ਓਂਟਾਰੀਓ ''ਚ 17 ਜੁਲਾਈ ਤੋਂ ਖੁੱਲ੍ਹਣਗੇ ਬਾਰਜ਼ ਤੇ ਜਿੰਮ, ਰਹੇਗੀ ਇਹ ਪਾਬੰਦੀ

07/14/2020 10:46:33 AM

ਓਟਾਵਾ- ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਓਂਟਾਰੀਓ 17 ਜੁਲਾਈ ਨੂੰ ਕੋਰੋਨਾ ਵਾਇਰਸ ਕਾਰਨ ਲੱਗੀਆਂ ਪਾਬੰਦੀਆਂ ਦੇ ਪੜਾਅ 3 ਵਿਚ ਦਾਖਲ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਹੁਣ ਸੂਬੇ ਵਿਚ ਰੈਸਟੋਰੈਂਟਾਂ ਵਿਚ ਬੈਠ ਕੇ ਲੋਕਾਂ ਨੂੰ ਖਾਣ-ਪੀਣ ਦੀ ਇਜਾਜ਼ਤ ਦੇ ਰਹੀ ਹੈ। ਇਸ ਦੇ ਨਾਲ ਹੀ ਬਾਰ, ਖਾਣ-ਪੀਣ ਵਾਲੇ ਫੂਡ ਕਾਰਨਰ, ਜਿੰਮ, ਫਿਟਨੈੱਸ ਸਟੂਡੀਊਜ਼ ਅਤੇ ਬਿਊਟੀ ਸੈਲੂਨ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਇਨ੍ਹਾਂ ਸਭ ਥਾਵਾਂ 'ਤੇ ਸਭ ਨੂੰ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਹੋਵੇਗੀ। ਕੈਸੀਨੋ ਵੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਟੇਬਲ ਗੇਮਜ਼ ਖੇਡਣ ਦੀ ਇਜਾਜ਼ਤ ਨਹੀਂ ਹੈ।  ਨਾਈਟ ਕਲੱਬ ਵੀ ਸਿਰਫ ਖਾਣ-ਪੀਣ ਵਾਲੀਆਂ ਚੀਜ਼ਾਂ ਦੇਣ ਲਈ ਖੋਲ੍ਹੇ ਜਾਣਗੇ। ਕਿਸੇ ਇਨਡੋਰ ਥਾਂ 'ਤੇ 50 ਲੋਕ ਅਤੇ ਆਊਟਡੋਰ ਥਾਂ 'ਤੇ 100 ਲੋਕ ਇਕੱਠੇ ਹੋ ਸਕਣਗੇ। 

ਇਹ ਅਦਾਰੇ ਰਹਿਣਗੇ ਬੰਦ-
ਵਾਟਰ ਪਾਰਕ ਤੇ ਮਨੋਰੰਜਨ ਵਾਲੇ ਪਾਰਕ
ਰੈਸਟੋਰੈਂਟਾਂ ਤੇ ਬਾਰਜ਼ ਵਿਚ ਨੱਚਣਾ
ਰਾਤ ਸਮੇਂ ਬੱਚਿਆਂ ਦਾ ਕੈਂਪ ਵਿਚ ਰਹਿਣਾ
ਸਟੀਮ ਰੂਮ, ਬਾਥ ਹਾਊਸ ਜਾਂ ਆਕਸੀਜਨ ਬਾਰ
ਇਨ੍ਹਾਂ ਤੋਂ ਇਲਾਵਾ ਹੋਰ ਵੀ ਕੁਝ ਥਾਂਵਾਂ ਹਨ, ਜਿਨ੍ਹਾਂ ਨੂੰ ਫਿਲਹਾਲ ਸਰਕਾਰ ਬੰਦ ਹੀ ਰੱਖੇਗੀ। 
ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਕੈਨੇਡਾ ਨੇ ਵੀ ਪਹਿਲਾਂ ਸਭ ਕੁੱਝ ਬੰਦ ਕਰ ਦਿੱਤਾ ਸੀ ਤੇ ਲੋਕ ਘਰਾਂ ਵਿਚ ਰਹਿਣ ਲਈ ਮਜਬੂਰ ਸਨ। ਡਿਗਦੀ ਹੋਈ ਅਰਥ ਵਿਵਸਥਾ ਨੂੰ ਚੁੱਕਣ ਲਈ ਸਰਕਾਰ ਵਲੋਂ ਤਾਲਾਬੰਦੀ ਵਿਚ ਢਿੱਲ ਦਿੱਤੀ ਜਾ ਰਹੀ ਹੈ। 
 


Lalita Mam

Content Editor

Related News