ਇੰਡੋਨੇਸ਼ੀਆ 'ਚ ਨਮਾਜ਼ ਪੜ੍ਹਨ ਲਈ ਆਪਣਾ ਕਾਲੀਨ ਨਾਲ ਲਿਆਉਂਦੇ ਹਨ ਲੋਕ

04/29/2020 5:47:18 PM

ਜਕਾਰਤਾ (ਬਿਊਰੋ): ਕੋਰੋਨਾਵਾਇਰਸ ਮਹਾਸੰਕਟ ਦੇ ਵਿਚ ਇੰਡੋਨੇਸ਼ੀਆ ਵਿਚ ਨਮਾਜ਼ ਪੜ੍ਹਨ ਦੌਰਾਨ ਲੋਕ ਸਾਵਧਾਨੀ ਵਰਤ ਰਹੇ ਹਨ। ਇੱਥੇ ਦੂਰ-ਦੁਰਾਡੇ ਪੱਛਮੀ ਐਚੇ (Ache) ਸੂਬੇ ਦੀ ਰਾਜਧਾਨੀ ਬੇਤੁਰਰਹਿਮਾਨ ਦੀ ਵੱਡੀ ਮਸਜਿਦ ਵਿਚ ਸੈਂਕੜੇ ਲੋਕ ਰੋਜ਼ਾਨਾ ਨਮਾਜ਼ ਪੜ੍ਹਨ ਲਈ ਇਕੱਠੇ ਹੁੰਦੇ ਹਨ। ਇਸ ਦੌਰਾਨ ਇਹ ਲੋਕ ਕੋਰੋਨਾ ਦੇ ਇਨਫੈਕਸ਼ਨ ਤੋਂ ਬਚਣ ਲਈ ਪਹਿਲਾਂ ਆਪਣੇ ਹੱਥ ਧੋਂਦੇ ਹਨ ਅਤੇ ਫਿਰ ਆਪਣੀ ਨਮਾਜ਼ ਸ਼ੁਰੂ ਕਰਦੇ ਹਨ। ਸਰਕਾਰ ਦੀ ਅਪੀਲ 'ਤੇ ਲੋਕ ਮਾਸਕ ਵੀ ਨਾਲ ਲੈ ਕੇ ਆਉਂਦੇ ਹਨ। ਮਾਰਚ ਮਹੀਨੇ ਵਿਚ ਮਸਜਿਦਾਂ ਵਿਚੋਂ ਸਾਰੇ ਕਾਰਪੇਟ ਹਟਾਏ ਜਾਣ ਦੇ ਬਾਅਦ ਇਹ ਲੋਕ ਨਮਾਜ਼ ਪੜ੍ਹਨ ਲਈ ਆਪਣੇ-ਆਪਣੇ ਕਾਲੀਨ ਨਾਲ ਲਿਆਉਂਦੇ ਹਨ।

ਇਕ ਧਾਰਮਿਕ ਗੁਰੂ ਉਮਰ ਵੀ ਮਸਜਿਦ ਵਿਚ ਇਕ ਸਮੂਹਿਕ ਪ੍ਰਾਰਥਨਾ ਵਿਚ ਸ਼ਾਮਲਹੋ ਏ ਸਨ। ਇਸ ਦੌਰਾਨ ਉਹਨਾਂ ਨੇ ਸਰਕਾਰ ਦੇ ਨਿਰਦੇਸ਼ਾਂ ਦਾ ਪਾਲਣ ਕਰਦਿਆਂ ਮੂੰਹ 'ਤੇ ਮਸਕ ਵੀ ਪਹਿਨਿਆ ਸੀ। ਉਮਰ ਨੇ ਕਿਹਾ,''ਮੈਂ ਮਸਜਿਦ ਵਿਚ ਨਮਾਜ਼ ਪੜ੍ਹੇ ਬਿਨਾਂ ਖੁਦ ਨੂੰ ਪੂਰਾ ਮਹਿਸੂਸ ਨਹੀਂ ਕਰਦਾ ਹਾਂ।'' ਇੰਡੋਨੇਸ਼ੀਆ ਦੇ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਨੇ ਲੋਕਾਂ ਨੂੰ ਕੋਰੋਨਾ ਸੰਕਟ ਦੇ ਕਾਰਨ ਘਰ ਵਿਚ ਹੀ ਨਮਾਜ਼ ਪੜ੍ਹਨ ਦੀ ਸਲਾਹ ਦਿੱਤੀ ਸੀ। 

ਪੜ੍ਹੋ ਇਹ ਅਹਿਮ ਖਬਰ- ਮਾਹਰਾਂ ਦੀ ਚਿਤਾਵਨੀ, ਇਸ ਸਾਲ ਗਰਮੀ ਕੱਢ ਸਕਦੈ ਵੱਟ, ਟੁੱਟਣਗੇ ਪਿਛਲੇ ਰਿਕਾਰਡ

ਇੰਡੋਨੇਸ਼ੀਆ ਉਲੇਮਾ ਕੌਂਸਲ ਨੇ ਪਹਿਲਾਂ ਵੀ ਉਹਨਾਂ ਖੇਤਰਾਂ ਵਿਚ ਜਮਾਤ ਵਿਚ ਨਮਾਜ਼ ਨਾ ਪੜ੍ਹਨ ਦੇ ਵਿਰੁੱਧ ਫਤਵਾ ਜਾਰੀ ਕੀਤਾ ਸੀ ਜਿੱਥੇ ਕੋਵਿਡ-19 ਬੇਕਾਬੂ ਵੱਡੇ ਪੱਧਰ 'ਤੇ ਫੈਲ ਗਿਆ ਹੈ। ਕੋਰੋਨਾਵਾਇਰਸ ਦਾ ਪ੍ਰਕੋਪ ਇੰਡੋਨੇਸ਼ੀਆ ਦੇ ਸੰਘਣੀ ਆਬਾਦੀ ਵਾਲੇ ਜਕਾਰਤਾ ਅਤੇ ਉਸ ਦੇ ਆਲੇ-ਦੁਆਲੇ ਸਭ ਤੋਂ ਵੱਧ ਰਿਹਾ ਹੈ। ਇੱਥੇ ਵਾਇਰਸ ਦੇ ਕੁੱਲ 4002 ਮਾਮਲੇ ਦਰਜ ਕੀਤੇ ਗਏ ਹਨ ਅਤੇ ਇੱਥੇ ਮਰਨ ਵਾਲਿਆਂ ਦੀ ਗਿਣਤੀ 370 ਹੈ। ਇਸ ਦੇ ਇਲਾਵਾ ਦੇਸ਼ ਭਰ ਵਿਚ ਕੁੱਲ 950 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਅਤੇ 773 ਮੌਤਾਂ ਹੋਈਆਂ ਹਨ। Ache ਦੁਨੀਆ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਮੁਸਲਿਮ ਰਾਸ਼ਟਰ ਵਿਚ ਇਕੋਇਕ ਸੂਬਾ ਹੈ ਜੋ ਸ਼ਰੀਆ ਕਾਨੂੰਨ ਦਾ ਪਾਲਣ ਕਰਦਾ ਹੈ।


Vandana

Content Editor

Related News