ਵੱਡੀ ਖ਼ਬਰ! ਇੰਡੋਨੇਸ਼ੀਆ 'ਚ ਉਡਾਣ ਭਰਨ ਤੋਂ ਬਾਅਦ ਯਾਤਰੀ ਜਹਾਜ਼ ਲਾਪਤਾ
Saturday, Jan 09, 2021 - 05:39 PM (IST)

ਜਕਾਰਤਾ- ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੋਂ ਉਡਾਣ ਭਰਨ ਤੋਂ ਤਰੁੰਤ ਬਾਅਦ ਇਕ ਯਾਤਰੀ ਜਹਾਜ਼ ਲਾਪਤਾ ਹੋ ਗਿਆ ਹੈ। ਇਸ ਜਹਾਜ਼ ਵਿਚ 50 ਤੋਂ ਜ਼ਿਆਦਾ ਲੋਕ ਸਵਾਰ ਹਨ। ਇਹ ਸ਼੍ਰੀਵਿਜਯਾ ਏਅਰ ਦਾ ਬੋਇੰਗ 737-500 ਜਹਾਜ਼ ਹੈ। ਉਡਾਣ ਵਿਚ 59 ਯਾਤਰੀ ਸਵਾਰ ਹਨ, ਜਿਨ੍ਹਾਂ ਵਿਚ ਪੰਜ ਬੱਚੇ ਸ਼ਾਮਲ ਹਨ। ਰਿਪੋਰਟਾਂ ਮੁਤਾਬਕ, ਇਸ ਵਿਚ ਦੋ ਪਾਇਲਟ ਅਤੇ ਚਾਰ ਚਾਲਕ ਦਲ ਦੇ ਮੈਂਬਰ ਹਨ।
'ਸ਼੍ਰੀਵਿਜਯਾ ਏਅਰ' ਦੇ ਜਹਾਜ਼ ਦਾ ਸ਼ਨੀਵਾਰ ਨੂੰ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਹਵਾਈ ਟ੍ਰੈਫਿਕ ਕੰਟਰੋਲਰ ਨਾਲ ਸੰਪਰਕ ਟੁੱਟ ਗਿਆ।
ਇਹ ਵੀ ਪੜ੍ਹੋ- ਪ੍ਰਧਾਨ ਮੰਤਰੀ 'ਤੇ ਗਲ਼ਤ ਟਿੱਪਣੀ ਕਰਨ 'ਤੇ GoAir ਨੇ ਪਾਇਲਟ ਬਰਖ਼ਾਸਤ ਕੀਤਾ
ਫਲਾਈਟ ਰਡਾਰ-24 ਮੁਤਾਬਕ, 'ਸ਼੍ਰੀਵਿਜਯਾ ਏਅਰ' ਦੀ ਫਲਾਈਟ SJ182 ਜਕਾਰਤਾ ਤੋਂ ਉਡਾਣ ਭਰਨ ਦੇ ਚਾਰ ਮਿੰਟ ਪਿੱਛੋਂ ਇਕ ਮਿੰਟ ਵਿਚ 10,000 ਫੁੱਟ ਤੋਂ ਵੱਧ ਦੀ ਉਚਾਈ ਤੋਂ ਡਿੱਗਦੀ ਹੋਈ ਟ੍ਰੈਕ ਹੋਈ ਹੈ। ਇਸ ਮਗਰੋਂ ਕਿਸੇ ਘਟਨਾ ਹੋਣ ਦਾ ਖਦਸ਼ਾ ਵੱਧ ਗਿਆ ਹੈ। ਜੇਕਰ ਇੰਨੀ ਤੇਜ਼ੀ ਨਾਲ ਕੋਈ ਜਹਾਜ਼ ਹੇਠਾਂ ਆਉਂਦਾ ਹੈ ਤਾਂ ਉਸ ਦੇ ਦੁਰਘਟਨਾਗ੍ਰਸਤ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਓਧਰ ਇੰਡੋਨੇਸ਼ੀਆ ਸਰਕਾਰ ਨੇ ਬਚਾਅ ਅਤੇ ਰਾਹਤ ਟੀਮਾਂ ਨੂੰ ਇਸ ਦੀ ਖੋਜ ਵਿਚ ਲਾ ਦਿੱਤਾ ਹੈ। ਗੌਰਤਲਬ ਹੈ ਕਿ ਅਕਤੂਬਰ 2018 ਵਿਚ ਲਾਈਨ ਏਅਰ ਦਾ ਬੋਇੰਗ 737 ਮੈਕਸ ਜਕਾਰਤਾ ਤੋਂ ਉਡਾਣ ਭਰਨ ਦੇ 12 ਮਿੰਟ ਮਗਰੋਂ ਲਾਪਤਾ ਹੋ ਗਿਆ ਸੀ। ਇਸ ਵਿਚ 189 ਲੋਕ ਸਵਾਰ ਸਨ, ਜਿਨ੍ਹਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ- ਵੱਡੀ ਖ਼ਬਰ! UK ਤੋਂ ਜਲਦ ਨੀਰਵ ਮੋਦੀ ਨੂੰ ਭਾਰਤ ਲਿਆ ਸਕਦੀ ਹੈ ਸਰਕਾਰ