ਨੇਪਾਲ ਮਗਰੋਂ ਭਾਰਤ ''ਚ ਵੀ ਪਈ ਹੜ੍ਹਾਂ ਦੀ ਮਾਰ ! ਪਾਣੀ ''ਚ ਡੁੱਬੇ 14 ਜ਼ਿਲ੍ਹੇ, 40 ਲੱਖ ਤੋਂ ਵੱਧ ਲੋਕ...

Wednesday, Sep 09, 2026 - 02:02 PM (IST)

ਨੇਪਾਲ ਮਗਰੋਂ ਭਾਰਤ ''ਚ ਵੀ ਪਈ ਹੜ੍ਹਾਂ ਦੀ ਮਾਰ ! ਪਾਣੀ ''ਚ ਡੁੱਬੇ 14 ਜ਼ਿਲ੍ਹੇ, 40 ਲੱਖ ਤੋਂ ਵੱਧ ਲੋਕ...

ਨੈਸ਼ਨਲ ਡੈਸਕ- 26 ਅਗਸਤ ਨੂੰ ਨੇਪਾਲ 'ਚ ਆਏ ਭਿਆਨਕ ਹੜ੍ਹਾਂ 'ਚ ਹੁਣ ਤੱਕ 1300 ਤੋਂ ਵੱਧ ਲੋਕ ਜਾਨ ਗੁਆ ਚੁੱਕੇ ਹਨ, ਜਦਕਿ ਹਜ਼ਾਰਾਂ ਲੋਕ ਲਾਪਤਾ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ। ਇਸੇ ਦੌਰਾਨ ਪਿਛਲੇ 4-5 ਦਿਨਾਂ ਤੋਂ ਬਿਹਾਰ 'ਚ ਹੋ ਰਹੀ ਭਾਰੀ ਬਾਰਿਸ਼ ਅਤੇ ਨੇਪਾਲ ਦੇ ਪਹਾੜੀ ਇਲਾਕਿਆਂ 'ਚ ਪਏ ਮੀਂਹ ਕਾਰਨ ਬਿਹਾਰ ਦੇ 14 ਜ਼ਿਲ੍ਹਿਆਂ ਵਿੱਚ ਹੜ੍ਹਾਂ ਵਰਗੀ ਗੰਭੀਰ ਸਥਿਤੀ ਪੈਦਾ ਹੋ ਗਈ ਹੈ।

ਆਫ਼ਤ ਪ੍ਰਬੰਧਨ ਵਿਭਾਗ ਮੁਤਾਬਕ ਸੂਬੇ 'ਚ 40.21 ਲੱਖ ਤੋਂ ਵੱਧ ਲੋਕ ਹੜ੍ਹਾਂ ਦੀ ਮਾਰ ਹੇਠ ਹਨ। ਸੂਬੇ ਦੇ 14 ਜ਼ਿਲ੍ਹਿਆਂ- ਪਟਨਾ, ਭੋਜਪੁਰ, ਸਾਰਣ, ਵੈਸ਼ਾਲੀ, ਭਾਗਲਪੁਰ, ਬੇਗੂਸਰਾਏ, ਬਕਸਰ, ਸਮਸਤੀਪੁਰ, ਮੁੰਗੇਰ, ਕਟਿਹਾਰ, ਲਖੀਸਰਾਏ, ਖਗੜੀਆ, ਪੂਰਨੀਆ ਅਤੇ ਅਰਵਲ ਦੇ 84 ਬਲਾਕਾਂ ਦੀਆਂ 514 ਪੰਚਾਇਤਾਂ ਹੜ੍ਹ ਦੀ ਲਪੇਟ 'ਚ ਹਨ।

STORY | Bihar floods affect over 40 lakh people across 14 districts

More than 40 lakh people have been affected by floods across 14 districts of Bihar following torrential rains over the past five days, with several rivers flowing above the danger mark, officials said on… pic.twitter.com/o0rowZWc4O

— Press Trust of India (@PTI_News) September 9, 2026

ਇਹ ਵੀ ਪੜ੍ਹੋ- ਫ਼ਿਰ ਪੈ ਸਕਦੀ ਹੈ ਮਹਿੰਗਾਈ ਦੀ ਮਾਰ ! 100 ਡਾਲਰ ਤੱਕ ਪੁੱਜੀਆਂ ਕੱਚੇ ਤੇਲ ਦੀਆਂ ਕੀਮਤਾਂ

