ਧਰੀਆਂ-ਧਰਾਈਆਂ ਰਹਿ ਗਈਆਂ ਵਿਆਹ ਦੀਆਂ ਤਿਆਰੀਆਂ, ਘਰ ਪੁੱਜੀ ਇਹ ਮਨਹੂਸ ਖਬਰ

08/23/2017 3:34:47 PM

ਓਨਟਾਰੀਓ— ਕੈਨੇਡਾ ਦੇ ਸੂਬੇ ਓਨਟਾਰੀਓ 'ਚ ਰਹਿ ਰਹੀ 27 ਸਾਲਾ ਕੁੜੀ ਦੇ ਪਰਿਵਾਰ ਵਾਲੇ ਉਸ ਦੇ ਵਿਆਹ ਦੀਆਂ ਤਿਆਰੀਆਂ 'ਚ ਰੁੱਝੇ ਸਨ। ਹਫਤੇ ਮਗਰੋਂ ਹੀ ਉਸ ਦਾ ਵਿਆਹ ਹੋਣਾ ਸੀ, ਇਸ ਲਈ ਹਰ ਕੋਈ ਉਸ ਖੁਸ਼ੀ ਦੇ ਸਮੇਂ ਦਾ ਇੰਤਜ਼ਾਰ ਕਰ ਰਿਹਾ ਸੀ ਪਰ ਇਸ ਪਰਿਵਾਰ ਕੋਲ ਇਕ ਮਨਹੂਸ ਖਬਰ ਪੁੱਜੀ ਕਿ ਉਨ੍ਹਾਂ ਦੀ ਧੀ ਜਿਸ ਨੂੰ ਉਹ ਲਾੜੀ ਬਨਾਉਣ ਦੇ ਸੁਪਨੇ ਦੇਖ ਰਹੇ ਹਨ, ਉਸ ਦੀ ਮੌਤ ਹੋ ਗਈ।

PunjabKesari
ਓਨਟਾਰੀਓ ਦੇ ਸ਼ਹਿਰ ਇਨੀਸਫਿਲ 'ਚ ਰਹਿਣ ਵਾਲੀ ਕਾਸਾਨਦਰਾ ਹੰਟਰ ਨਾਂ ਦੀ ਕੁੜੀ ਐਤਵਾਰ ਨੂੰ ਆਪਣੇ ਮੰਗੇਤਰ ਨਾਲ ਮਿਸ਼ੀਗਨ ਘੁੰਮਣ ਗਈ ਹੋਈ ਸੀ। ਪੁਲਸ ਨੇ ਕਿਹਾ ਕਿ ਲੱਗਦਾ ਹੈ ਕਿ ਇਸ ਜੋੜੇ ਨੇ ਦੂਜੀ ਗੱਡੀ ਨਾਲ ਰੇਸ ਲਗਾਈ ਅਤੇ ਅੱਗੇ ਜਾ ਕੇ ਇਸ ਜੋੜੇ ਦੀ ਕਾਰ ਨੇ ਅੱਗ ਫੜ ਲਈ।

PunjabKesari

ਦੋਹਾਂ ਨੇ ਸੀਟ ਬੈਲਟਾਂ ਪਹਿਨੀਆਂ ਸਨ ਅਤੇ ਦੋਵੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਹ ਜੋੜਾ ਮਿਸ਼ੀਗਨ 'ਚ ਗਿਆ ਸੀ ਤੇ ਇੱਥੇ ਜਿਸ ਵਾਹਨ ਨਾਲ ਇਨ੍ਹਾਂ ਨੇ ਰੇਸ ਲਗਾਈ, ਉਸ ਦਾ ਡਰਾਈਵਰ ਸ਼ਰਾਬੀ ਸੀ। ਪੁਲਸ ਇਸ ਤੋਂ ਪੁੱਛ-ਪੜਤਾਲ ਕਰ ਰਹੀ ਹੈ।


Related News