ਆਪਣੇ ਜਹਾਜ਼ਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਇੰਡੋਨੇਸ਼ੀਆ ਨੇ ਪਵਾਏ ''ਮਾਸਕ'' (ਤਸਵੀਰਾਂ)

10/12/2020 9:56:51 PM

ਬਾਲੀ - ਕੋਰੋਨਾਵਾਇਰਸ ਮਹਾਮਾਰੀ ਵਿਚਾਲੇ ਲੋਕਾਂ ਵਿਚ ਮਾਸਕ ਦੀ ਅਹਿਮੀਅਤ ਨੂੰ ਸਮਝਾਉਣ ਲਈ ਇੰਡੋਨੇਸ਼ੀਆ ਦੀ ਸਰਕਾਰੀ ਏਅਰਲਾਈਨ ਸੇਵਾ ਗਰੂੜ ਇੰਡੋਨੇਸ਼ੀਆ ਨੇ ਆਪਣੀ ਨਵੀਂ ਏਅਰਬਸ ਏ330-900ਨਿਊ ਨੂੰ ਮਾਸਕ ਪਵਾ ਦਿੱਤਾ ਹੈ। ਦਿਲਚਸਪ ਗੱਲ ਇਹ ਹੈ ਕਿ ਏਅਰਬਸ ਨੂੰ ਇੰਨਾ ਵੱਡਾ ਮਾਸਕ ਪਵਾਉਣ ਵਿਚ ਕਰੀਬ 120 ਘੰਟੇ ਦਾ ਸਮਾਂ ਲੱਗਾ। ਹਾਲਾਂਕਿ ਏਅਰਬਸ ਵਿਚ ਲੱਗਾ ਨੀਲਾ ਸਰਜੀਕਲ ਮਾਸਕ ਅਸਲ ਨਹੀਂ ਹੈ, ਬਲਕਿ ਇਹ ਇਕ ਪੇਂਟਿੰਗ ਹੈ, ਜਿਸ 'ਤੇ ਅੱਗੇ ਲਿੱਖਿਆ ਹੋਇਆ ਹੈ, ਆਓ ਮਾਸਕ ਪਾਓ।

ਲਾਗ ਤੋਂ ਸੁਰੱਖਿਆ ਲਈ ਮੂੰਹ 'ਤੇ ਮਾਸਕ ਸਭ ਤੋਂ ਸੁਰੱਖਿਅਤ
ਜ਼ਿਕਰਯੋਗ ਹੈ ਕਿ ਕੋਰੋਨਾ ਲਾਗ ਤੋਂ ਸੁਰੱਖਿਆ ਲਈ ਮੂੰਹ 'ਤੇ ਮਾਸਕ ਨੂੰ ਸਭ ਤੋਂ ਸੁਰੱਖਿਅਤ ਮੰਨਿਆ ਜਾਂਦਾ ਹੈ, ਜਿਸ ਨੂੰ ਅਜੇ ਵੀ ਕਈ ਲੋਕ ਪਾਉਣ ਤੋਂ ਗੁਰੇਜ਼ ਕਰਦੇ ਹੋਏ ਦੇਖੇ ਜਾ ਸਕਦੇ ਹਨ। ਸ਼ਾਇਦ ਇਹੀ ਕਾਰਣ ਹੈ ਕਿ ਗਰੂੜ ਇੰਡੋਨੇਸ਼ੀਆ ਨੇ ਅਜਿਹੇ ਲੋਕਾਂ ਵਿਚ ਮਾਸਕ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਆਪਣੀਆਂ ਕੁੱਲ 5 ਏਅਰਬਸਾਂ ਨੂੰ ਅਗਲੇ ਹਿੱਸੇ 'ਤੇ ਸਰਜੀਕਲ ਮਾਸਕ ਦੀ ਪੇਂਟਿੰਗ ਕਰਵਾ ਦਿੱਤੀ ਹੈ ਤਾਂ ਜੋ ਲੋਕ ਮਾਸਕ ਪਾਉਣ ਲਈ ਪ੍ਰੇਰਿਤ ਹੋ ਸਕਣ।

