ਜਾਪਾਨ ਦੇ ਹਾਦਸਾਗ੍ਰਸਤ ਜਹਾਜ਼ 'ਤੇ ਸਵਾਰ ਆਸਟ੍ਰੇਲੀਅਨਾਂ ਬਾਰੇ PM ਅਲਬਾਨੀਜ਼ ਨੇ ਦਿੱਤੀ ਜਾਣਕਾਰੀ

Wednesday, Jan 03, 2024 - 01:15 PM (IST)

ਜਾਪਾਨ ਦੇ ਹਾਦਸਾਗ੍ਰਸਤ ਜਹਾਜ਼ 'ਤੇ ਸਵਾਰ ਆਸਟ੍ਰੇਲੀਅਨਾਂ ਬਾਰੇ PM ਅਲਬਾਨੀਜ਼ ਨੇ ਦਿੱਤੀ ਜਾਣਕਾਰੀ

ਕੈਨਬਰਾ (ਏਐਨਆਈ): ਜਾਪਾਨ ਏਅਰਲਾਈਨਜ਼ ਦੇ ਜਹਾਜ਼ ਅਤੇ ਜਾਪਾਨ ਕੋਸਟ ਗਾਰਡ ਦੇ ਜਹਾਜ਼ ਦੀ ਟੱਕਰ ਤੋਂ ਬਾਅਦ ਉਨ੍ਹਾਂ ਵਿਚ ਸਵਾਰ ਯਾਤਰੀਆਂ ਵਿਚ ਹਫੜਾ-ਦਫੜੀ ਮਚ ਗਈ ਸੀ। ਇਸ ਹਾਦਸੇ ਬਾਰੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸਪੱਸ਼ਟ ਕੀਤਾ ਕਿ ਜਾਪਾਨ ਏਅਰਲਾਈਨਜ਼ ਦੀ ਉਡਾਣ ਵਿੱਚ ਸਵਾਰ 12 ਆਸਟ੍ਰੇਲੀਅਨ ਸੁਰੱਖਿਅਤ ਹਨ। ਐਕਸ 'ਤੇ ਪੋਸਟ ਕੀਤੀ ਇੱਕ ਵੀਡੀਓ 'ਚ ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਕਿਹਾ ਕਿ ਕੈਨਬਰਾ ਇਸ ਸੰਕਟ ਵਿੱਚ ਜਾਪਾਨ ਦੁਆਰਾ ਲੋੜੀਂਦੀ ਹਰ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ।

PunjabKesari

ਅਲਬਾਨੀਜ਼ ਨੇ ਕਿਹਾ,"ਜਾਪਾਨ ਏਅਰਲਾਈਨਜ਼ ਦੀ ਉਡਾਣ ਵਿੱਚ 12 ਆਸਟ੍ਰੇਲੀਅਨ ਸਨ। ਉਹ ਸਾਰੇ ਸੁਰੱਖਿਅਤ ਹਨ ਅਤੇ ਉਨ੍ਹਾਂ ਸਾਰਿਆਂ ਦਾ ਪਤਾ ਲਗਾ ਲਿਆ ਗਿਆ ਹੈ"। ਅਲਬਾਨੀਜ਼ ਨੇ ਅੱਗੇ ਕਿਹਾ,"ਅਸੀਂ ਜਾਪਾਨ ਵਿਚ ਆਪਣੇ ਦੋਸਤਾਂ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹਾਂ, ਜਿੰਨ੍ਹਾਂ ਨੇ ਭੂਚਾਲ ਦੇ ਪ੍ਰਭਾਵ ਮਗਰੋਂ ਕਾਫ਼ੀ ਜਾਨੀ ਨੁਕਸਾਨ ਦੇਖਿਆ ਹੈ। ਜਾਪਾਨ ਵਿੱਚ ਸਾਡੇ ਦੋਸਤਾਂ ਦੁਆਰਾ ਜੋ ਵੀ ਸਹਾਇਤਾ ਦੀ ਬੇਨਤੀ ਕੀਤੀ ਗਈ ਹੈ, ਅਸੀਂ ਪ੍ਰਦਾਨ ਕਰਾਂਗੇ।"

PunjabKesari

ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ 'ਚ ਛੁੱਟੀਆਂ ਦੌਰਾਨ ਵਾਪਰੇ ਸੜਕ ਹਾਦਸੇ, 19 ਲੋਕਾਂ ਦੀ ਦਰਦਨਾਕ ਮੌਤ 

PunjabKesari

ਯੂਰਪੀਅਨ ਬਹੁ-ਰਾਸ਼ਟਰੀ ਏਰੋਸਪੇਸ ਕਾਰਪੋਰੇਸ਼ਨ ਏਅਰਬੱਸ ਨੇ ਜਾਪਾਨ ਏਅਰਲਾਈਨਜ਼ ਦੇ ਜਹਾਜ਼ ਅਤੇ ਜਾਪਾਨ ਕੋਸਟ ਗਾਰਡ ਦੇ ਜਹਾਜ਼ ਦੀ ਟੱਕਰ 'ਤੇ ਅਫਸੋਸ ਪ੍ਰਗਟ ਕੀਤਾ ਹੈ, ਜਿਸ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ। ਸਪੋਰੋ ਤੋਂ ਜੇ.ਏ.ਐਲ ਦੀ ਉਡਾਣ ਵਿੱਚ ਸਵਾਰ ਸਾਰੇ 379 ਯਾਤਰੀ, ਅੱਠ ਬੱਚਿਆਂ ਸਮੇਤ, ਜਾਨਲੇਵਾ ਸੱਟਾਂ ਤੋਂ ਬਚ ਗਏ। ਬਿਆਨ ਵਿਚ ਦੱਸਿਆ ਗਿਆ,"A350 ਹੈਨੇਡਾ ਵਿੱਚ ਉਤਰਨ ਵੇਲੇ ਇੱਕ DHC-8 ਜਹਾਜ਼ ਨਾਲ ਟਕਰਾ ਗਿਆ। DHC-8 ਵਿੱਚ ਸਵਾਰ ਛੇ ਵਿਅਕਤੀਆਂ ਵਿੱਚੋਂ ਪੰਜ ਨਹੀਂ ਬਚੇ। ਘਟਨਾ ਦੇ ਸਹੀ ਹਾਲਾਤ ਅਜੇ ਵੀ ਅਣਜਾਣ ਹਨ।" 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News