ਇੰਡੋਨੇਸ਼ੀਆ ''ਚ ਭਾਰੀ ਹੜ੍ਹ ਕਾਰਨ 5 ਲੋਕਾਂ ਦੀ ਮੌਤ ਤੇ 38 ਲਾਪਤਾ

07/14/2020 5:37:34 PM

ਜਕਾਰਤਾ- ਇੰਡੋਨੇਸ਼ੀਆ ਦੇ ਦੱਖਣੀ ਸੁਲਾਵੇਸੀ ਸੂਬੇ ਵਿਚ ਮੰਗਲਵਾਰ ਨੂੰ ਭਿਆਨਕ ਹੜ੍ਹ ਦੀ ਲਪੇਟ ਵਿਚ ਆਉਣ ਨਾਲ ਘੱਟ ਤੋਂ ਘੱਟ 5 ਲੋਕਾਂ ਨੂੰ ਮੌਤ ਹੋ ਗਈ ਅਤੇ 38 ਹੋਰ ਲਾਪਤਾ ਹੋ ਗਏ। ਰਾਹਤ ਤੇ ਬਚਾਅ ਦਫਤਰ ਦੇ ਅਧਿਕਾਰੀ ਦਦਨ ਸਾਰਕਸ ਨੇ ਦੱਸਿਆ ਕਿ ਅੱਧੀ ਰਾਤ ਦੇ ਬਾਅਦ ਭਾਰੀ ਮੀਂਹ ਕਾਰਨ ਨਦੀ ਵਿਚ ਭਿਆਨਕ ਹੜ੍ਹ ਆ ਗਿਆ ਅਤੇ ਲੁਵੂ ਉਤਾਰਾ ਜ਼ਿਲ੍ਹੇ ਦੇ ਨੇੜਲੇ ਇਲਾਕੇ ਪਾਣੀ ਵਿਚ ਡੁੱਬ ਗਏ। 

ਸਾਰਕਸ ਨੇ ਦੱਸਿਆ ਕਈ ਘਰ, ਸਕੂਲ ਦੀ ਇਕ ਇਮਾਰਤ ਅਤੇ ਜਨਤਕ ਸੁਵਿਧਾਵਾਂ ਨੁਕਸਾਨੀਆਂ ਗਈਆਂ ਅਤੇ ਚਾਰੋ ਪਾਸੇ 50 ਸੈਂਟੀਮੀਟਰ ਤਕ ਚਿੱਕੜ ਭਰਿਆ ਪਾਣੀ ਇਕੱਠਾ ਹੋ ਗਿਆ। ਉਨ੍ਹਾਂ ਦੱਸਿਆ ਕਿ ਹੜ੍ਹ ਕਾਰਨ ਸਥਾਨਕ ਲੋਕਾਂ ਨੂੰ ਘਰਾਂ ਵਿਚੋਂ ਭੱਜਣਾ ਪਿਆ ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਹੋਏ ਨੁਕਸਾਨ ਦੀ ਜਾਂਚ ਨਹੀਂ ਕੀਤੀ ਜਾ ਸਕੀ। ਇਸ ਵਿਚਕਾਰ ਸੂਬੇ ਵਿਚ ਡਾਟਾ ਸੈਂਟਰ ਦੇ ਅਧਿਕਾਰੀ ਨੇ ਕਿਹਾ ਕਿ ਲਾਪਤਾ ਲੋਕਾਂ ਦੀ ਭਾਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਮਸਾਂਬਾ ਸ਼ਹਿਰ ਵਿਚ ਹੁਣ ਤਕ 5 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, 10 ਲੋਕਾਂ ਦਾ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਅਤੇ 38 ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।  ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ਵਿਚ ਅਕਸਰ ਹੜ੍ਹ ਆਉਂਦੇ ਰਹਿੰਦੇ ਹਨ ਤੇ ਜ਼ਮੀਨ ਵੀ ਖਿਸਕਦੀ ਰਹਿੰਦੀ ਹੈ।
 


Sanjeev

Content Editor

Related News