ਇੰਡੋਨੇਸ਼ੀਆ ''ਚ ਤਾਲਿਬਾਨੀ ਸਜ਼ਾ, ਵਿਆਹੁਤਾ ਔਰਤ ਨੂੰ ਗੈਰ ਮਰਦ ਨਾਲ ਸਬੰਧ ਬਣਾਉਣ ''ਤੇ ਸ਼ਰੇਆਮ ਮਾਰੇ 100 ਕੋੜੇ

01/14/2022 6:54:34 PM

ਜਕਾਰਤਾ (ਬਿਊਰੋ): ਇੰਡੋਨੇਸ਼ੀਆ ਵਿੱਚ ਇੱਕ ਵਿਆਹੁਤਾ ਔਰਤ ਨੂੰ ਇੱਕ ਗੈਰ ਮਰਦ ਨਾਲ ਜਿਨਸੀ ਸਬੰਧ ਬਣਾਉਣ 'ਤੇ ਤਾਲਿਬਾਨੀ ਸਜ਼ਾ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਮੁਤਾਬਕ ਉਕਤ ਗੈਰ ਮਰਦ ਵੀ ਵਿਆਹੁਤਾ ਸੀ। ਜੁਰਮ ਕਬੂਲ ਕਰਨ 'ਤੇ ਔਰਤ ਨੂੰ ਸ਼ਰੇਆਮ 100 ਕੋੜੇ ਮਾਰੇ ਗਏ। ਜਦਕਿ ਆਦਮੀ ਨੂੰ ਸਿਰਫ਼ 15 ਕੋੜੇ ਮਾਰੇ ਗਏ। ਔਰਤ ਨੂੰ ਲਗਾਤਾਰ 100 ਵਾਰ ਕੋੜੇ ਮਾਰੇ ਜਾਣੇ ਸਨ ਪਰ ਉਹ ਦਰਦ ਸਹਿਣ ਨਾ ਕਰ ਸਕੀ ਤਾਂ ਕੁਝ ਦੇਰ ਲਈ ਇਹ ਜ਼ੁਲਮ ਰੋਕ ਦਿੱਤਾ ਗਿਆ। ਇਸ ਘਟਨਾ ਦੀ ਵੀਡੀਓ ਅਤੇ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

ਇਹ ਹੈ  ਪੂਰਾ ਮਾਮਲਾ
ਘਟਨਾ ਇੰਡੋਨੇਸ਼ੀਆ ਦੇ ਆਈਚ (Aceh) ਸੂਬੇ ਦੀ ਹੈ। ਇੱਥੇ ਕੱਟੜਪੰਥੀਆਂ ਦਾ ਦਬਦਬਾ ਹੈ ਅਤੇ ਉਨ੍ਹਾਂ ਦੀ ਹੀ ਸਰਕਾਰ ਹੈ। ਇੱਥੇ ਪੁਲਸ ਵਿਭਾਗ ਦੇ ਜਾਂਚ ਅਧਿਕਾਰੀ ਇਵਾਨ ਨਜ਼ਰ ਅਲਾਵੀ ਨੇ ਦੱਸਿਆ- ਸਾਡੀ ਅਦਾਲਤ ਨੇ ਇੱਕ ਵਿਆਹੁਤਾ ਔਰਤ ਅਤੇ ਇੱਕ ਗੈਰ-ਮਰਦ ਨੂੰ ਨਾਜਾਇਜ਼ ਸਬੰਧਾਂ ਦੇ ਦੋਸ਼ ਵਿੱਚ ਸਜ਼ਾ ਸੁਣਾਈ ਹੈ। ਆਦਮੀ ਪਹਿਲਾਂ ਹੀ ਵਿਆਹਿਆ ਹੋਇਆ ਸੀ। ਉਨ੍ਹਾਂ ਦੇ ਰਿਸ਼ਤੇ ਦੀ ਜਾਂਚ ਤੋਂ ਬਾਅਦ ਔਰਤ ਨੇ ਜੁਰਮ ਕਬੂਲ ਕਰ ਲਿਆ। ਹਾਲਾਂਕਿ, ਵਿਅਕਤੀ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।ਅਦਾਲਤ ਨੇ ਔਰਤ ਨੂੰ ਜਨਤਕ ਤੌਰ 'ਤੇ 100 ਕੋੜੇ ਮਾਰਨ ਦੀ ਸਜ਼ਾ ਸੁਣਾਈ। ਉਸੇ ਅਪਰਾਧ ਲਈ ਆਦਮੀ ਨੂੰ 15 ਕੋੜੇ ਮਾਰੇ ਜਾਣ ਦਾ ਹੁਕਮ ਦਿੱਤਾ ਗਿਆ ਸੀ। ਇਹ ਆਦਮੀ ਇਲਾਕੇ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ।

