਾਲਾ ਮਾਂ ਨੇ ਆਪਣੇ ਬੱਚੇ ਦੀ ਪਿੱਠ 'ਤੇ ਅਜੀਬ ਨਿਸ਼ਾਨ ਨੂੰ ਜਨਮ ਚਿੰਨ੍ਹ ਸਮਝ ਲਿਆ। ਜਦੋਂ ਟੈਸਟ ਦੀ ਰਿਪੋਰਟ ਆਈ ਤਾਂ ਪਤਾ ਲੱਗਾ ਕਿ ਬੱਚੇ ਨੂੰ ਕੋਈ ਅਜੀਬ ਬੀਮਾਰੀ ਹੈ, ਜਿਸ ਕਾਰਨ ਉਸ ਦੀ ਪਿੱਠ ਇਸ ਤਰ੍ਹਾਂ ਦੀ ਹੈ। ਮਾਪੇ ਟੁੱਟ ਗਏ, ਫਿਰ ਵੀ ਡਾਕਟਰਾਂ ਦੀ ਸਲਾਹ 'ਤੇ ਉਨ੍ਹਾਂ ਨੇ ਸਾਲ 2022 'ਚ ਹੀ ਸਰਜਰੀ ਰਾਹੀਂ ਬੱਚੇ ਦੀ ਪਿੱਠ 'ਤੇ ਵਧ ਰਹੇ ਟਿਊਮਰ ਨੂੰ ਹਟਾ ਦਿੱਤਾ। ਅਜੇ ਇਕ ਹੋਰ ਸਰਜਰੀ ਹੋਣੀ ਬਾਕੀ ਹੈ, ਜਿਸ ਤੋਂ ਬਾਅਦ ਬੱਚਾ ਕਾਫੀ ਠੀਕ ਹੋ ਜਾਵੇਗਾ। ਜਨਮ ਤੋਂ ਬਾਅਦ ਉਹ ਆਪਣੀ ਪਿੱਠ ਭਾਰ ਸੌਂ ਵੀ ਨਹੀਂ ਸਕਦਾ ਸੀ, ਪਰ ਸਰਜਰੀ ਤੋਂ ਬਾਅਦ ਉਹ ਲੇਟ ਸਕਦਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।