ਇੰਡੋਨੇਸ਼ੀਆ ''ਚ ਲਿਬਰਲ ਇਸਲਾਮ ਨੂੰ ਲੈ ਕੇ ਹੋਣ ਵਾਲੀ ਰੈਲੀ ਰੱਦ
Friday, Oct 26, 2018 - 02:26 PM (IST)
ਜਕਾਰਤਾ— ਇੰਡੋਨੇਸ਼ੀਆ 'ਚ ਲਿਬਰਲ ਇਸਲਾਮ ਨੂੰ ਉਤਸਾਹਿਤ ਕਰਨ ਦੇ ਇਰਾਦੇ ਨਾਲ ਆਯੋਜਿਤ ਇਕ ਰੈਲੀ ਨੂੰ ਹਿੰਸਾ ਦੇ ਖਦਸ਼ੇ ਦੇ ਮੱਦੇਨਜ਼ਰ ਰੱਦ ਕਰ ਦਿੱਤਾ ਗਿਆ ਹੈ। ਇੰਡੋਨੇਸ਼ੀਆ 'ਚ ਇਸਲਾਮ ਧਰਮ ਨਾਲ ਜੁੜੇ ਸਭ ਤੋਂ ਵੱਡੇ ਸੰਗਠਨ ਨਹਦਲਾਤੁਲ ਉਲੇਮਾ ਦੇ ਜਨਰਲ ਸਕੱਤਰ ਯਾਮਾ ਚੋਲਿਲ ਸਤਾਕਫ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਯੋਗਯਾਕਾਰਤਾ 'ਚ ਆਯੋਜਿਤ ਹੋਣ ਵਾਲੀ ਇਸ ਰੈਲੀ 'ਚ ਇਕ ਲੱਖ ਲੋਕਾਂ ਦੇ ਹਿੱਸਾ ਲੈਣ ਦੀ ਉਮੀਦ ਸੀ, ਪਰ ਇਕ ਝੰਡੇ ਨੂੰ ਸਾੜਨ ਨਾਲ ਸਬੰਧਿਤ ਵਿਵਾਦ ਸਾਹਮਣੇ ਆਉਣ ਦੇ ਬਾਅਦ ਤੋਂ ਰੈਲੀ 'ਚ ਹਿੰਸਾ ਹੋ ਸਕਦੀ ਸੀ। ਆਯੋਜਕਾਂ ਨੂੰ ਡਰ ਸੀ ਕਿ ਇਸ ਨਾਲ ਈਸ਼ਨਿੰਦਾ ਦਾ ਦੋਸ਼ ਲੱਗ ਸਕਦਾ ਹੈ ਤੇ ਇਸੇ ਕਾਰਨ ਰੈਲੀ ਨੂੰ ਰੱਦ ਕਰ ਦਿੱਤਾ ਗਿਆ।