ਪੜ੍ਹੋ ਇਹ ਅਹਿਮ ਖਬਰ- ਹੈਕਰਾਂ ਦੇ ਹਮਲੇ ਤੋਂ ਬਾਅਦ ਯੂਕਰੇਨ ਦੀਆਂ ਕਈ ਸਰਕਾਰੀ ਵੈੱਬਸਾਈਟਾਂ ਬੰਦ 

ਸ਼ਰੀਆ ਮੁਤਾਬਕ ਸਜ਼ਾ
ਇੰਡੋਨੇਸ਼ੀਆ ਮੁਸਲਿਮ ਦੇਸ਼ ਹੈ। ਆਈਚ ਸੂਬੇ ਵਿੱਚ ਖਾਸ ਤੌਰ 'ਤੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਅਧਿਕਾਰੀ ਨੇ ਕਿਹਾ- ਮੁਕੱਦਮੇ ਦੌਰਾਨ ਵਿਅਕਤੀ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ। ਜੱਜਾਂ ਲਈ ਉਸ ਨੂੰ ਦੋਸ਼ੀ ਠਹਿਰਾਉਣਾ ਔਖਾ ਸੀ। ਆਈਚ ਵਿੱਚ ਜੂਆ, ਸ਼ਰਾਬ ਪੀਣ ਅਤੇ ਸਮਲਿੰਗਤਾ ਲਈ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ, ਕਿਉਂਕਿ ਸ਼ਰੀਆ ਕਾਨੂੰਨ ਲਾਗੂ ਹੁੰਦੇ ਹਨ। ਵਿਅਕਤੀ ਨੂੰ ਆਪਣੀ ਪਤਨੀ ਤੋਂ ਇਲਾਵਾ ਕਿਸੇ ਹੋਰ ਔਰਤ ਵੱਲ ਝੁਕਾਅ ਰੱਖਣ ਦਾ ਦੋਸ਼ੀ ਪਾਇਆ ਗਿਆ ਸੀ। 2018 ਵਿੱਚ ਕੁਝ ਸਥਾਨਕ ਲੋਕਾਂ ਦੁਆਰਾ ਪੁਰਸ਼ ਅਤੇ ਔਰਤ ਨੂੰ ਇਤਰਾਜ਼ਯੋਗ ਹਾਲਤ ਵਿੱਚ ਫੜਿਆ ਗਿਆ ਸੀ। ਉਦੋਂ ਤੋਂ ਹੀ ਕੇਸ ਚੱਲ ਰਿਹਾ ਸੀ। ਪਹਿਲਾਂ ਵਿਅਕਤੀ ਨੂੰ 30 ਕੋੜਿਆਂ ਦੀ ਸਜ਼ਾ ਸੁਣਾਈ ਗਈ ਸੀ। ਬਾਅਦ ਵਿੱਚ ਸੁਪਰੀਮ ਕੋਰਟ ਨੇ ਇਸ ਨੂੰ 15 ਕੋੜੇ ਦੀ ਸਜ਼ਾ ਵਿੱਚ ਬਦਲ ਦਿੱਤਾ।

ਲੋਕਾਂ ਨੇ ਬਣਾਈ ਵੀਡੀਓ
ਵੀਰਵਾਰ ਨੂੰ ਹੀ ਇਕ ਹੋਰ ਵਿਅਕਤੀ ਨੂੰ ਨਾਬਾਲਗਾ ਨਾਲ ਸਰੀਰਕ ਸਬੰਧ ਬਣਾਉਣ ਲਈ 100 ਕੋੜੇ ਮਾਰੇ ਗਏ। ਉਸ ਨੂੰ 75 ਮਹੀਨੇ ਜੇਲ੍ਹ ਵੀ ਕੱਟਣੀ ਪਵੇਗੀ। ਹਾਲਾਂਕਿ ਵੀਰਵਾਰ ਨੂੰ ਜਦੋਂ ਪੁਰਸ਼ ਅਤੇ ਔਰਤ ਨੂੰ ਕੋੜੇ ਮਾਰਨ ਦੀ ਸਜ਼ਾ ਦਿੱਤੀ ਗਈ ਤਾਂ ਉੱਥੇ ਸੈਂਕੜੇ ਲੋਕ ਮੌਜੂਦ ਸਨ। ਉਹਨਾਂ ਨੇ ਘਟਨਾ ਦੀਆਂ ਤਸਵੀਰਾਂ ਲਈਆਂ ਅਤੇ ਵੀਡੀਓ ਵੀ ਬਣਾਈਆਂ, ਜੋ ਬਾਅਦ ਵਿੱਚ ਉਹ ਵਾਇਰਲ ਹੋ ਗਈਆਂ।


Vandana

Content Editor

Related News