ਲਾਹੌਰ ਹਾਈ ਕੋਰਟ ਤੋਂ ਅਫ਼ਗਾਨੀ ਮੈਡੀਕਲ ਵਿਦਿਆਰਥੀਆਂ ਨੂੰ ਵੱਡੀ ਰਾਹਤ, ਦੇਸ਼ ''ਚੋਂ ਕੱਢਣ ''ਤੇ ਲਗਾਈ ਰੋਕ
Saturday, Sep 12, 2026 - 07:56 AM (IST)
ਲਾਹੌਰ : ਪਾਕਿਸਤਾਨ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਮੈਡੀਕਲ ਐਂਡ ਡੈਂਟਲ ਕੌਂਸਲ (ਪੀ. ਐੱਮ. ਡੀ. ਸੀ.) ਦੇ ਦੇਸ਼ ਭਰ ਦੇ ਮੈਡੀਕਲ ਅਦਾਰਿਆਂ ਤੋਂ ਅਫ਼ਗਾਨਿਸਤਾਨ ਦੇ ਵਿਦਿਆਰਥੀਆਂ ਨੂੰ ਕੱਢਣ ਅਤੇ ਉਨ੍ਹਾਂ ਨੂੰ ਵਾਪਸ ਆਪਣੇ ਦੇਸ਼ ਭੇਜਣ ਦੇ ਹੁਕਮ ’ਤੇ ਰੋਕ ਲਗਾ ਦਿੱਤੀ। ਪਾਕਿਸਤਾਨ ਸਰਕਾਰ ਨੇ ਬੁੱਧਵਾਰ ਨੂੰ ਦੋਵਾਂ ਦੇਸ਼ਾਂ ਵਿਚਾਲੇ ਵਧਦੇ ਤਣਾਅ ਦੇ ਮੱਦੇਨਜ਼ਰ ਦੇਸ਼ ਭਰ ਦੇ ਮੈਡੀਕਲ ਅਤੇ ਡੈਂਟਲ ਅਦਾਰਿਆਂ ਨੂੰ ਅਫ਼ਗਾਨਿਸਤਾਨੀ ਵਿਦਿਆਰਥੀਆਂ ਨੂੰ ਕੱਢਣ ਅਤੇ ਤੁਰੰਤ ਨਵੇਂ ਦਾਖਲੇ ਰੋਕਣ ਦਾ ਹੁਕਮ ਦਿੱਤਾ ਸੀ। ਅਫ਼ਗਾਨਿਸਤਾਨ ਦੇ ਕੁਝ ਵਿਦਿਆਰਥੀਆਂ ਨੇ ਵੀਰਵਾਰ ਨੂੰ ਪਾਕਿਸਤਾਨ ਦੀ ਅਦਾਲਤ ਵਿਚ ਪਟੀਸ਼ਨ ਦਾਇਰ ਕਰ ਕੇ ਸਰਕਾਰ ਦੇ ਇਸ ਫ਼ੈਸਲੇ ਅਤੇ ਉਨ੍ਹਾਂ ਨੂੰ ‘ਜਬਰਨ’ ਵਾਪਸ ਭੇਜੇ ਜਾਣ ਨੂੰ ਚੁਣੌਤੀ ਦਿੱਤੀ ਸੀ।
ਇਹ ਵੀ ਪੜ੍ਹੋ : ਬ੍ਰਿਕਸ ਦੇ ਮੰਚ ਤੋਂ ਪੁਤਿਨ ਨੇ G7 ਦਾ ਉਡਾਇਆ ਮਜ਼ਾਕ; ਕਿਹਾ- 'ਅਸੀਂ 40% ਹਾਂ, ਉਹ ਸਾਡੇ ਤੋਂ ਘੱਟ'
ਅਦਾਲਤ ਦੇ ਇਕ ਅਧਿਕਾਰੀ ਅਨੁਸਾਰ ਲਾਹੌਰ ਹਾਈ ਕੋਰਟ ਦੇ ਜਸਟਿਸ ਖਾਲਿਦ ਇਸਹਾਕ ਨੇ ਅਫ਼ਗਾਨਿਸਤਾਨ ਦੇ 13 ਮੈਡੀਕਲ ਵਿਦਿਆਰਥੀਆਂ ਦੀ ਪਟੀਸ਼ਨ ਪ੍ਰਵਾਨ ਕਰਦਿਆਂ ਪਾਕਿਸਤਾਨ ਮੈਡੀਕਲ ਐਂਡ ਡੈਂਟਲ ਕੌਂਸਲ ਦੇ ਹੁਕਮ ’ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾ ਦਿੱਤੀ। ਉਨ੍ਹਾਂ ਦੱਸਿਆ ਕਿ ਜੱਜ ਨੇ ਨਿਰਦੇਸ਼ ਦਿੱਤਾ ਕਿ ਅਫ਼ਗਾਨਿਸਤਾਨ ਦੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ, ਪ੍ਰੀਖਿਆਵਾਂ ਵਿਚ ਬੈਠਣ ਅਤੇ ਹੋਸਟਲਾਂ ਵਿਚ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੱਜ ਨੇ ਇਹ ਹੁਕਮ ਜਾਰੀ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
