ਸਹੇਲੀ ਦੇ ਰਾਹ 'ਚ ਵਿਛਾ 'ਤੇ ਡਾਲਰਾਂ ਦੇ ਬੰਡਲ, ਮੁੰਡੇ ਦੇ ਪਿਆਰ ਦਾ ਇਜ਼ਹਾਰ ਉੱਡਾ ਦੇਵੇਗਾ ਤੁਹਾਡੇ ਵੀ ਹੋਸ਼

Saturday, Jun 29, 2024 - 05:36 PM (IST)

ਸਹੇਲੀ ਦੇ ਰਾਹ 'ਚ ਵਿਛਾ 'ਤੇ ਡਾਲਰਾਂ ਦੇ ਬੰਡਲ, ਮੁੰਡੇ ਦੇ ਪਿਆਰ ਦਾ ਇਜ਼ਹਾਰ ਉੱਡਾ ਦੇਵੇਗਾ ਤੁਹਾਡੇ ਵੀ ਹੋਸ਼

ਨਿਊਯਾਰਕ (ਰਾਜ ਗੋਗਨਾ) - ਅੱਜਕੱਲ੍ਹ ਸੋਸ਼ਲ ਮੀਡੀਆ ਯੂਜ਼ਰਸ ਆਪਣੀ ਵਿਸ਼ਵਵਿਆਪੀ ਪ੍ਰਸਿੱਧੀ ਲਈ ਤਰਲੋਮੱਛੀ ਹੋ ਰਹੇ ਹਨ ਅਤੇ ਇਸ ਲਈ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ। ਅਜਿਹਾ ਕਰਕੇ ਕਈ ਵਾਰ ਯੂਜ਼ਰਜ਼ ਆਪਣੀ ਜਾਨ ਵੀ ਜੋਖ਼ਮ ਵਿਚ ਪਾ ਲੈਂਦੇ ਹਨ। ਅੱਜਕੱਲ੍ਹ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ। ਇੰਸਟਾਗ੍ਰਾਮ 'ਤੇ ਮਿਸਟਰ ਥੈਂਕ ਯੂ ਦੇ ਨਾਂ ਨਾਲ ਜਾਣੇ ਜਾਂਦੇ ਇਕ ਕਾਰੋਬਾਰੀ ਨੇ ਕੁਝ ਵੱਖਰਾ ਕੀਤਾ ਹੈ। ਉਸ ਨੇ ਆਪਣੀ ਗਰਲਫ੍ਰੈਂਡ ਨਾਲ ਜੋ ਵੀਡੀਓ ਪੋਸਟ ਕੀਤੀ ਹੈ, ਉਸ ਦੀ ਕਾਫੀ ਚਰਚਾ ਹੋ ਰਹੀ ਹੈ। ਇਹ ਰੂਸੀ ਕਾਰੋਬਾਰੀ ਸਰਗੇਈ ਕੋਸੇਂਕੋ ਇੰਸਟਾਗ੍ਰਾਮ 'ਤੇ ਬਹੁਤ ਹੀ ਮਸ਼ਹੂਰ ਹੈ। ਹਾਲ ਹੀ 'ਚ ਉਸ ਨੇ ਜੋ ਵੀਡੀਓ ਪੋਸਟ ਕੀਤੀ ਹੈ, ਉਸ 'ਚ ਉਹ ਆਪਣੀ ਗਰਲਫ੍ਰੈਂਡ ਨਾਲ ਨਜ਼ਰ ਆ ਰਿਹਾ ਹੈ। ਉਸ ਨੇ ਆਪਣੀ ਪ੍ਰੇਮਿਕਾ ਨੂੰ ਖੁਸ਼ ਕਰਨ ਲਈ ਉਸ ਦੇ ਪੈਰਾਂ ਹੇਠ ਚੱਲਣ ਸਮੇਂ ਡਾਲਰਾਂ ਦੇ ਬੰਡਲ ਰੱਖੇ ਸਨ। ਇਸ ਦੇ ਨਾਲ ਹੀ ਉਹ ਇੱਕ ਨਿੱਜੀ ਹੈਲੀਕਾਪਟਰ ਤੋਂ ਉਤਰਦੀ ਨਜ਼ਰ ਆਈ।

PunjabKesari

ਮਿਸਟਰ ਥੈਂਕ ਯੂ ਨੇ ਵੀਡੀਓ ਪੋਸਟ ਕੀਤਾ ਅਤੇ ਆਪਣੀ ਪ੍ਰੇਮਿਕਾ ਲਈ ਲਿਖਿਆ, "ਮੈਂ ਤੁਹਾਨੂੰ ਪੈਸੇ ਤੋਂ ਵੱਧ ਪਿਆਰ ਕਰਦਾ ਹਾਂ।" ਮਿਸਟਰ ਥੈਂਕ ਯੂ ਨੇ ਵੀਡੀਓ ਵਿੱਚ ਚਿੱਟੀ ਕਮੀਜ਼ ਅਤੇ ਬੈਂਗਣੀ ਰੰਗ ਦੀ ਪੈਂਟ ਪਾਈ ਹੋਈ ਹੈ। ਜਦੋਂ ਕਿ ਉਸ ਦੀ ਪ੍ਰੇਮਿਕਾ ਨੇ ਬਲੈਕ ਸਕਰਟ ਅਤੇ ਬਲੇਜ਼ਰ ਪਾਇਆ ਹੋਇਆ ਹੈ। ਇਸ ਵੀਡੀਓ 'ਤੇ ਹਜ਼ਾਰਾਂ ਸੋਸ਼ਲ ਮੀਡੀਆ ਯੂਜ਼ਰਸ ਨੇ ਕਮੈਂਟ ਕੀਤੇ ਹਨ। ਕੁਝ ਲੋਕ ਉਸ ਦੀ ਪ੍ਰੇਮਿਕਾ ਲਈ ਉਸ ਦੇ ਪਿਆਰ ਦੀ ਤਾਰੀਫ ਕਰ ਰਹੇ ਹਨ। ਹਾਲਾਂਕਿ ਕਈ ਯੂਜ਼ਰਸ ਨੇ ਇਸ ਦੀ ਆਲੋਚਨਾ ਕੀਤੀ ਹੈ। ਇੱਕ ਯੂਜ਼ਰ ਨੇ ਲਿਖਿਆ ਕਿ ਪੈਸੇ ਦੀ ਕੀਮਤ ਸਮਝੋ, ਮਜ਼ਾਕ ਨਾ ਕਰੋ। ਇਕ ਹੋਰ ਅਨੁਸਾਰ ਇਸ ਪੈਸੇ ਨਾਲ ਤੁਸੀਂ ਹਜ਼ਾਰਾਂ ਗਰੀਬ ਲੋਕਾਂ ਦੀ ਮਦਦ ਕਰ ਸਕਦੇ ਹੋ। ਮਿਸਟਰ ਥੈਂਕ ਯੂ ਇੱਕ ਇੰਸਟਾਗ੍ਰਾਮਮਰ ਹੈ ਜੋ ਆਪਣੇ ਪੈਰੋਕਾਰਾਂ ਨਾਲ ਪੈਸੇ ਸਾਂਝੇ ਕਰਨ ਲਈ ਮਸ਼ਹੂਰ ਹੋ ਗਿਆ ਹੈ।


author

Harinder Kaur

Content Editor

Related News