ਇੰਡੋਨੇਸ਼ੀਆਈ ਔਰਤ ਨੇ ਮਸਜਿਦ ਤੋਂ ਆ ਰਹੇ ਤੇਜ਼ ਆਵਾਜ਼ ਦੀ ਕੀਤੀ ਸ਼ਿਕਾਇਤ, ਹੋਈ ਜੇਲ

08/21/2018 7:59:45 PM

ਮੇਦਾਨ— ਇੰਡੋਨੇਸ਼ੀਆ 'ਚ ਇਕ ਔਰਤ ਨੂੰ ਮਸਜਿਦ ਤੋਂ ਆਉਣ ਵਾਲੇ ਆਵਾਜ਼ ਨੂੰ ਲੈ ਕੇ ਸ਼ਿਕਾਇਤ ਕਰਨ 'ਤੇ ਈਸ਼ਨਿੰਦਾ ਦੇ ਤਹਿਤ 18 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਮੰਗਲਵਾਰ ਨੂੰ ਜਦੋਂ ਜੱਜ ਨੇ ਇਹ ਫੈਸਲਾ ਸੁਣਾਇਆ ਔਰਤ ਉਸ ਸਮੇਂ ਰੋਣ ਲੱੱਗ ਗਈ ਸੀ। ਵਕੀਲ ਨੇ ਕਿਹਾ ਕਿ 44 ਸਾਲਾ ਔਰਤ ਨੇ ਈਸ਼ਨਿੰਦਾ ਕਰ ਦੇਸ਼ ਦੇ ਕਾਨੂੰਨ ਦੀ ਉਲੰਘਣਾ ਕੀਤੀ ਹੈ। ਦੱਸ ਦਈਏ ਕਿ ਜੁਲਾਈ 2016 'ਚ ਮਿਲੀਆਨਾ ਦੀ ਸ਼ਿਕਾਇਤ ਤੋਂ ਬਾਅਦ ਸੁਮਾਤਰਾ ਦੇ ਬੰਦਰਗਾਹ ਸ਼ਹਿਰ ਤਾਨਜੁੰਗ ਬਲਾਈ 'ਚ 14 ਬੌਧ ਮੰਦਿਰਾਂ ਨੂੰ ਭੀੜ੍ਹ ਨੇ ਅੱਗ ਦੇ ਹਵਾਲੇ ਕਰ ਦਿੱਤਾ ਸੀ।
ਔਰਤ ਦੇ ਵਕੀਲ ਨੇ ਕਿਹਾ ਕਿ ਸਜ਼ਾ ਖਿਲਾਫ ਪਟੀਸ਼ਨ ਦਾਖਲ ਕੀਤੀ ਜਾ ਸਕਦੀ ਹੈ। ਉਥੇ ਇਕ ਕੰਜ਼ਰਵੇਟਿਵ ਗਰੁੱਪ ਇਸਲਾਮਿਕ ਕਮਿਊਨਿਟੀ ਫੋਰਮ ਦਾ ਕਹਿਣਾ ਹੈ ਕਿ ਮਿਲੀਆਨਾ ਨੂੰ ਦਿੱਤੀ ਗਈ ਸਜ਼ਾ ਕਾਫੀ ਘੱਟ ਹੈ। ਉਸ ਨੂੰ ਕਰੀਬ 2 ਸਾਲ ਦੀ ਸਜ਼ਾ ਹੋਣੀ ਚਾਹੀਦੀ ਹੈ। ਇੰਡੋਨੇਸ਼ੀਆ ਦੇ ਸੰਵਿਧਾਨ ਨੇ ਧਰਮ ਤੇ ਪ੍ਰਗਟਾਵੇ ਦੀ ਅਜ਼ਾਦੀ ਦਿੱਤੀ ਹੈ ਪਰ ਹਾਲ ਦੇ ਸਮੇਂ 'ਚ ਇਸਲਾਮ ਦੇ ਅਪਮਾਨ ਦਾ ਦੋਸ਼ੀ ਮੰਨਦੇ ਹੋਏ ਲੋਕਾਂ 'ਤੇ ਈਸ਼ਨਿੰਦਾ ਦੇ ਕੇਸ ਕੀਤੇ ਗਏ ਹਨ। ਪਿਛਲੇ ਸਾਲ ਘੱਟ ਗਿਣਤੀ ਈਸਾਈ ਤੇ ਜਕਾਰਤਾ ਦੇ ਚੀਨੀ ਗਵਰਨਰ ਨੂੰ ਈਸ਼ਨਿੰਦਾ ਦਾ ਦੋਸ਼ੀ ਪਾਇਆ ਗਿਆ ਸੀ ਤੇ ਉਨ੍ਹਾਂ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਪਹਿਲਾਂ ਦੇਸ਼ 'ਚ ਕਾਫੀ ਪ੍ਰਦਰਸ਼ਨ ਦੇਖਣ ਨੂੰ ਮਿਲੇ ਸਨ।


Related News