ਰੂਸ ਅਤੇ ਯੂਕ੍ਰੇਨ ਦਰਮਿਆਨ ਜੰਗ ਕਾਰਨ ਯੂਰਪ ''ਚ ''ਮਹਿੰਗਾਈ'' ਨੇ ਤੋੜਿਆ ਲੱਕ

Monday, Mar 07, 2022 - 02:53 PM (IST)

ਰੂਸ ਅਤੇ ਯੂਕ੍ਰੇਨ ਦਰਮਿਆਨ ਜੰਗ ਕਾਰਨ ਯੂਰਪ ''ਚ ''ਮਹਿੰਗਾਈ'' ਨੇ ਤੋੜਿਆ ਲੱਕ

ਰੋਮ (ਕੈਂਥ) ਕੋਰੋਨਾ ਦਾ ਕਹਿਰ ਝੱਲ ਰਹੇ ਲੋਕਾਂ ਨੂੰ ਲੱਗਦਾ ਹੈ ਕਿ ਹਾਲੇ ਹੋਰ ਮੁਸੀਬਤਾਂ ਦਾ ਸਾਹਮਣਾ ਕਰਨ ਲਈ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਕਈ ਦਿਨਾਂ ਤੋਂ ਰੂਸ ਅਤੇ ਯੂਕ੍ਰੇਨ ਦਰਮਿਆਨ ਲੜਾਈ ਹੋ ਰਹੀ ਹੈ, ਜਿਸ ਵਿਚ ਜਿੱਥੇ ਇਨ੍ਹਾਂ ਦੇਸ਼ਾਂ ਦੇ  ਨਾਗਰਿਕਾਂ ਦਾ ਜਾਨੀ ਨੁਕਸਾਨ ਹੋ ਰਿਹਾ ਹੈ, ਉੱਥੇ ਹੀ ਵੱਡੀ ਗਿਣਤੀ ਵਿੱਚ ਨਾਗਰਿਕਾਂ ਨੂੰ ਆਪਣਾ ਦੇਸ਼ ਛੱਡਣਾ ਪੈ ਰਿਹਾ ਹੈ। ਇਸ ਲੜਾਈ ਦਾ ਸਿੱਧਾ ਅਸਰ ਦੂਸਰੇ ਦੇਸ਼ਾਂ ਦੇ ਲੋਕਾਂ 'ਤੇ ਵੀ ਪੈ ਰਿਹਾ ਹੈ। ਇਟਲੀ ਵਿੱਚ ਪੈਟਰੋਲ, ਡੀਜਲ ਅਤੇ ਗੈਸ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ, ਜਿਸ ਵਿੱਚ ਪੈਟਰੋਲ 2 ਯੂਰੋ ਤੋਂ ਉੱਪਰ ਟੱਪ ਚੁੱਕਾ ਹੈ ਅਤੇ ਡੀਜਲ ਵੀ ਇਸਦੇ ਨੇੜੇ ਤੇੜੇ ਹੀ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਸਿਹਤ ਖੇਤਰ 'ਚ ਭਾਰਤ-ਅਮਰੀਕਾ ਦਰਮਿਆਨ ਵਿਆਪਕ ਸਹਿਯੋਗ ਦੀਆਂ ਅਪਾਰ ਸੰਭਾਵਨਾਵਾਂ : ਰਾਜਦੂਤ ਸੰਧੂ

ਕਈ ਜਗ੍ਹਾ ਤਾਂ ਇਹ ਵੀ 2 ਯੂਰੋ ਦੇ ਪਾਰ ਕਰ ਚੁੱਕਾ ਹੈ, ਜਿਸ ਦਾ ਅਸਰ ਹੋਰਨਾਂ ਚੀਜ਼ਾਂ ਦੇ ਰੇਟਾਂ 'ਤੇ ਵੀ ਪਵੇਗਾ। ਪੂਰੀ ਦੁਨੀਆਂ ਜਿੱਥੇ ਕੋਰੋਨਾ ਮਹਾਮਾਰੀ ਦਾ ਸਾਹਮਣਾ ਕਰ ਰਹੀ ਹੈ, ਜਿਸ ਕਾਰਨ ਪਹਿਲਾਂ ਹੀ ਲੋਕਾਂ ਦੇ ਕਾਰੋਬਾਰਾਂ 'ਤੇ ਵੱਡਾ ਅਸਰ ਪਿਆ ਹੈ, ਪਿਛਲੇ ਕੁੱਝ ਦਿਨਾਂ ਤੋਂ ਕੋਰੋਨਾ ਦੇ ਕੇਸਾਂ ਵਿੱਚ ਆਈ ਕਮੀ ਨੇ ਦੁਬਾਰਾ ਗੱਡੀ ਲੀਹ 'ਤੇ ਆਉਣ ਦੀ ਆਸ ਬੱਝੀ ਸੀ ਪਰ ਰੂਸ-ਯੂਕ੍ਰੇਨ ਦਰਮਿਆਨ ਲੜਾਈ ਨਾਲ ਵਧੀਆਂ ਕੀਮਤਾਂ ਨੇ ਸਾਰੀਆ ਆਸਾਂ 'ਤੇ ਪਾਣੀ ਫੇਰ ਦਿੱਤਾ ਹੈ। ਮਜ਼ਦੂਰ ਵਰਗ ਲਈ ਵੀ ਇਹ ਲੜਾਈ ਮੁਸ਼ਕਲਾਂ ਲੈਕੇ ਆਈ ਹੈ, ਕਿਉਂਕਿ ਵਧੀਆਂ ਕੀਮਤਾਂ ਉਹਨਾਂ ਲਈ ਉਸੇ ਤਨਖਾਹ ਵਿੱਚ ਗੁਜਾਰਾ ਕਰਨਾ ਬਹੁਤ ਮੁਸ਼ਕਿਲ ਜਿਹਾ ਜਾਪਦਾ ਹੈ। ਕੋਰੋਨਾ ਵਾਇਰਸ ਕਾਰਨ ਪਹਿਲਾਂ ਹੀ ਆਰਥਿਕ ਤੌਰ 'ਤੇ ਝੰਬੇ ਲੋਕਾਂ ਲਈ ਇਹ ਲੜਾਈ ਹੋਰ ਵੀ ਜ਼ਿਆਦਾ ਲੱਕ ਤੋੜਨ ਵਾਲੀ ਸਾਬਤ ਹੋਵੇਗੀ।


author

Vandana

Content Editor

Related News