ਭਾਗਲਪੁਰ ਦੇ ਸੁਲਤਾਨਗੰਜ 'ਚ ਗੰਗਾ ਦਾ ਜਲ ਪੱਧਰ 36.78 ਮੀਟਰ 'ਤੇ ਪਹੁੰਚ ਗਿਆ ਹੈ, ਜਿਸ ਨੇ ਅਗਸਤ 2021 ਦੇ 36.75 ਮੀਟਰ ਦੇ ਸਭ ਤੋਂ ਉੱਚੇ ਰਿਕਾਰਡ ਨੂੰ ਵੀ ਤੋੜ ਦਿੱਤਾ ਹੈ। ਗੰਡਕ, ਕੋਸੀ, ਬੂੜ੍ਹੀ ਗੰਡਕ, ਪੁਨਪੁਨ, ਬਾਗਮਤੀ ਅਤੇ ਘਾਘਰਾ ਨਦੀਆਂ ਵੀ ਕਈ ਥਾਵਾਂ 'ਤੇ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀਆਂ ਹਨ। ਕੋਸੀ ਬੈਰਾਜ ਤੋਂ 1.48 ਲੱਖ ਕਿਊਸਿਕ, ਗੰਡਕ ਤੋਂ 86,000 ਕਿਊਸਿਕ ਅਤੇ ਇੰਦਰਪੁਰੀ ਬੈਰਾਜ (ਸੋਨ ਨਦੀ) ਤੋਂ 80,785 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਕਾਰਨ ਹਾਲਾਤ ਹੋਰ ਭਿਆਨਕ ਬਣ ਸਕਦੇ ਹਨ।

ਰਾਹਤ ਕਾਰਜਾਂ ਲਈ SDRF ਦੀਆਂ 27 ਅਤੇ NDRF ਦੀਆਂ 10 ਟੀਮਾਂ ਨੂੰ ਮੈਦਾਨ 'ਚ ਉਤਾਰਿਆ ਗਿਆ ਹੈ, ਤਾਂ ਜੋ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਫ਼ਸੇ ਲੋਕਾਂ ਨੂੰ ਰੈਸਕਿਊ ਕੀਤਾ ਜਾਵੇ ਤੇ ਜਾਨੀ ਨੁਕਸਾਨ ਤੋਂ ਬਚਾਅ ਕੀਤਾ ਜਾ ਸਕੇ। ਇਸ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਲੋਕਾਂ ਲਈ 723 ਕਮਿਊਨਿਟੀ ਕਿਚਨ ਅਤੇ 15 ਰਾਹਤ ਕੈਂਪ ਚਲਾਏ ਜਾ ਰਹੇ ਹਨ, ਜਿੱਥੇ 13,000 ਤੋਂ ਵੱਧ ਲੋਕ ਠਹਿਰੇ ਹੋਏ ਹਨ। ਲੋਕਾਂ ਦੀ ਆਵਾਜਾਈ ਲਈ 1,979 ਕਿਸ਼ਤੀਆਂ ਵੀ ਤਾਇਨਾਤ ਕੀਤੀਆਂ ਗਈਆਂ ਹਨ ਤੇ ਪ੍ਰਸ਼ਾਸਨ ਵੱਲੋਂ 1.94 ਲੱਖ ਪੋਲੀਥੀਨ ਸ਼ੀਟਾਂ, 29,400 ਸੁੱਕੇ ਰਾਸ਼ਨ ਦੇ ਪੈਕੇਟ ਅਤੇ 5,178 ਕੁਇੰਟਲ ਪਸ਼ੂਆਂ ਦਾ ਚਾਰਾ ਵੰਡਿਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ- ਕੈਨੇਡਾ ਪੁਲਸ ਨੇ 15 ਪੰਜਾਬੀਆਂ ਦੀਆਂ ਜਾਰੀ ਕੀਤੀਆਂ ਤਸਵੀਰਾਂ ! ਕਾਂਡ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News