ਇੰਡੋਨੇਸ਼ੀਆ ’ਚ ਆਇਆ ਜ਼ਬਰਦਸਤ ਭੂਚਾਲ, 7 ਦੀ ਮੌਤ ਤੇ ਕਈ ਜ਼ਖ਼ਮੀ

Friday, Feb 25, 2022 - 10:44 PM (IST)

ਇੰਡੋਨੇਸ਼ੀਆ ’ਚ ਆਇਆ ਜ਼ਬਰਦਸਤ ਭੂਚਾਲ, 7 ਦੀ ਮੌਤ ਤੇ ਕਈ ਜ਼ਖ਼ਮੀ

ਜਕਾਰਤਾ : ਇੰਡੋਨੇਸ਼ੀਆ ਦੇ ਪੱਛਮੀ ਸੂਬੇ ਵੈਸਟ ਸੁਮਾਤਰਾ ’ਚ ਸ਼ੁੱਕਰਵਾਰ ਨੂੰ ਜ਼ਬਰਦਸਤ ਭੂਚਾਲ ਆਇਆ, ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ ਤੇ 85 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਮੌਸਮ ਵਿਗਿਆਨ, ਜਲਵਾਯੂ ਵਿਗਿਆਨ ਅਤੇ ਭੂ-ਭੌਤਿਕ ਵਿਗਿਆਨ ਏਜੰਸੀ ਨੇ ਇਕ ਰਿਪੋਰਟ ਜਾਰੀ ਕਰਦਿਆਂ ਦੱਸਿਆ ਕਿ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ ਪਹਿਲਾਂ 6.2 ਮਾਪੀ ਗਈ ਅਤੇ ਇਸ ਨੂੰ ਸੋਧ ਕੇ 6.1 ਕੀਤਾ ਗਿਆ। ਏਜੰਸੀ ਦੇ ਮੁਖੀ ਦ੍ਵਿਕੋਰਿਤਾ ਕਰਣਾਵਤੀ ਨੇ ਦੱਸਿਆ ਕਿ ਭੂਚਾਲ ’ਚ 7 ਲੋਕਾਂ ਦੀ ਮੌਤ ਹੋ ਗਈ ਅਤੇ 85 ਤੋਂ ਵੱਧ ਜ਼ਖਮੀ ਹੋ ਗਏ। ਭੂਚਾਲ ਕਾਰਨ 10,000 ਤੋਂ ਵੱਧ ਇਮਾਰਤਾਂ ਅਤੇ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ। ਰਾਸ਼ਟਰੀ ਆਫ਼ਤ ਪ੍ਰਬੰਧਨ ਅਤੇ ਰਾਹਤ ਏਜੰਸੀ ਦੇ ਕਾਰਜਕਾਰੀ ਬੁਲਾਰੇ ਅਬਦੁਲ ਮੁਹਰੀ ਨੇ ਦੱਸਿਆ ਕਿ ਪਸਮਾਨ ਜ਼ਿਲ੍ਹੇ ’ਚ ਸੱਤ ਹੋਰ ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਤਬਾਹੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੋ ਜ਼ਿਲ੍ਹਿਆਂ ’ਚ 85 ਲੋਕ ਜ਼ਖ਼ਮੀ ਹੋਏ ਹਨ।

ਇਹ ਵੀ ਪੜ੍ਹੋ : ਯੂਕ੍ਰੇਨ ’ਤੇ ਹਮਲਿਆਂ ਦਰਮਿਆਨ ਪੁਤਿਨ ਨੇ ਪ੍ਰਮਾਣੂ ਹਥਿਆਰ ਵਰਤਣ ਦੀ ਦਿੱਤੀ ਧਮਕੀ

ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤ ਕਾਰਨ ਪੰਜ ਹਜ਼ਾਰ ਦੇ ਕਰੀਬ ਲੋਕ 35 ਕੇਂਦਰਾਂ ’ਚ ਸ਼ਰਨ ਲੈਣ ਲਈ ਮਜਬੂਰ ਹਨ। ਬੁਲਾਰੇ ਨੇ ਦੱਸਿਆ ਕਿ ਲਾਪਤਾ ਵਿਅਕਤੀਆਂ ਅਤੇ ਪ੍ਰਭਾਵਿਤ ਲੋਕਾਂ ਦੀ ਭਾਲ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹੈ। ਆਪ੍ਰੇਸ਼ਨ ’ਚ ਪੁਲਿਸ ਕਰਮਚਾਰੀਆਂ, ਆਫ਼ਤ ਏਜੰਸੀ ਦੇ ਕਰਮਚਾਰੀਆਂ, ਸੈਨਿਕਾਂ, ਬਚਾਅ ਦਲਾਂ, ਵਾਲੰਟੀਅਰਾਂ ਅਤੇ ਨਿਵਾਸੀਆਂ ਦੀ ਇਕ ਸਾਂਝੀ ਟਾਸਕ ਫੋਰਸ ਸ਼ਾਮਲ ਹੈ। ਉਨ੍ਹਾਂ ਨੇ ਇਕ ਬਿਆਨ ’ਚ ਕਿਹਾ, ''ਸੰਯੁਕਤ ਟਾਸਕ ਫੋਰਸ ਖੋਜ, ਬਚਾਅ ਅਤੇ ਨਿਕਾਸੀ ਦੇ ਨਾਲ-ਨਾਲ ਭੂਚਾਲ ਤੋਂ ਪ੍ਰਭਾਵਿਤ ਲੋਕਾਂ ਲਈ ਸੇਵਾਵਾਂ ’ਤੇ ਧਿਆਨ ਕੇਂਦਰਿਤ ਕਰਨਾ ਜਾਰੀ ਰੱਖ ਰਹੀ ਹੈ।’’ ਇਸ ਤੋਂ ਤੁਰੰਤ ਬਾਅਦ ਐਮਰਜੈਂਸੀ ਰਾਹਤ ਲਈ ਤਿਆਰ ਰਹਿਣ ਦੇ ਆਦੇਸ਼ ਦਿੱਤੇ ਗਏ ਹਨ। ਪੱਛਮੀ ਸੁਮਾਤਰਾ ਸੂਬੇ ਦੀ ਆਫ਼ਤ ਪ੍ਰਬੰਧਨ ਅਤੇ ਰਾਹਤ ਏਜੰਸੀ ਦੇ ਆਪਰੇਸ਼ਨ ਯੂਨਿਟ ਦੇ ਮੁਖੀ ਜੁਮੈਦੀ ਨੇ ਸ਼ਿਨਹੂਆ ਨੂੰ ਦੱਸਿਆ ਕਿ ਭੂਚਾਲ ਨੇ ਪਸਮਾਨ ਜ਼ਿਲ੍ਹੇ ਅਤੇ ਪਸਮਾਨ ਬਾਰਾਤ ਜ਼ਿਲ੍ਹੇ ’ਚ 10,000 ਤੋਂ ਵੱਧ ਘਰ ਅਤੇ ਇਮਾਰਤਾਂ ਤਬਾਹ ਕਰ ਦਿੱਤੀਆਂ ਹਨ। ਏਜੰਸੀ ਨੇ ਦੱਸਿਆ ਕਿ ਸਵੇਰੇ 08.39 ਵਜੇ ਆਏ ਭੂਚਾਲ ਦਾ ਕੇਂਦਰ ਪਸਮਾਨ ਬਾਰਾਤ ਜ਼ਿਲ੍ਹੇ ਤੋਂ 17 ਕਿਲੋਮੀਟਰ ਉੱਤਰ-ਪੂਰਬ ’ਚ 10 ਕਿਲੋਮੀਟਰ ਦੀ ਡੂੰਘਾਈ ’ਚ ਸਥਿਤ ਸੀ।

ਇਹ ਵੀ ਪੜ੍ਹੋ : ਰੂਸ ਦੇ ਹਮਲਿਆਂ ਨਾਲ ਦੂਜੇ ਦਿਨ ਵੀ ਦਹਿਲਿਆ ਯੂਕ੍ਰੇਨ, ਰਾਸ਼ਟਰਪਤੀ ਜ਼ੇਲੇਂਸਕੀ ਵੱਲੋਂ ਜੰਗਬੰਦੀ ਦੀ ਅਪੀਲ


author

Manoj

Content Editor

Related News