ਪਾਕਿ ''ਚ ਮਹਿੰਗਾਈ ਪਹੁੰਚੀ ਰਿਕਾਰਡ ਪੱਧਰ ''ਤੇ, ਪਿਛਲੇ 13 ਸਾਲਾਂ ''ਚ ਸਭ ਤੋਂ ਜ਼ਿਆਦਾ

Saturday, Jul 02, 2022 - 12:10 PM (IST)

ਪਾਕਿ ''ਚ ਮਹਿੰਗਾਈ ਪਹੁੰਚੀ ਰਿਕਾਰਡ ਪੱਧਰ ''ਤੇ, ਪਿਛਲੇ 13 ਸਾਲਾਂ ''ਚ ਸਭ ਤੋਂ ਜ਼ਿਆਦਾ

ਇਸਲਾਮਾਬਾਦ- ਪਾਕਿਸਤਾਨ 'ਚ ਮੁਦਰਾਸਫੀਤੀ ਜੂਨ 'ਚ ਵਧ ਕੇ 21.32 ਫੀਸਦੀ ਹੋ ਗਈ ਜੋ ਪਿਛਲੇ 13 ਸਾਲਾਂ 'ਚ ਸਭ ਤੋਂ ਜ਼ਿਆਦਾ ਹੈ। ਪਾਕਿਸਤਾਨ ਸੰਖਿਅਕੀ ਬਿਊਰੋ (ਪੀ.ਬੀ.ਐੱਸ.) ਵਲੋਂ ਸ਼ੁੱਕਰਵਾਰ ਨੂੰ ਸਾਂਝੇ ਕੀਤੇ ਗਏ ਅੰਕੜਿਆਂ ਤੋਂ ਇਸ ਗੱਲ ਦਾ ਖੁਲਾਸਾ ਹੋਇਆ ਹੈ।
ਸਮਾਚਾਰ ਪੱਤਰ ਡਾਨ ਦੇ ਮੁਤਾਬਕ ਪਿਛਲੇ ਮਹੀਨੇ ਮਹਿੰਗਾ 13.76 ਫੀਸਦੀ ਦਰਜ ਕੀਤੀ ਗਈ ਸੀ। ਜੂਨ 'ਚ ਮੁਦਰਾਸਫੀਤੀ 6.34 ਫੀਸਦੀ ਮਾਸਿਕ (ਐੱਮ.ਓ.ਐੱਮ) ਅਤੇ 21.32 ਫੀਸਦੀ ਸਾਲਾਨਾ (ਸਾਲ-ਦਰ-ਸਾਲ) ਵਧੀ, ਜੋ ਦਸੰਬਰ 2008 ਦੇ ਬਾਅਦ ਤੋਂ ਉੱਚਤਮ ਅੰਕੜੇ ਸੀ। ਦਸੰਬਰ 2008 'ਚ ਮੁਦਰਾਸਫੀਤੀ 23.3 ਫੀਸਦੀ ਸੀ।
ਪੀ.ਬੀ.ਐੱਸ. ਦੇ ਮੁਤਾਬਕ ਸ਼ਹਿਰੀ ਇਲਾਕਿਆਂ 'ਚ ਮਹਿੰਗਾਈ 19.84 ਫੀਸਦੀ ਅਤੇ ਪੇਂਡੂ ਇਲਾਕਿਆਂ 'ਚ 23.55 ਫੀਸਦੀ ਵਧੀ ਹੈ। ਕਈ ਖੇਤਰਾਂ 'ਚ ਦੋਹਰੇ ਅੰਕਾਂ 'ਚ ਮੁਦਰਾਸਫੀਤੀ ਦੇਖੀ ਗਈ, ਪਰ ਰੁਝਾਨ ਮੁੱਖ ਰੂਪ ਨਾਲ ਆਵਾਜਾਈ ਵਲੋਂ ਸੰਚਾਲਿਤ ਸੀ ਜਿਸ 'ਚ 62.17 ਫੀਸਦੀ ਦਾ ਵਾਧਾ ਅਤੇ ਖਰਾਬ ਹੋਣ ਵਾਲੇ ਖਾਧ ਪਦਾਰਥਾਂ ਦੀਆਂ ਕੀਮਤਾਂ 'ਚ 36.34 ਫੀਸਦੀ ਦਾ ਵਾਧਾ ਦੇਖਿਆ ਗਿਆ। ਸਿੱਖਿਆ ਅਤੇ ਸੰਚਾਰ ਸਿਰਫ ਦੋ ਖੇਤਰ ਅਜਿਹੇ ਸਨ ਜਿਥੇ ਮੁਦਰਾਸਫੀਤੀ ਲੜੀਵਾਰ: 9.46 ਫੀਸਦੀ ਅਤੇ 1.96 ਫੀਸਦੀ ਅਤੇ ਕੁੱਲ ਅੰਕਾਂ 'ਚ ਸੀ। 
ਪੀ.ਬੀ.ਐੱਸ. ਪ੍ਰੈੱਸ ਬਿਆਨ ਗੈਰ-ਖਾਧ-ਸੰਬੰਧਤ ਵਸਤੂਆਂ 'ਚ ਵਾਧੇ ਦਾ ਵੇਰਵਾ ਦਿੰਦੇ ਹੋਏ ਇਹ ਦਰਸਾਉਂਦਾ ਹੈ ਕਿ ਮੋਟਰ ਈਂਧਨ, ਤਰਲੀਕ੍ਰਿਤ ਹਾਈਡਰੋਕਾਬਰਨ ਅਤੇ ਬਿਜਲੀ ਫੀਸ 'ਚ 2 ਸਾਲ-ਦਰ-ਸਾਲ ਭਾਰੀ ਵਾਧਾ ਹੋਇਆ ਹੈ। ਨਾਲ ਹੀ ਮੋਟਰ ਈਂਧਨ ਦੀਆਂ ਕੀਮਤਾਂ 'ਚ ਘੱਟ ਤੋਂ ਘੱਟ 95 ਫੀਸਦੀ ਦਾ ਵਾਧਾ ਹੋਇਆ ਹੈ। ਰਿਪੋਰਟ ਅਨੁਸਾਰ ਪਾਕਿਸਤਾਨ ਦੇ ਵਿੱਤ ਮੰਤਰਾਲੇ ਨੇ ਪਹਿਲਾਂ ਭੱਵਿਖਵਾਣੀ ਕੀਤੀ ਸੀ ਕਿ ਅਗਲੇ ਵਿੱਤੀ ਸਾਲ 'ਚ ਮੁਦਰਾਸਫੀਤੀ 15 ਫੀਸਦੀ ਤੋਂ ਜ਼ਿਆਦਾ ਹੋ ਜਾਵੇਗੀ।


author

Aarti dhillon

Content Editor

Related News