ਅਫਗਾਨਿਸਤਾਨ 'ਚ ਤਾਲਿਬਾਨ ਦਾ ਖ਼ੌਫ਼, ਇੰਡੋਨੇਸ਼ੀਆ ਅਤੇ ਜਰਮਨੀ ਨੇ ਸੁਰੱਖਿਅਤ ਕੱਢੇ ਆਪਣੇ ਨਾਗਰਿਕ

Friday, Aug 20, 2021 - 04:38 PM (IST)

ਅਫਗਾਨਿਸਤਾਨ 'ਚ ਤਾਲਿਬਾਨ ਦਾ ਖ਼ੌਫ਼, ਇੰਡੋਨੇਸ਼ੀਆ ਅਤੇ ਜਰਮਨੀ ਨੇ ਸੁਰੱਖਿਅਤ ਕੱਢੇ ਆਪਣੇ ਨਾਗਰਿਕ

ਜਕਾਰਤਾ/ਬਰਲਿਨ (ਭਾਸ਼ਾ): ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਜ਼ਿਆਦਾਤਰ ਦੇਸ਼ ਆਪਣੇ ਨਾਗਰਿਕਾਂ ਨੂੰ ਉੱਥੋਂ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਇਸੇ ਕੋਸ਼ਿਸ਼ ਦੇ ਤਹਿਤ ਇੰਡੋਨੇਸ਼ੀਆ ਅਤੇ ਜਰਮਨੀ ਨੇ ਆਪਣੇ ਨਾਗਰਿਕਾਂ ਨੂੰ ਬਾਹਰ ਕੱਢਿਆ ਹੈ। ਇੰਡੋਨੇਸ਼ੀਆ ਨੇ ਜਕਾਰਤਾ ਲਈ ਇਕ ਵਿਸ਼ੇਸ਼ ਮਿਲਟਰੀ ਉਡਾਣ ਜ਼ਰੀਏ ਕਾਬੁਲ ਤੋਂ ਪੰਜ ਡਿਪਲੋਮੈਟਾਂ ਸਮੇਤ ਆਪਣੇ 26 ਨਾਗਰਿਕਾਂ ਨੂੰ ਬਾਹਰ ਕੱਢਿਆ ਹੈ। 

ਇੰਡੋਨੇਸ਼ੀਆ ਦੇ ਵਿਦੇਸ਼ ਮੰਤਰੀ ਰੇਤਨੋ ਮਾਰਸੁਦੀ ਨੇ ਇਕ ਟਵੀਟ ਵਿਚ ਕਿਹਾ ਕਿ ਸ਼ੁੱਕਰਵਾਰ ਦੀ ਉਡਾਣ ਬਾਅਦ ਵਿਚ ਦਿਨ ਵੇਲੇ ਪਹੁੰਚੇਗੀ। ਇਸ ਉਡਾਣ ਵਿਚ ਫਿਲੀਪੀਨਜ਼ ਦੇ ਪੰਜ ਨਾਗਰਿਕ ਅਤੇ ਦੋ ਅਫਗਾਨ ਵੀ ਸਵਾਰ ਹਨ। ਇਹਨਾਂ ਅਫਗਾਨ ਨਾਗਰਿਕਾਂ ਵਿਚ ਇਕ ਇੰਡੋਨੇਸ਼ੀਆਈ ਨਾਗਰਿਕ ਦਾ ਜੀਵਨਸਾਥੀ ਹੈ। ਮਾਰਸੁਦੀ ਨੇ ਕਿਹਾ,''ਇਸ ਮੁਹਿੰਮ ਨੂੰ ਅੰਜਾਮ ਦੇਣ ਵਾਲਾ ਇੰਡੋਨੇਸ਼ੀਆਈ ਮਿਲਟਰੀ ਜਹਾਜ਼ ਹੁਣ ਇਸਲਾਮਾਬਾਦ ਵਿਚ ਹੈ ਅਤੇ ਜਲਦੀ ਹੀ ਇੰਡੋਨੇਸ਼ੀਆ ਲਈ ਰਵਾਨਾ ਹੋਵੇਗਾ।'' ਮੰਤਰਾਲੇ ਦੇ ਬੁਲਾਰੇ ਤੇਉਕੁ ਫੈਜਾਸਿਆਹ ਨੇ ਕਿਹਾ ਕਿ ਤਾਲਿਬਾਨ ਦੇ ਰਾਜਧਾਨੀ ਕਾਬੁਲ 'ਤੇ ਕੰਟਰੋਲ ਕਰਨ ਅਤੇ ਰਾਸ਼ਟਰਪਤੀ ਅਸ਼ਰਫ ਗਨੀ ਦੇ ਦੇਸ਼ ਤੋਂ ਨਿਕਲ ਜਾਣ ਮਗਰੋਂ ਇਸ ਉਡਾਣ ਦੀ ਯੋਜਨਾ ਬਣਾਈ ਗਈ ਸੀ।