PunjabKesari

ਏਅਰਬਸ 'ਤੇ ਮਾਸਕ ਦੀ ਪੇਂਟਿੰਗ ਕਰਨ 'ਚ 120 ਘੰਟੇ ਦਾ ਲੱਗਾ ਸਮਾਂ
ਰਿਪੋਰਟ ਮੁਤਾਬਕ ਏਅਰਬਸ ਨੂੰ ਮਾਸਕ ਦੀ ਪੇਂਟਿੰਗ ਕਰਨ ਵਿਚ ਕੁੱਲ 120 ਘੰਟਿਆਂ ਦਾ ਸਮਾਂ ਲੱਗਾ, ਜਿਸ ਨੂੰ ਪੂਰਾ ਕਰਨ ਵਿਚ 60 ਲੋਕਾਂ ਦੀ ਲੋੜ ਪਈ। ਇੰਸਟਗ੍ਰਾਮ 'ਤੇ ਅਪਲੋਡ ਇਕ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਏਅਰਬਸ ਦੇ ਅਗਲੇ ਹਿੱਸੇ 'ਤੇ ਮਾਸਕ ਨੂੰ ਪੇਂਟ ਕੀਤਾ ਗਿਆ। ਇੰਸਟਗ੍ਰਾਮ ਯੂਜਰਾਂ ਵੱਲੋਂ ਗਰੂੜ ਏਅਰਲਾਈਨ ਦਾ ਇਹ ਆਈਡੀਆ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗਰੂੜ ਏਅਰਲਾਇੰਸ ਮਾਸਕ ਪੇਂਟੇਡ ਏਅਰਬਸ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਦੋਹਾਂ ਉਡਾਣਾਂ ਲਈ ਭੇਜ ਰਹੀ ਹੈ।

PunjabKesari

ਏਅਰਲਾਈਨ ਨੇ ਮਾਸਕ ਪੇਂਟੇਡ ਜਹਾਜ਼ ਦੀ ਉਡਾਣ ਤੇ ਦੀਦਾਰ ਲਈ ਬਣਾਇਆ ਸ਼ੈਡਿਊਲ
ਜ਼ਿਕਰਯੋਗ ਹੈ ਕਿ ਏਅਰਲਾਈਨ ਨੇ ਮਾਸਕ ਪੇਂਟੇਡ ਵਿਸ਼ੇਸ਼ ਜਹਾਜ਼ ਉਡਾਣ ਭਰਨ ਅਤੇ ਉਸ ਦਾ ਦੀਦਾਰ ਕਰਨ ਵਾਲੇ ਲੋਕਾਂ ਲਈ ਸ਼ੈਡਿਊਲ ਵੀ ਤਿਆਰ ਕੀਤਾ ਹੈ। ਇਹ ਵਿਸ਼ੇਸ਼ ਜਹਾਜ਼ ਮੁੱਖ ਰੂਪ ਤੋਂ ਘਰੇਲੂ ਰੂਪ ਤੋਂ ਸੰਚਾਲਿਤ ਹੋਵੇਗਾ, ਪਰ ਏਅਰਲਾਇੰਸ ਜਾਪਾਨ ਲਈ ਕੁਝ ਸੀਮਤ ਅੰਤਰਰਾਸ਼ਟਰੀ ਉਡਾਣਾਂ ਵੀ ਸੰਚਾਲਿਤ ਕਰੇਗੀ। ਫਿਲਹਾਲ, ਇੰਡੋਨੇਸ਼ੀਆ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 3 ਲੱਖ ਤੋਂ ਪਾਰ ਹੋ ਗਈ ਹੈ ਅਤੇ ਮੌਤਾਂ ਦਾ ਅੰਕੜਾ 11 ਹਜ਼ਾਰ ਤੋਂ ਪਾਰ ਪਹੁੰਚ ਗਿਆ ਹੈ। 


Khushdeep Jassi

Content Editor

Related News