ਕੁਵੈਤ ''ਚ ਫ਼ਸੀ ਭਾਰਤੀ ਔਰਤ ! ਰੋ-ਰੋ ਕੇ ਲਾਈ ਬਚਾਏ ਜਾਣ ਦੀ ਗੁਹਾਰ

Saturday, Sep 05, 2026 - 09:13 AM (IST)

ਕੁਵੈਤ ''ਚ ਫ਼ਸੀ ਭਾਰਤੀ ਔਰਤ ! ਰੋ-ਰੋ ਕੇ ਲਾਈ ਬਚਾਏ ਜਾਣ ਦੀ ਗੁਹਾਰ

ਨੈਸ਼ਨਲ ਡੈਸਕ- ਤਾਮਿਲਨਾਡੂ ਦੇ ਕੱਲਾਕੁਰਿਚੀ ਜ਼ਿਲੇ ਦੀ ਰਹਿਣ ਵਾਲੀ ਇਕ ਘਰੇਲੂ ਸਹਾਇਕਾ ਨੇ ਕੁਵੈਤ ਤੋਂ ਸੰਕਟਕਾਲੀਨ ਸੰਦੇਸ਼ (ਐੱਸ. ਓ. ਐੱਸ.) ਵਾਲਾ ਵੀਡੀਓ ਭੇਜ ਕੇ ਆਪਣੇ ਮਾਲਕਾਂ ’ਤੇ ਦੁਰਵਿਵਹਾਰ ਕਰਨ ਦੇ ਦੋਸ਼ ਲਗਾਏ ਹਨ। ਔਰਤ ਨੇ ਜਾਨ ਦਾ ਖ਼ਤਰਾ ਦੱਸਦਿਆਂ ਭਾਰਤੀ ਅਧਿਕਾਰੀਆਂ ਤੋਂ ਸੁਰੱਖਿਅਤ ਬਾਹਰ ਕੱਢਣ ਦੀ ਅਪੀਲ ਕੀਤੀ ਹੈ। 

3 ਮਹੀਨੇ ਪਹਿਲਾਂ ਇਕ ਰੋਜ਼ਗਾਰ ਏਜੰਟ ਰਾਹੀਂ ਕੁਵੈਤ ਗਈ ਇਹ ਔਰਤ ਵਿਆਪਕ ਰੂਪ ਵਿਚ ਵਾਇਰਲ ਵੀਡੀਓ ਵਿਚ ਇਕ ਤੰਗ ਕਮਰੇ ਵਿਚ ਦਿਖਾਈ ਦੇ ਰਹੀ ਹੈ। ਔਰਤ ਨੇ ਦੋਸ਼ ਲਾਇਆ ਕਿ ਉਸ ਨੂੰ 50 ਤੋਂ ਵੱਧ ਦਿਨਾਂ ਤੋਂ ਯੋਗ ਭੋਜਨ ਨਹੀਂ ਦਿੱਤਾ ਗਿਆ ਹੈ ਅਤੇ ਪਿਛਲੇ 2 ਮਹੀਨਿਆਂ ਤੋਂ ਤਨਖਾਹ ਵੀ ਨਹੀਂ ਮਿਲੀ ਹੈ।

ਵੀਡੀਓ ਵਿਚ ਔਰਤ ਨੇ ਹੱਥ ਜੋੜ ਕੇ ਕਿਹਾ, “ਉਹ ਮੈਨੂੰ ਤੰਗ-ਪ੍ਰੇਸ਼ਾਨ ਕਰ ਰਹੇ ਹਨ ਅਤੇ ਮੇਰੇ ਨਾਲ ਬਹੁਤ ਬੇਰਹਿਮੀ ਨਾਲ ਪੇਸ਼ ਆ ਰਹੇ ਹਨ। ਮੈਂ ਜ਼ਿਲਾ ਮੈਜਿਸਟ੍ਰੇਟ ਮੈਡਮ (ਜੇ. ਈ. ਪਦਮਜਾ) ਅਤੇ ਪੁਲਸ ਸੁਪਰਡੈਂਟ ਮੈਡਮ (ਸ਼ਹਿਨਾਜ਼ ਆਈ. ਪੀ. ਐੱਸ.) ਨੂੰ ਬੇਨਤੀ ਕਰਦੀ ਹਾਂ ਕਿ ਉਹ ਮੈਨੂੰ ਕਿਸੇ ਤਰ੍ਹਾਂ ਜਿਊਂਦੀ ਬਚਾਉਣ ਅਤੇ ਮੇਰੀ ਮਾਤਭੂਮੀ ’ਤੇ ਵਾਪਸ ਪਰਤਣ ਵਿਚ ਮੇਰੀ ਮਦਦ ਕਰਨ।” ਇਕ ਹੋਰ ਵੀਡੀਓ ਵਿਚ ਔਰਤ ਦੀ ਮਾਂ (ਜਿਸ ਦੀ ਪਛਾਣ ਵੇਨਿਲਾ ਵਜੋਂ ਹੋਈ ਹੈ) ਨੇ ਜ਼ਿਲਾ ਪ੍ਰਸ਼ਾਸਨ ਤੋਂ ਤੁਰੰਤ ਦਖਲ ਦੇਣ ਦੀ ਅਪੀਲ ਕੀਤੀ।


author

Harpreet SIngh

Content Editor

Related News