ਪੜ੍ਹੋ ਇਹ ਅਹਿਮ ਖਬਰ- ਟਰੂਡੋ ਦਾ ਐਲਾਨ, ਕੈਨੇਡੀਅਨ ਫ਼ੌਜਾਂ ਅਫਗਾਨਿਸਤਾਨ ਲਈ ਮੁੜ ਭਰਣਗੀਆਂ ਉਡਾਣ

ਕਾਬੁਲ ਨੇ 1600 ਲੋਕ ਕੱਢੇ ਬਾਹਰ
ਜਰਮਨੀ ਨੇ ਕਿਹਾ ਹੈ ਕਿ ਉਸ ਨੇ ਇਸ ਹਫ਼ਤੇ ਕਾਬੁਲ ਤੋਂ 1600 ਤੋਂ ਵਧੇਰੇ ਲੋਕਾਂ ਨੂੰ ਵਾਪਸ ਲਿਆਂਦਾ ਹੈ। ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਰਮਨ ਸੈਨਿਕਾਂ ਨੇ ਕਾਬੁਲ ਤੋਂ ਲੋਕਾਂ ਨੂੰ ਵਾਪਸ ਲਿਆਉਣ ਲਈ ਹੁਣ ਤੱਕ 11 ਉਡਾਣਾਂ ਭੇਜੀਆਂ ਹਨ। ਨਾਲ ਹੀ ਹੋਰ ਉਡਾਣਾਂ ਭੇਜਣ ਦੀ ਯੋਜਨਾ ਹੈ। ਜਰਮਨ ਸਰਕਾਰ ਨੇ ਦੇਸ਼ ਦੀ ਸੈਨਾ, ਸਹਾਇਤਾ ਸਮੂਹਾਂ ਜਾਂ ਸਮਾਚਾਰ ਸੰਗਠਨਾਂ ਲਈ ਕੰਮ ਕਰਨ ਵਾਲੇ ਸਾਰੇ ਨਾਗਰਿਕਾਂ ਅਤੇ ਸਥਾਨਕ ਅਫਗਾਨ ਕਰਮਚਾਰੀਆਂ ਨੂੰ ਦੇਸ਼ ਵਿਚੋਂ ਬਾਹਰ ਨਿਕਲਣ ਵਿਚ ਮਦਦ ਕਰਨ ਦਾ ਸੰਕਲਪ ਲਿਆ ਹੈ।

ਪੜ੍ਹੋ ਇਹ ਅਹਿਮ ਖਬਰ -ਅਹਿਮਦ ਸ਼ਾਹ ਮਸੂਦ ਦਾ ਬੇਟਾ ਤਾਲਿਬਾਨ ਨਾਲ 'ਯੁੱਧ' ਲਈ ਤਿਆਰ, ਅਮਰੀਕਾ ਤੋਂ ਮੰਗੇ ਹਥਿਆਰ


author

Vandana

Content Editor

Related News